ਸਰੀਰ ਲਈ ਲਾਹੇਵੰਦ ਹੈ ਕੜ੍ਹੀ ਪੱਤਾ, ਜਾਣੋ ਹੋਰ ਵੀ ਫ਼ਾਇਦੇ

10/31/2020 12:10:30 PM

ਜਲੰਧਰ: ਤੁਹਾਡੀ ਰਸੋਈ 'ਚੋਂ ਅਕਸਰ ਕੜ੍ਹੀ ਪੱਤਾ ਮਿਲ ਜਾਂਦਾ ਹੈ ਜਿਸ ਦਾ ਇਸਤੇਮਾਲ ਤੁਸੀਂ ਆਪਣੇ ਭੋਜਨ 'ਚ ਕਰਦੇ ਹੋ ਪਰ ਕੜ੍ਹੀ ਪੱਤਾ ਸਿਰਫ਼ ਤੁਹਾਡੇ ਭੋਜਨ ਲਈ ਹੀ ਨਹੀਂ ਵਰਤਿਆ ਜਾਂਦਾ ਬਲਕਿ ਇਸ ਨਾਲ ਸਰੀਰ ਨੂੰ ਕਈ ਹੋਰ ਫ਼ਾਇਦੇ ਵੀ ਹੁੰਦੇ ਹਨ। ਕੜ੍ਹੀ ਪੱਤੇ ਤੁਹਾਡੀ ਚਮੜੀ, ਤੁਹਾਡੇ ਵਾਲਾਂ ਅਤੇ ਤੁਹਾਡੇ ਪੂਰੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਇਸ ਨੂੰ ਆਪਣੇ ਖਾਣੇ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ 
ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਅੱਜ ਅਸੀਂ ਤੁਹਾਨੂੰ ਕੜ੍ਹੀ ਪੱਤਿਆਂ ਦੇ ਫ਼ਾਇਦਿਆਂ ਬਾਰੇ ਦਸਾਂਗੇ:

PunjabKesari

ਇਹ ਵੀ ਪੜੋ:ਪਿਆਜ਼ ਤੋਂ ਬਾਅਦ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤ ਨੇ ਤੋੜਿਆ ਇਕ ਦਹਾਕੇ ਦਾ ਰਿਕਾਰਡ


ਸਰੀਰ ਰੱਖੇ ਤੰਦਰੁਸਤ
ਕੜ੍ਹੀ ਪੱਤੇ 'ਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਇਤਾ ਕਰਦੀਆਂ ਹਨ। ਇਸ 'ਚ ਆਇਰਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ, ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਇੰਨਾ ਹੀ ਨਹੀਂ, ਇਸ 'ਚ ਵਿਟਾਮਿਨ ਵੀ ਹੁੰਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ। ਜੇ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਖ਼ਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਲਾਭ ਹੋਵੇਗਾ।

PunjabKesari
ਭਾਰ ਕਰੇ ਕੰਟਰੋਲ 
ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵੱਧਦਾ। ਇਹ ਤੁਹਾਡੇ ਕੈਲੇਸਟੋਰਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਕੜ੍ਹੀ ਪੱਤੇ ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ, ਇਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਇਸ 'ਚ ਆਇਰਨ ਅਤੇ ਫ਼ੋਲਿਕ ਐਸਿਡ ਦੀ ਬਹੁਤ ਮਾਤਰਾ ਹੁੰਦੀ ਹੈ। ਜੇ ਤੁਸੀਂ ਖ਼ਾਲੀ ਪੇਟ ਕੜ੍ਹੀ ਪੱਤੇ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੱਧਦੀ ਹੈ। ਇੰਨਾ ਹੀ ਨਹੀਂ ਕੜ੍ਹੀ ਪੱਤੇ ਖਾਣ ਨਾਲ ਤੁਹਾਨੂੰ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।

PunjabKesari
ਇਹ ਵੀ ਪੜੋ:ਠੰਡ ਦੇ ਮੌਸਮ 'ਚ ਬੇਹੱਦ ਗੁਣਕਾਰੀ ਹੈ ਸ਼ਕਰਕੰਦੀ ਦੀ ਚਾਟ, ਬਣਾਓ ਇਸ ਵਿਧੀ ਨਾਲ

 

ਦਿਲ ਦੀਆਂ ਬੀਮਾਰੀਆਂ ਤੋਂ ਰਾਹਤ
ਕਈ ਵਾਰ ਸਵੇਰੇ ਉਠਣ ਤੋਂ ਬਾਅਦ ਸਾਡਾ ਜੀ ਬਹੁਤ ਮਚਲਾਉਂਦਾ ਹੈ ਅਤੇ ਸਾਨੂੰ ਉਲਟੀ ਜਿਹਾ ਮਹਿਸੂਸ ਹੋਣ ਲੱਗਦੀ ਹੈ। ਅਜਿਹੇ 'ਚ ਜੇ ਤੁਸੀਂ ਸਵੇਰੇ ਖ਼ਾਲੀ ਪੇਟ ਕੜ੍ਹੀ ਪੱਤੇ ਦੀ ਵਰਤੋਂ ਕਰੋ ਤਾਂ ਤੁਸੀਂ ਇਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਕੜ੍ਹੀ ਪੱਤਾ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਤੁਹਾਨੂੰ ਇਨ੍ਹਾਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਹ ਤੁਹਾਡੇ ਕੈਲੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਜੇ ਤੁਸੀਂ ਕੜ੍ਹੀ ਪੱਤੇ ਨੂੰ ਪੀਸ ਕੇ ਇਸ 'ਚ ਸ਼ਹਿਦ ਮਿਲਾ ਕੇ ਖਾਉਗੇ ਤਾਂ ਤੁਹਾਨੂੰ ਕਫ਼ ਤੋਂ ਰਾਹਤ ਮਿਲੇਗੀ ਅਤੇ ਖੰਘ ਤੁਹਾਡੇ ਆਲੇ-ਦੁਆਲੇ ਵੀ ਨਹੀਂ ਫਟਕੇਗੀ। ਜੇ ਤੁਸੀਂ ਲੰਮੇ ਸਮੇਂ ਤੋਂ ਚਮੜੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਤੁਹਾਡੇ ਚਿਹਰੇ 'ਤੇ ਕਿੱਲ ਛਾਈਆਂ ਹਨ ਤਾਂ ਤੁਹਾਨੂੰ ਹਰ ਰੋਜ਼ ਕੜ੍ਹੀ ਪੱਤੇ ਚਬਾਉਣੇ ਚਾਹੀਦੇ ਹਨ ਅਤੇ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ 'ਤੇ ਲਗਾਓ।

PunjabKesari

ਕੜ੍ਹੀ ਪੱਤਿਆਂ ਦਾ ਇਕ ਵੱਡਾ ਲਾਭ ਇਹ ਵੀ ਹੈ ਕਿ ਇਹ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਤੁਸੀਂ ਇਸ ਦੀ ਵਰਤੋਂ ਨਾਰੀਅਲ ਦੇ ਤੇਲ ਨਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਇਕ ਤਰ੍ਹਾਂ ਨਾਲ ਮਾਲਿਸ਼ ਹੋ ਜਾਂਦੀ ਹੈ।


Aarti dhillon

Content Editor

Related News