ਕੋਰੋਨਾ ਦੌਰ ’ਚ ਤੰਦਰੁਸਤ ਬਣੇ ਰਹਿਣ ਲਈ ਅਪਣਾਓ ਇਹ ਸੌਖੇ ਤਰੀਕੇ

06/13/2020 1:25:00 PM

ਜਲੰਧਰ - ਅਕਸਰ ਲੋਕ ਆਪੋ-ਆਪਣੇ ਕੰਮਾਂ ਵਿੱਚ ਬਹੁਤ ਜ਼ਿਆਦਾ ਵਿਅਸਥ ਰਹਿੰਦੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੇ ਕਾਰਨ ਜਿੰਮ ਜਾਣ ਤੋਂ ਵੀ ਅਸਮਰੱਥ ਹਨ। ਘਰ ਬੈਠਣ ਦੇ ਕਾਰਨ ਮੋਟਾਪਾ, ਬਦਹਜ਼ਮੀ, ਕਬਜ਼ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜੋ ਲੋਕ ਘਰ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਆਲਸ, ਬੋਰ ਅਤੇ ਨੀਂਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਕਸਰਤ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇਲਾਜ਼ ਹੈ। ਅਸੀਂ ਤੁਹਾਨੂੰ ਅੱਜ ਅਜਿਹੇ ਨੁਕਤੇ ਦਸਾਂਗੇ, ਜੋ ਤੁਸੀਂ ਕੰਮ ਵਿਚ ਵਿਅਸਥ ਰਹਿਣ ਅਤੇ ਕੋਰੋਨਾ ਕਾਰਨ ਜਿੰਮ ਨਾ ਜਾਣ ’ਤੇ ਘਰ ’ਚ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਅਸੀਂ ਤੁਹਾਨੂੰ ਘਰ ਵਿੱਚ ਕਸਰਤ ਕਰਨ ਦੇ ਕੁੱਝ ਬਹੁਤ ਅਸਾਨ ਤਰੀਕੇ ਦੱਸਾਂਗੇ।

-ਫਾਸਟ ਫੂਡ ਤੋਂ ਦੂਰ ਰਹੋ ਤੇ ਫਲ, ਹਰੀਆਂ ਸਬਜ਼ੀਆਂ, ਨੱਟਸ ਆਦਿ ਨੂੰ ਖਾਣੇ ‘ਚ ਸ਼ਾਮਲ ਕਰੋ।
-ਬੂਰੀਆਂ ਆਦਤਾਂ ਜਿਵੇਂ ਸ਼ਰਾਬ ਪੀਣਾ ਤੇ ਤੰਬਾਕੂਨੋਸ਼ੀ ਆਦਿ ਦਾ ਸਿਹਤ ‘ਤੇ ਖਰਾਬ ਪ੍ਰਭਾਵ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਵੋ।
-30 ਮਿੰਟ ਸੈਰ ਕਰੋ। ਯੋਗ ਜਾਂ ਹਲਕੀ ਕਸਰਤ ਵੀ ਕਰ ਸਕਦੇ ਹੋ।
- ਜੇ ਤੁਸੀਂ ਕਸਰਤ ਕਰਕੇ ਬੋਰ ਹੋ ਜਾਂਦੇ ਹੋ, ਤਾਂ ਫਿੱਟ ਰਹਿਣ ਲਈ ਡਾਂਸ ਕਰਨਾ ਸਭ ਤੋਂ ਵਧੀਆ ਵਿਕਲਪ ਹੈ।

PunjabKesari

- ਇੱਕ ਦਿਨ ਵਿੱਚ 20-30 ਮਿੰਟ ਮਿਊਜ਼ਿਕ ਜਾਂ ਆਪਣੇ ਮਨਪਸੰਦ ਗਾਣੇ ਤੇ ਬੱਚਿਆਂ ਨਾਲ ਡਾਂਸ ਕਰੋ।
-ਹਾਈਡਰੇਟਿਡ ਰਹਿਣ ਲਈ ਹਮੇਸ਼ਾ ਇੱਕ ਦਿਨ ‘ਚ ਘੱਟੋ-ਘੱਟ 8 ਗਲਾਸ ਪਾਣੀ ਪੀਓ।
-ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ 5 ਮਿੰਟ ਮੈਡੀਟੇਸ਼ਨ ਕਰੋ।
- ਕੋਰੋਨਾ ਕਰਕੇ ਤੁਸੀਂ ਜਾਗਿੰਗ ਲਈ ਘਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਸਪਾਟ ਰਨਿੰਗ ਕਰਕੇ ਤੁਸੀਂ ਫਿਟ ਰਹਿ ਸਕਦੇ ਹੋ। ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਸਰੀਰ ‘ਚ ਆਕਸੀਜਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ।


rajwinder kaur

Content Editor

Related News