ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ

Friday, Jun 05, 2020 - 03:28 PM (IST)

ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ

ਜਲੰਧਰ – ਖਾਣੇ 'ਚ ਫਲੇਵਰ ਲਿਆਉਣ ਲਈ ਲੋਕਾਂ ਵਲੋਂ ਕੜੀ ਪੱਤੇ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਹੀ ਨਹੀਂ ਸਗੋਂ ਉਸ ਦੀ ਖੁਸ਼ਬੂ ਵੀ ਵਧਾਉਂਦਾ ਹੈ। ਕੜੀ ਪੱਤੇ ਦੀ ਵਰਤੋਂ ਵਿਕਲਪਿਕ ਜਵਾਈ ਦੇ ਰੂਪ ’ਚ ਕਈ ਸਮੱਸਿਆਵਾਂ ਦੇ ਹੱਲ ਲਈ ਕੀਤੀ ਜਾਂਦੀ ਹੈ। ਕੜੀ ਪੱਤਾ ਕਈ ਗੁਣਾਂ ਨਾਲ ਭਰਪੂਰ ਹੈ। ਕੜੀ ਪੱਤੇ ’ਚ ਕਾਰਬਾਜ਼ੋਲ ਐਲਕਾਲੋਇਡ, ਐਂਟੀ-ਬੈਕਟੀਰੀਅਲ, ਐਂਟੀ-ਫਲੂਮਿਨੇਟਰੀ ਵਰਗੇ ਗੁਣ ਪਾਏ ਜਾਂਦੇ ਹਨ। ਸ਼ੂਗਰ ਅਤੇ ਭਾਰ ਨੂੰ ਕੰਟਰੋਲ 'ਚ ਰੱਖਣ ਵਰਗੇ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਬੇਹੱਦ ਲਾਭਕਾਰੀ ਹਨ। ਇਹ ਸਾਡੀ ਪਾਚਨ ਕਿਰਿਆ ਲਈ ਬਹੁਤ ਵਧੀਆ ਸਾਬਿਤ ਹੁੰਦਾ ਹੈ।

ਕੜੀ ਪੱਤੇ ਦੀ ਵਰਤੋਂ ਕਰਨ ’ਤੇ ਹੋਣ ਵਾਲੇ ਫਾਇਦੇ...

1. ਪੇਟ ਦੀਆਂ ਬੀਮਾਰੀਆਂ ਦੂਰ ਕਰੇ
ਕੜੀ ਪੱਤਾ ਐਂਟੀ-ਬੈਕਟੀਰੀਅਲ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਲਗਾਤਾਰ ਕਬਜ਼ ਦੀ ਪ੍ਰੇਸ਼ਾਨੀ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਸਵੇਰੇ ਕੜੀ ਪੱਤੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵਗਾ।

PunjabKesari

2. ਸੋਜ ਤੋਂ ਛੁਟਕਾਰਾ
ਕੜੀ ਪੱਤੇ ਨੂੰ ਖਾਣੇ 'ਚ ਸ਼ਾਮਲ ਕਰਨ ਨਾਲ ਸਰੀਰ 'ਚੋਂ ਸੌਜ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਨਾਲ ਹੱਥਾਂ ਪੈਰਾਂ ਦੀ ਸੋਜ਼, ਪੈਰਾਂ ਦੀਆਂ ਤਲੀਆਂ ਦਾ ਮੱਚਣਾ, ਚਮੜੀ ਦੀ ਖੁਸ਼ਕੀ ਆਦਿ ਤੋਂ ਛੁਟਕਾਰਾ ਵੀ ਮਿਲਦਾ ਹੈ। ਇਸ ਨਾਲ ਰੋਗ ਪ੍ਰਤੀਰੋਧੀ ਸਮਰੱਥਾ 'ਚ ਸੁਧਾਰ ਹੁੰਦਾ ਹੈ। 

3. ਇਨਫੈਕਸ਼ਨ ਤੋਂ ਬਚਾਅ
ਕੜੀ ਪੱਤੇ 'ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਚਮੜੀ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾ ਕੇ ਰੱਖਦੇ ਹਨ। 

4. ਭਾਰ ਘਟਾਉਣ 'ਚ ਕਾਰਗਾਰ
ਕੜੀ ਪੱਤੇ ਦੀ ਵਰਤੋਂ ਤੁਹਾਨੂੰ ਆਪਣੀ ਖੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਇਹ ਖੂਨ ’ਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾ ਦਿੰਦਾ ਹੈ। ਇਹ ਭਾਰ ਘਟਾਉਣ 'ਚ ਵੀ ਕਾਰਗਾਰ ਹੈ।

PunjabKesari

5. ਅੱਖਾਂ ਲਈ ਗੁਣਕਾਰੀ
ਕੜੀ ਪੱਤੇ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਰਤੌਂਦੀ ਰੋਗ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 

6. ਵਾਲਾਂ ਨੂੰ ਡਿੱਗਣ ਨੂੰ ਰੋਕਦੈ
ਕੜੀ ਪੱਤੇ ਵਾਲਾਂ ਦੇ ਝੜਨ ਨਾਲ ਲੜਨ ਵਿੱਚ ਸਹਾਇਤਾ ਕਰ ਸਕਦੇ ਹਨ। ਇਕ ਸਵੇਰੇ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣ ਦੇ ਕੁਝ ਮਿੰਟਾਂ ਬਾਅਦ ਕੁਝ ਤਾਜ਼ੇ ਕੜੀ ਪੱਤੇ ਚਬਾ ਸਕਦੇ ਹੋ। ਨਾਸ਼ਤੇ ਤੋਂ ਘੱਟੋ ਘੱਟ 30 ਮਿੰਟ ਪਹਿਲਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਚਬਾਓ ਅਤੇ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਕੜੀ ਪੱਤਿਆਂ ਦੇ ਹੇਅਰ ਟਾਨਿਕ ਵੀ ਬਣਾਏ ਜਾ ਸਕਦੇ ਹਨ। ਇਸ ਲਈ ਪੱਤਿਆਂ ਨੂੰ ਉਬਾਲੋ ਤਾਂ ਕਿ ਉਹ ਪਾਣੀ ਵਿੱਚ ਘੁਲ ਜਾਣ ਅਤੇ ਪਾਣੀ ਹਰਾ ਹੋ ਜਾਵੇ। ਇਸ ਨੂੰ 15-20 ਮਿੰਟ ਲਈ ਵਾਲਾਂ 'ਤੇ ਲਗਾਓ। ਇਸ ਨਾਲ ਲਾਭ ਹੋਵੇਗਾ।

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

PunjabKesari

7. ਬਲੱਡ ਸ਼ੂਗਰ ਦਾ ਪੱਧਰ ਘਟਾਉਣ ’ਚ ਮਦਦਗਾਰ
ਕੜੀ ਪੱਤੇ ’ਚ ਆਇਰਨ ਅਤੇ ਫੋਲਿਕ ਐਸਿਡ ਪਾਇਆ ਜਾਂਦਾ ਹੈ। ਇਸ ’ਚ ਬਹੁਤ ਸਾਰੇ ਫ਼ਾਈਬਰ ਵੀ ਹੁੰਦੇ ਹਨ। ਜੋ ਇਨਸੁਲਿਨ ਨੂੰ ਪ੍ਰਭਾਵਿਤ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰਦੇ ਹਨ।

8. ਕੈਂਸਰ ਤੋਂ ਬਚਾਅ
ਕੜੀ ਪੱਤੇ 'ਚ ਫੇਨੋਲਸ ਲਿਊਕੇਮੀਆ, ਪ੍ਰੋਸਟੇਟ ਕੈਂਸਰ ਅਤੇ ਕੋਲੋਰੈਕਟਲ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਬਚਾਅ ਕਰਦਾ ਹੈ। ਇਸ ਦੇ ਸੇਵਨ ਨਾਲ ਕੈਂਸਰ ਹੋਣ ਦਾ ਖਤਰਾ ਨਹੀਂ ਰਹਿੰਦਾ। 

ਪੜ੍ਹੋ ਇਹ ਵੀ ਖਬਰ - ਸਾਹ ਸੰਬੰਧੀ ਮੁਸ਼ਕਲਾਂ ਨੂੰ ਦੂਰ ਕਰਦੀ ਹੈ ‘ਹਲਦੀ’, ਦਿਲ ਲਈ ਵੀ ਹੈ ਫਾਇਦੇਮੰਦ

PunjabKesari

9. ਅਨੀਮੀਆ ਦੀ ਬੀਮਾਰੀ ਲਈ ਲਾਹੇਵੰਦ
ਦਿਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਹਟਾ ਕੇ ਅਨੀਮੀਆ ਦੀ ਬੀਮਾਰੀ ਨੂੰ ਖਤਮ ਕਰਨ ’ਚ ਕੜੀ ਪੱਤਾ ਲਾਹੇਵੰਦ ਹੁੰਦਾ ਹੈ। ਘੱਟ ਲੋਹਾ ਅਤੇ ਫੋਲਿਕ ਐਸਿਡ ਕਾਰਨ ਅਨੀਮੀਆ ਹੁੰਦਾ ਹੈ।


author

rajwinder kaur

Content Editor

Related News