ਡੇਂਗੂ ਨਾਲ ਇਸ ਤਰ੍ਹਾਂ ਜਾ ਸਕਦੀ ਹੈ ਜਾਨ

08/02/2015 3:31:19 PM

ਭਾਰਤ ਨੂੰ ਦੁਨੀਆ ''ਚ ਡੇਂਗੂ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਕਿਉਂਕਿ ਇਥੇ ਡੇਂਗੂ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਜਾਂਦੇ ਹਨ। ਮਾਨਸੂਨ ''ਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਸੜਕਾਂ ''ਤੇ ਟੋਇਆਂ ''ਚ ਪਾਣੀ ਭਰ ਜਾਂਦਾ ਹੈ। ਠਹਿਰਿਆ ਹੋਇਆ ਪਾਣੀ ਮੱਛਰਾਂ ਦੇ ਤੇਜ਼ੀ ਨਾਲ ਪੈਦਾ ਹੋਣ ਦਾ ਸਾਧਨ ਬਣਦਾ ਹੈ।
ਇਕ ਤਾਜ਼ਾ ਖੋਜ ਅਨੁਸਾਰ 58 ਲੱਖ ਤੋਂ ਵਧੇਰੇ ਭਾਰਤੀ ਡੇਂਗੂ ਤੋਂ ਪੀੜਤ ਪਾਏ ਜਾਂਦੇ ਹਨ। ਇਹ ਅੰਕੜਾ ਸਰਕਾਰੀ ਰਿਪੋਰਟ ''ਚ ਦਰਜ 20000 ਦੇ ਅੰਕੜੇ ਤੋਂ 282 ਗੁਣਾ ਜ਼ਿਆਦਾ ਹੈ। ਤੇਜ਼ੀ ਨਾਲ ਵਧਦੇ ਡੇਂਗੂ ਦੇ ਮਾਮਲਿਆਂ ਅਤੇ ਇਸ ਦੇ ਸਰੀਰ ਦੇ ਅਹਿਮ ਅੰਗਾਂ ''ਤੇ ਹੋਣ ਵਾਲੇ ਉਲਟ ਅਸਰ ਦੇ ਮੱਦੇਨਜ਼ਰ ਸ਼ਹਿਰ ਦੇ ਮਾਹਿਰਾਂ ਨੇ ਇਸ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਤੁਰੰਤ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।
ਡੇਂਗੂ ਬੁਖਾਰ ਦੇ ਆਮ ਲੱਛਣਾਂ ''ਚ ਬੁਖਾਰ, ਉਲਟੀ, ਸਿਰ ਦਰਦ, ਅੱਖਾਂ ਪਿੱਛੇ ਦਰਦ ਅਤੇ ਜੋੜਾਂ ਤੇ ਮਾਸਪੇਸ਼ੀਆਂ ''ਚ ਤੇਜ਼ ਦਰਦ ਸ਼ਾਮਲ ਹਨ। ਇਸ ਬੀਮਾਰੀ ਦੀ ਜਾਂਚ ਘੱਟ ਪਲੇਟਲੇਟ ਨਾਲ ਹੁੰਦੀ ਹੈ ਪਰ ਹਲਕੇ ਤੋਂ ਗੰਭੀਰ ਦਿਲ ਦੇ ਰੋਗ ਵਾਲੇ ਮਰੀਜ਼ਾਂ ਪ੍ਰਤੀ ਜੇਕਰ ਡੇਂਗੂ ਦੀ ਬੀਮਾਰੀ ''ਚ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਉਨ੍ਹਾਂ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ।


Related News