ਲੌਂਗ ਦਾ ਤੇਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
Monday, Feb 05, 2018 - 10:45 AM (IST)

ਨਵੀਂ ਦਿੱਲੀ— ਭਾਰਤੀ ਖਾਣੇ 'ਚ ਲੌਂਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣਾਂ ਦੇ ਕਾਰਨ ਲੌਂਗ ਬਿਹਤਰੀਨ ਔਸ਼ਧੀ ਹੈ ਪਰ ਲੌਂਗ ਦੀ ਤਰ੍ਹਾਂ ਹੀ ਇਸ ਦਾ ਤੇਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਆਇਰਨ, ਫਾਸਫੋਰਸ, ਸੋਡੀਅਮ, ਪੋਟੀਸ਼ੀਅਮ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਲੌਂਗ ਦਾ ਤੇਲ ਡਾਇਬਿਟੀਜ਼ ਤੋਂ ਲੈ ਕੇ ਸਾਹ ਤਕ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੇ ਤੇਲ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਲੌਂਗ ਦੇ ਤੇਲ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਡਾਇਬਿਟੀਜ਼
ਭੋਜਨ 'ਚ ਲੌਂਗ ਦੇ ਤੇਲ ਦੀ ਵਰਤੋਂ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਖੂਨ ਦੀ ਸਫਾਈ ਦੇ ਨਾਲ-ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
2. ਸਾਹ ਦੀ ਬੀਮਾਰੀ
ਖਾਂਸੀ, ਜੁਕਾਮ, ਅਸਥਮਾ ਅਤੇ ਫੇਫੜਿਆਂ 'ਚ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੌਂਗ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
3. ਕੰਨ 'ਚ ਦਰਦ
ਲੌਂਗ ਅਤੇ ਤਿਲ ਦੇ ਤੇਲ ਨੂੰ ਮਿਕਸ ਕਰਕੇ ਕੁਝ ਬੂੰਦਾਂ ਕੰਨ 'ਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ।
4. ਸਿਰਦਰਦ
ਸਿਰਦਰਦ ਨੂੰ ਦੂਰ ਕਰਨ ਲਈ ਲੌਂਗ ਦੇ ਤੇਲ 'ਚ ਨਮਕ ਪਾ ਕੇ ਮਿਲਾਓ। ਇਸ ਤੋਂ ਇਲਾਵਾ ਲੌਂਗ ਅਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਮਾਲਿਸ਼ ਕਰਨ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।
5. ਕੈਂਸਰ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦੇ ਤੇਲ ਦੀ ਵਰਤੋਂ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦਾ ਹੈ, ਜਿਸ ਨਾਲ ਸਰੀਰ ਨੂੰ ਕੈਂਸਰ ਸੈਲਸ ਨਾਲ ਲੜਣ 'ਚ ਮਦਦ ਮਿਲਦੀ ਹੈ।
6. ਇਨਫੈਕਸ਼ਨ
ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਲੌਂਗ ਦਾ ਤੇਲ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਲਈ ਸੱਟ, ਜਖਮ, ਖਾਰਸ਼, ਕਿਸੇ ਦੇ ਕੱਟਣ ਜਾਂ ਡੰਗ ਮਾਰਣ 'ਤੇ ਇਸ ਤੇਲ ਨੂੰ ਲਗਾਓ।