ਰੋਜ਼ਾਨਾ 20 ਮਿੰਟ ਸਾਈਕਲ ਚਲਾਉਣ ਨਾਲ ਮਿਲਦੇ ਹਨ ਸਰੀਰ ਨੂੰ ਕਈ ਫਾਇਦੇ

Sunday, May 28, 2017 - 12:45 PM (IST)

ਰੋਜ਼ਾਨਾ 20 ਮਿੰਟ ਸਾਈਕਲ ਚਲਾਉਣ ਨਾਲ ਮਿਲਦੇ ਹਨ ਸਰੀਰ ਨੂੰ ਕਈ ਫਾਇਦੇ

ਨਵੀਂ ਦਿੱਲੀ— ਸਾਈਕਲ ਚਲਾਉਣ ''ਚ ਬਹੁਤ ਮਿਹਨਤ ਤਾਂ ਲੱਗਦੀ ਹੈ, ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਜੇਕਰ ਰੋਜ 20 ਮਿੰਟ ਸਾਈਕਲ ਚਲਾਈ ਜਾਵੇ ਤਾਂ ਇਸਦੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਫਿਟ ਰਹਿਣ ਦਾ ਬਹੁਤ ਆਸਾਨ ਅਤੇ ਸਸਤਾ ਤਰੀਕਾ ਹੈ। 
1. ਦਿਲ ਨੂੰ ਰੱਖੇ ਤੰਦਰੁਸਤ
ਸਾਈਕਲ ਚਲਾਉਣ ਨਾਲ ਸਰੀਰ ''ਚ ਖੂਨ ਦਾ ਦੌਰ ਸੁਧਰਦਾ ਹੈ। ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ।
2.ਬਰੇਨ ਪਾਵਰ ਵਧਾਵੇ
ਰੋਜ ਸਾਈਕਲ ਚਲਾਉਣ ਨਾਲ ਬਰੇਨ ''ਚ ਨਵੇਂ ਸੇੱਲ ਬਣਦੇ ਹਨ। ਇਸ ਨਾਲ ਬਰੇਨ ਪਾਵਰ ਵੱਧਦੀ ਹੈ।
3. ਫੈਟ ਘਟਾਵੇ
ਰੋਜ ਸਾਈਕਲਿੰਗ ਕਰਨ ਨਾਲ ਸਰੀਰ ਦੀ ਵਾਧੂ ਕੈਲੋਰੀ ਖਤਮ ਹੁੰਦੀ ਹੈ। ਇਸ ਨਾਲ ਫੈਟ ਘਟਾਉਣ ''ਚ ਮਦਦ ਮਿਲਦੀ ਹੈ।
4.ਸਾਈਕਲਿੰਗ ਕਰਨ ਨਾਲ ਸਰੀਰ ਫਕੰਸ਼ਨ ਸੁਧਰਦੇ ਹਨ। ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
5. ਟੈਂਸ਼ਨ ਦੂਰ ਕਰਦਾ ਹੈ
ਰੋਜ ਸਾਈਕਲ ਚਲਾਉਣ ਨਾਲ ਦਿਮਾਗ ''ਚ ਹੈਪੀ ਹਾਰਮੋਨ ਬਣਣ ਲਗਦੇ ਹਨ। ਜਿਸ ਨਾਲ ਸਟਰੈਸ ਦੂਰ ਹੁੰਦਾ ਹੈ।
6. ਮਸਲ ਬਣਦੇ ਹਨ ਮਜਬੂਤ
ਰੋਜ ਸਾਈਕਲਿੰਗ ਕਰਨ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਜਿਸ ਨਾਲ ਮਸਲ ਮਜਬੂਤ ਹੁੰਦੇ ਹਨ।


Related News