ਜੁਕਾਮ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
Saturday, Oct 06, 2018 - 08:58 AM (IST)

ਨਵੀਂ ਦਿੱਲੀ— ਜੁਕਾਮ 'ਚ ਨੱਕ ਵਿਚੋਂ ਰੇਸ਼ਾ ਨਿਕਲਦਾ ਹੈ। ਕਈ ਵਾਰ ਨੱਕ ਬੰਦ ਹੋ ਜਾਣ 'ਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਰੋਗੀ ਬੇਚੈਨ ਹੋ ਜਾਂਦਾ ਹੈ। ਸਿਰਦਰਦ ਵੀ ਹੋਣ ਲੱਗਦਾ ਹੈ। ਇਸ ਕਾਰਨ ਉਸ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ। ਆਓ ਜਾਣਦੇ ਹਾਂ ਜੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ ਬਾਰੇ...
1. ਜੁਕਾਮ 'ਚ ਦੁੱਧ ਪੀਣ ਨਾਲ ਜੁਕਾਮ ਤੇਜ਼ ਹੋ ਜਾਂਦਾ ਹੈ। ਇਸ ਲਈ ਦੁੱਧ 'ਚ ਦਾਲਚੀਨੀ, ਛੋਟੀ ਇਲਾਇਚੀ, ਕਾਲੀ ਮਿਰਚ ਜਾਂ ਪਿੱਪਲ ਦਾ ਚੂਰਨ 1 ਗ੍ਰਾਮ ਪਾ ਕੇ ਵਰਤੋਂ ਕਰੋ। ਤੁਸੀਂ ਥੋੜ੍ਹੇ ਹੀ ਦਿਨਾਂ 'ਚ ਫਰਕ ਮਹਿਸੂਸ ਕਰੋਗੇ।
2. ਕਾਲੀ ਮਿਰਚ ਦੇ 5 ਦਾਣੇ, 3 ਗ੍ਰਾਮ ਅਦਰਕ ਅਤੇ 5 ਗ੍ਰਾਮ ਮਿਸ਼ਰੀ ਲੈ ਕੇ 200 ਗ੍ਰਾਮ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾਓ। 50 ਗ੍ਰਾਮ ਪਾਣੀ ਬਾਕੀ ਰਹਿ ਜਾਣ 'ਤੇ ਛਾਣ ਕੇ ਪੀਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
3. 25-30 ਗ੍ਰਾਮ ਸ਼ੱਕਰ 'ਚ ਲੌਂਗ ਦੇ ਤੇਲ ਦੀਆਂ 2 ਬੂੰਦਾਂ ਮਿਲਾ ਕੇ ਖਾਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
4. ਇਕ ਕਿਲੋ ਪਾਣੀ ਉਬਾਲ ਕੇ ਕੁਝ ਬੂੰਦਾਂ ਰੂੰ 'ਤੇ ਲਾ ਕੇ ਉਸ ਨੂੰ ਸੁੰਘਣ ਨਾਲ ਛਿੱਕਾ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
5. ਪਾਨ ਦੇ ਪੱਤੇ 'ਚ ਇਕ ਲੌਂਗ ਰੱਖ ਕੇ ਖਾਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
6. ਅਦਰਕ ਦਾ ਰਸ, ਕਾਲੀ ਮਿਰਚ ਅਤੇ ਸੁੰਢ 10-10 ਗ੍ਰਾਮ ਲੈ ਕੇ ਕੁੱਟ ਕੇ ਚੂਰਨ ਬਣੇ ਕੇ ਰੱਖੋ। 2 ਗ੍ਰਾਮ ਚੂਰਨ ਸ਼ਹਿਦ ਮਿਲਾ ਕੇ ਦਿਨ 'ਚ ਤਿੰਨ ਵਾਰ ਚੱਟ ਕੇ ਖਾਣ ਨਾਲ ਜੁਕਾਮ ਠੀਕ ਹੁੰਦਾ ਹੈ।
7. ਜੈਫਲ ਨੂੰ ਪਾਣੀ ਨਾਲ ਰਗੜ ਕੇ ਨੱਕ ਅਤੇ ਮੱਥੇ 'ਤੇ ਲੇਪ ਕਰਨ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ।
8. ਸਰ੍ਹੋਂ ਦਾ ਤੇਲ ਇਕ ਇਕ ਬੂੰਦ ਨੱਕ 'ਚ ਪਾ ਕੇ ਸੌਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ।
9. ਹਰ ਰੋਜ਼ ਸੌਂਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਬੂੰਦਾਂ ਨੱਕ 'ਚ ਪਾਉਣ ਨਾਲ ਜੁਕਾਮ ਨਹੀਂ ਹੁੰਦਾ ਹੈ।