ਸਰੀਰ ਦੀ ਚਰਬੀ ਤੇ ਭਾਰ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਪੀਓ ‘ਜੀਰੇ ਦਾ ਪਾਣੀ’ ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
Friday, Nov 13, 2020 - 05:22 PM (IST)
ਜਲੰਧਰ (ਬਿਊਰੋ) - ਜ਼ੀਰਾ ਭੋਜਨ ਦਾ ਹੀ ਸੁਆਦ ਨਹੀਂ ਵਧਾਉਂਦਾ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਇਸ ਦੇ ਪਾਣੀ ਦੀ ਵਰਤੋਂ ਪੀਣ ਲਈ ਕੀਤੀ ਜਾਵੇ ਤਾਂ ਇਸ ਨਾਲ ਕਈ ਰੋਗ ਦੂਰ ਹੋ ਸਕਦੇ ਹਨ। ਜ਼ੀਰਾ ਕਲੈਸਟ੍ਰੋਲ ਨੂੰ ਕਾਬੂ ਕਰਨ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਵੀ ਸਰੀਰ 'ਚ ਬਣਨ ਤੋਂ ਰੋਕਦਾ ਹੈ। ਜ਼ੀਰਾ ਭਾਰ ਵਧਣ ਤੋਂ ਵੀ ਰੋਕਦਾ ਹੈ। ਦੋ ਵੱਡੇ ਚਮਚ ਜ਼ੀਰਾ 1 ਗਿਲਾਸ ਪਾਣੀ 'ਚ ਭਿਓਂ ਕੇ ਰਾਤ ਨੂੰ ਰੱਖ ਦਿਓ। ਇਸ ਨਾਲ ਸਰੀਰ ਦੇ ਕਿਸੇ ਵੀ ਕੋਨੇ 'ਚ ਜਮ੍ਹਾਂ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਇਸ ਨਾਲ ਭਾਰ ਵੀ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
1. ਸਿਰ ਦਰਦ ਦੀ ਸਮੱਸਿਆ
ਬਹੁਤ ਸਾਰੇ ਲੋਕ ਸਿਰ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜ਼ੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਿਰ ਦਰਦ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ।
2. ਐਸੀਡੀਟੀ ਤੋਂ ਛੁਟਕਾਰਾ
ਐਸੀਡੀਟੀ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਜ਼ੀਰੇ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਰੋਜ਼ ਖਾਲੀ ਢਿੱਡ ਪੀਣ ਨਾਲ ਐਸੀਡੀਟੀ ਤੋਂ ਛੁਟਕਾਰਾ ਮਿਲਦਾ ਹੈ।
3. ਚਮਕਦੀ ਚਮੜੀ ਲਈ
ਜੇਕਰ ਤੁਸੀਂ ਪਾਣੀ ਚਮੜੀ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਪਾਣੀ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ।
4. ਗੈਸ ਤੇ ਬਦਹਜ਼ਮੀ ਦੀ ਸਮੱਸਿਆ
ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’
5. ਬੁਖ਼ਾਰ ਨੂੰ ਕਰੇ ਠੀਕ
ਬੁਖ਼ਾਰ 'ਚ ਸਰੀਰ ਗਰਮ ਹੋ ਜਾਂਦਾ ਹੈ ਅਤੇ ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਬੁਖ਼ਾਰ ਵੀ ਜਲਦੀ ਠੀਕ ਹੋ ਜਾਂਦਾ ਹੈ।
6. ਢਿੱਡ ਦਰਦ ਤੋਂ ਛੁਟਕਾਰਾ
ਢਿੱਡ ’ਚ ਬਣਨ ਵਾਲੀ ਗੈਸ, ਢਿੱਡ ਦੇ ਦਰਦ ਤੋਂ ਪਰੇਸ਼ਾਨ ਲੋਕ ਜ਼ੀਰੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਉਕਤ ਸਮੱਸਿਆਵਾਂ ਤੋਂ ਸੌਖੇ ਤਰੀਕੇ ਨਾਲ ਮੁਕਤੀ ਮਿਲ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’
7. ਬੈਕਟੀਰੀਆ ਨੂੰ ਕਰੇ ਖ਼ਤਮ
ਜ਼ੀਰੇ ਵਾਲਾ ਪਾਣੀ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਖ਼ਤਮ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਵਾਈਰਸ ਤੋਂ ਵੀ ਬਚਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
8. ਇਮਯੂਨਿਟੀ ਸਿਸਟਮ ਕਰੇ ਮਜ਼ਬੂਤ
ਇਮਯੂਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਜ਼ੀਰੇ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
9. ਕਬਜ਼ ਦੀ ਸਮੱਸਿਆ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਜ਼ੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਕਬਜ਼ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’
10. ਖੂਨ ਦੀ ਕਮੀ ਕਰੇ ਦੂਰ
ਜ਼ੀਰੇ ਦੇ ਪਾਣੀ ਵਿਚ ਆਈਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਪਾਣੀ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
11. ਹਾਈ ਬੀ.ਪੀ
ਜੇਕਰ ਤੁਹਾਨੂੰ ਹਾਈ ਬੀ.ਪੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਜ਼ੀਰੇ ਵਾਲਾ ਪਾਣੀ ਪੀ ਸਕਦੇ ਹੋ। ਇਸ ਦਾ ਪਾਣੀ ਖੂਨ ਦੇ ਦੌਰੇ ਦੇ ਪੱਧਰ ਨੂੰ ਸਹੀ ਰੱਖਦਾ ਹੈ।
ਪੜ੍ਹੋ ਇਹ ਵੀ ਖ਼ਬਰ - ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੈ ‘ਸੌਂਫ ਦਾ ਪਾਣੀ, ਰੋਜ਼ਾਨਾ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ