ਭਾਰ ਘੱਟ ਕਰਨ ਲਈ ਖਾਓ ‘ਖੀਰਾ’, ਦਿਲ ਲਈ ਵੀ ਹੈ ਫਾਇਦੇਮੰਦ

Thursday, Apr 09, 2020 - 06:20 PM (IST)

ਭਾਰ ਘੱਟ ਕਰਨ ਲਈ ਖਾਓ ‘ਖੀਰਾ’, ਦਿਲ ਲਈ ਵੀ ਹੈ ਫਾਇਦੇਮੰਦ

ਜਲੰਧਰ - ਖੀਰਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ’ਚ ਪੋਸ਼ਕ ਤੱਤਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਲੋਕਾਂ ਵਲੋਂ ਖੀਰੇ ਦੀ ਸਭ ਤੋਂ ਜ਼ਿਆਦਾ ਵਰਤੋਂ ਸਲਾਦ ਦੇ ਰੂਪ ’ਚ ਕੀਤੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਤਾਜ਼ਗੀ ਬਣੀ ਰਹਿੰਦੀ ਹੈ। ਅੱਜਕੱਲ ਇਸ ਨੂੰ ਫਾਸਟ ਫੂਡ ਜਾਂ ਸੈਂਡਵਿੱਚ 'ਚ ਵੀ ਵਰਤਿਆ ਜਾ ਰਿਹਾ ਹੈ। ਖੀਰਾ ਜਿੱਥੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ। ਇਸ ਵਿਚ 96 ਫੀਸਦੀ ਪਾਣੀ ਹੁੰਦਾ ਹੈ। ਖੀਰੇ ਵਿਚ ਕਾਫੀ ਮਾਤਰਾ ਵਿਚ ਮਿਨਰਲਸ ਵੀ ਪਾਏ ਜਾਂਦੇ ਹਨ। ਇਸ ਵਿਚ ਵਿਟਾਮਿਨ-ਏ, ਸੀ, ਮੈਗਨੀਜ, ਪੋਟਾਸ਼ੀਅਮ ਅਤੇ ਸਲਫਰ ਹੁੰਦਾ ਹੈ, ਜੋ ਐਂਟੀਐਕਸੀਡੈਂਟ ਦਾ ਕੰਮ ਕਰਦਾ ਹੈ। 100 ਗ੍ਰਾਮ ਖੀਰੇ ਵਿਚ 54 ਕੈਲੋਰੀ ਊਰਜਾ ਮੌਜੂਦ ਹੁੰਦੀ ਹੈ।

1. ਕਬਜ਼
ਖਾਲੀ ਪੇਟ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

PunjabKesari

2. ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਲਈ ਖੀਰਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ 'ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਬਲੱਡ ਦਾ ਪੱਧਰ ਸਹੀ ਰੱਖਣ 'ਚ ਮਦਦ ਮਿਲਦੀ ਹੈ।

3. ਕੈਂਸਰ ਲਈ ਫਾਇਦੇਮੰਦ
ਇਸ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹਨ ਜੋ ਕਿ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ।

4. ਭਾਰ ਘਟਾਉਣ ਲਈ
ਖੀਰੇ 'ਚ ਕੈਲਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਮਾਤਰਾ 'ਚ ਹੁੰਦੇ ਹਨ। ਭੁੱਖ ਸ਼ਾਂਤ ਕਰਨ ਲਈ ਖੀਰਾ ਖਾਓ।ਇਸ ਤਰ੍ਹਾਂ ਕਰਨ ਨਾਲ ਭਾਰ ਜ਼ਰੂਰ ਘੱਟੇਗਾ।

PunjabKesari

5. ਦਿਲ ਲਈ ਫਾਇਦੇਮੰਦ
ਖੀਰੇ 'ਚ ਕਲੈਸਟ੍ਰੋਲ ਬਿਲਕੁੱਲ ਨਹੀਂ ਹੁੰਦਾ। ਦਿਲ ਦੇ ਮਰੀਜ਼ਾਂ ਲਈ ਖੀਰਾ ਖਾਣਾ ਚੰਗਾ ਹੁੰਦਾ ਹੈ।

6. ਸਿਰ ਦਰਦ ਦੂਰ
ਅੱਜਕੱਲ੍ਹ 10 'ਚੋਂ ਸੱਤ ਲੋਕ ਸਿਰ ਦਰਦ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਸਹੀ ਹੋ ਸਕਦਾ ਹੈ।

7. ਮੂੰਹ ਦੀ ਬਦਬੂ
ਜੇਕਰ ਰੋਜ਼ ਦੰਦ ਸਾਫ ਕਰਨ ਦੇ ਬਾਵਜੂਦ ਮੂੰਹ 'ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਖੀਰੇ ਦਾ ਇਕ ਟੁਕੜਾ ਰੱਖ ਲਓ। ਇਸ ਨਾਲ ਸਾਰੇ ਜੀਵਾਣੂ ਮਾਰ ਜਾਣਗੇ।

PunjabKesari

8. ਕਿਡਨੀ ਸਟੋਨ
ਭੋਜਨ 'ਚ ਹਰ ਰੋਜ਼ ਇਸਦੀ ਵਰਤੋਂ ਕਰਨ ਨਾਲ ਪੱਥਰੀ ਘੁੱਲ ਕੇ ਨਿਕਲਣ ਲੱਗ ਜਾਂਦੀ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦਾ ਹੈ।ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।

9. ਪਾਣੀ ਦੀ ਕਮੀ
ਖੀਰੇ 'ਚ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।

PunjabKesari

10. ਮਾਹਾਵਾਰੀ ਦੇ ਦਰਦ 'ਚ ਫਾਇਦੇਮੰਦ
ਜਿਨ੍ਹਾਂ ਲੜਕੀਆਂ ਨੂੰ ਮਾਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਹੁੰਦਾ ਹੈ। ਉਹ ਦਹੀਂ 'ਚ ਖੀਰੇ ਨੂੰ ਕੱਦੂਕਸ ਕਰਕੇ ਉਸ 'ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।


 


author

rajwinder kaur

Content Editor

Related News