ਖਾਣੇ ਦੇ ਉੱਪਰ ਭੁੱਲ ਕੇ ਵੀ ਨਾ ਪਾਓ ਨਮਕ, ਹੁੰਦੀਆਂ ਹਨ ਖਤਰਨਾਕ ਬੀਮਾਰੀਆਂ

02/11/2019 12:54:17 PM

ਜਲੰਧਰ— ਅਕਸਰ ਲੋਕ ਜਦੋਂ ਖਾਣੇ 'ਚ ਨਮਕ ਘੱਟ ਹੋ ਜਾਂਦਾ ਹੈ ਤਾਂ ਹਰ ਕੋਈ ਖਾਣੇ ਦੇ ਉੱਪਰ ਨਮਕ ਪਾ ਲੈਂਦਾ ਹੈ। ਖਾਣੇ 'ਚ ਥੋੜ੍ਹਾ ਜਿਹਾ ਨਮਕ ਵੀ ਘੱਟ ਹੋਵੇ ਤਾਂ ਤੁਰੰਤ ਲੋਕ ਨਮਕ ਪਾ ਲੈਂਦੇ ਹਨ। ਕਈ ਲੋਕਾਂ ਨੂੰ ਅਜਿਹਾ ਕਰਨ ਦੀ ਆਦਤ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣੇ ਉੱਪਰ ਨਮਕ ਪਾ ਕੇ ਖਾਣਾ ਖਾਣ ਨਾਲ ਸਿਹਤ ਵਿਗੜ ਸਕਦੀ ਹੈ। ਅਜਿਹਾ ਕਰਨ ਨਾਲ ਕਈ ਤਰ੍ਹਾਂ ਦੀਆਂ ਖਤਰਨਾਕ ਬੀਮਾਰੀਆਂ ਵੀ ਲੱਗਦੀਆਂ ਹਨ। 
ਰਿਸਰਚ 'ਚ ਸਾਹਮਣੇ ਆਈ ਗੱਲ 
ਰਿਸਰਚ ਮੁਤਾਬਕ ਖਾਣੇ ਦੇ ਉਪਰੋਂ ਨਮਕ ਪਾਉਣ ਨਾਲ ਪਿਆਸ ਘੱਟ ਅਤੇ ਭੁੱਖ ਜ਼ਿਆਦਾ ਲੱਗਦੀ ਹੈ। ਇਸ ਨਾਲ ਸਾਫ ਪਤਾ ਲੱਗਦਾ ਹੈ ਕਿ ਨਮਕ ਦਾ ਸੇਵਨ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਕ ਵਿਅਕਤੀ ਨੂੰ ਦਿਨ ਭਰ 'ਚ ਦੋ ਛੋਟੇ ਚਮਚ ਹੀ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਦਿਨ ਭਰ 'ਚ ਸਿਰਫ ਅੱਧਾ ਚਮਚਾ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ। 

PunjabKesari
ਹੋ ਸਕਦੀਆਂ ਹਨ ਖਤਰਨਾਕ ਬੀਮਾਰੀਆਂ 
ਖਾਣੇ ਦੇ ਉੱਪਰ ਕੱਚਾ ਨਮਕ ਖਾਣ ਦੀ ਆਦਤ ਨਾਲ ਗੁਰਦੇ ਅਤੇ ਪੱਥਰੀ ਵਰਗੀਆਂ ਕਈ ਖਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ। ਨਮਕ 'ਚ ਸੋਡੀਅਮ ਦੀ ਮਾਤਰਾ ਵੱਧ ਹੁੰਦੀ ਹੈ। ਜ਼ਿਆਦਾ ਸੋਡੀਅਮ ਦੇ ਸੇਵਨ ਨਾਲ ਪਿਸ਼ਾਬ ਦੇ ਜ਼ਰੀਏ ਸੋਡੀਅਮ ਦੇ ਨਾਲ ਕੈਲਸ਼ੀਅਮ ਵੀ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ। 
ਬਲੱਡ ਪ੍ਰੈਸ਼ਰ ਦਾ ਖਤਰਾ 
ਪਕੇ ਹੋਏ ਖਾਣੇ 'ਤੇ ਨਮਕ ਛਿੜਕ ਕੇ ਖਾਣ ਨਾਲ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਦਰਅਸਲ ਖਾਣਾ ਪੱਕਣ ਤੋਂ ਬਾਅਦ ਨਮਕ 'ਚ ਮੌਜੂਦ ਆਇਰਨ ਆਸਾਨੀ ਨਾਲ ਸਰੀਰ 'ਚ ਪਚਾਇਆ ਜਾ ਸਕਦਾ ਹੈ ਪਰ ਕੱਚੇ ਨਮਕ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਕੱਚਾ ਨਮਕ ਕਿਡਨੀ 'ਤੇ ਵੀ ਨੈਗੇਟਿਵ ਅਸਰ ਪਾਉਂਦਾ ਹੈ। ਜਦੋਂ ਸਰੀਰ 'ਚ ਬਹੁਤ ਜ਼ਿਆਦਾ ਨਮਕ ਹੋ ਜਾਂਦਾ ਹੈ ਤਾਂ ਸਰੀਰ 'ਚ ਪਾਣੀ ਇਕੱਠਾ ਹੋਣ ਲੱਗਦਾ ਹੈ, ਜਿਸ ਨਾਲ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ ਲੱਗਦਾ ਹੈ।


shivani attri

Content Editor

Related News