ਕੜ੍ਹੀ ਪੱਤਾ ਭੋਜਨ ਨੂੰ ਸਵਾਦ ਬਣਾਉਣ ਦੇ ਨਾਲ-ਨਾਲ ਔਸ਼ਧੀ ਗੁਣਾਂ ਦਾ ਵੀ ਹੈ ਖਜ਼ਾਨਾ, ਅਨੇਕਾਂ ਬੀਮਾਰੀਆਂ ਨੂੰ ਕਰਦੈ ਦੂਰ
Monday, Jan 09, 2023 - 08:05 PM (IST)
ਨਵੀਂ ਦਿੱਲੀ (ਬਿਊਰੋ)- ਕੜ੍ਹੀ ਪੱਤਾ ਸਿਰਫ਼ ਤੁਹਾਡੇ ਭੋਜਨ ਦਾ ਸਵਾਦ ਹੀ ਨਹੀਂ ਵਧਾਉਂਦਾ ਸਗੋਂ ਇਹ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੈ। ਇਸ ਦੇ ਕਈ ਫ਼ਾਇਦੇ ਹਨ। ਕੜ੍ਹੀ ਪੱਤੇ ਤੁਹਾਡੀ ਚਮੜੀ, ਤੁਹਾਡੇ ਵਾਲਾਂ ਅਤੇ ਤੁਹਾਡੇ ਪੂਰੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕੜ੍ਹੀ ਪੱਤੇ ਵਿਚ ਆਇਰਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ, ਹਾਈ ਬੀਪੀ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਜੇ ਤੁਸੀਂ ਕੜ੍ਹੀ ਪੱਤੇ ਦਾ ਸੇਵਨ ਖ਼ਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਲਾਭ ਹੋਵੇਗਾ।
ਕੜ੍ਹੀ ਪੱਤੇ ਦੇ ਸੇਵਨ ਦੇ ਫਾਇਦੇ
* ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵਧਦਾ।
* ਕੜ੍ਹੀ ਪੱਤਾ ਤੁਹਾਡੇ ਕੈਲੇਸਟੋਰਲ ਨੂੰ ਵੀ ਕੰਟਰੋਲ ਵਿਚ ਰਖਦਾ ਹੈ।
* ਕੜ੍ਹੀ ਪੱਤੇ ਤੁਹਾਡੇ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ।
* ਖ਼ਾਲੀ ਪੇਟ ਕੜ੍ਹੀ ਪੱਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵਧਦੀ ਹੈ।
* ਕੜ੍ਹੀ ਪੱਤੇ ਖਾਣ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
* ਕੜ੍ਹੀ ਪੱਤਾ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
* ਕੜ੍ਹੀ ਪੱਤੇ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਖਾਓਗੇ ਤਾਂ ਤੁਹਾਨੂੰ ਕੋਲਡ, ਕਫ਼ ਤੇ ਖੰਘ ਤੋਂ ਰਾਹਤ ਮਿਲੇਗੀ
* ਜੇਕਰ ਤੁਹਾਡੇ ਚਿਹਰੇ 'ਤੇ ਕਿਲ ਛਾਈਆਂ ਹਨ ਤਾਂ ਤੁਹਾਨੂੰ ਹਰ ਰੋਜ਼ ਕੜ੍ਹੀ ਪੱਤੇ ਚਬਾਉਣ ਚਾਹੀਦੇ ਹਨ