ਸਿਰ ਦਰਦ ਤੋਂ ਪਰੇਸ਼ਾਨ ‘ਦਾਲਚੀਨੀ’ ਦੀ ਕਰਨ ਵਰਤੋਂ, ਮੁਹਾਸਿਆਂ ਤੋਂ ਵੀ ਮਿਲੇਗਾ ਛੁਟਕਾਰਾ

Tuesday, May 19, 2020 - 04:49 PM (IST)

ਸਿਰ ਦਰਦ ਤੋਂ ਪਰੇਸ਼ਾਨ ‘ਦਾਲਚੀਨੀ’ ਦੀ ਕਰਨ ਵਰਤੋਂ, ਮੁਹਾਸਿਆਂ ਤੋਂ ਵੀ ਮਿਲੇਗਾ ਛੁਟਕਾਰਾ

ਜਲੰਧਰ - ਦਾਲਚੀਨੀ ਦੀ ਵਰਤੋ ਹਰ ਘਰ 'ਚ ਕੀਤੀ ਜਾਂਦੀ ਹੈ। ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਕਾਫੀ ਲੋਕ ਇਸ ਦੀ ਵਰਤੋ ਖਾਣਾ ਬਣਾਉਣ ਲਈ ਕਰਦੇ ਹਨ। ਇਸ ਦੀ ਵਰਤੋਂ ਹੋਰ ਵੀ ਕਈ ਤਰ੍ਹਾਂ ਦੇ ਕੰਮਾਂ ਦੇ ਲਈ ਕੀਤੀ ਜਾਂਦੀ ਹੈ। ਸ਼ਹਿਦ ਅਤੇ ਦਾਲਚੀਨੀ ਦੀ ਵਰਤੋ ਵੀ ਇਸ ਦਾ ਇਕ ਘਰੇਲੂ ਤਰੀਕਾ ਹੈ। ਭਾਰ ਘੱਟ ਕਰਨਾ ਹੋਵੇ,ਜਾਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਭ ਲਈ ਦਾਲਚੀਨੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਦਾਲਚੀਨੀ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਾਲਚੀਨੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...

1. ਕੈਂਸਰ ਲਈ ਫਾਇਦੇਮੰਦ
ਕੈਂਸਰ ਦੇ ਰੋਗੀਆਂ ਲਈ ਦਾਲਚੀਨੀ ਲਾਭਦਾਇਕ ਹੁੰਦੀ ਹੈ। ਇਕ ਮਹੀਨਾ ਲਗਾਤਾਰ ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਕੈਂਸਰ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।

PunjabKesari

2. ਮੋਟਾਪਾ ਘੱਟ ਕਰੇ
ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਚਾਹ 'ਚ ਇਕ ਚੱਮਚ ਦਾਲਚੀਨੀ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।

3. ਕੋਲੈਸਟਰੋਲ ਨੂੰ ਕੰਟਰੋਲ ਕਰੇ
ਕੋਲੈਸਟ੍ਰੋਲ ਘੱਟ ਕਰਨ ਲਈ ਅੱਧਾ ਲੀਟਰ ਕੋਸੇ ਪਾਣੀ 'ਚ ਦੋ ਚਮਚ ਦਾਲਚੀਨੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਦਿਨ 'ਚ ਤਿੰਨ ਵਾਰ ਲੈਣ ਨਾਲ ਫਾਇਦਾ ਹੁੰਦਾ ਹੈ।

4. ਕੰਨਾਂ ਲਈ ਫਾਇਦੇਮੰਦ
ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਦਾਲਚੀਨੀ ਦਾ ਤੇਲ ਕੰਨਾਂ 'ਚ ਪਾਉਣ ਨਾਲ ਸੁਨਣ ਦੀ ਸਮਰੱਥਾ ਵਧਦੀ ਹੈ।

PunjabKesari

5. ਮੁਹਾਸਿਆਂ ਤੋਂ ਛੁਟਕਾਰਾ
ਦਾਲ-ਚੀਨੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕ ਹੈਡਸ ਤੋਂ ਛੁਟਕਾਰਾ ਮਿਲਦਾ ਹੈ।

6. ਉਲਟੀ ਅਤੇ ਦਸਤ ਤੋਂ ਛੁਟਕਾਰਾ
ਸ਼ਹਿਦ ਦੇ ਨਾਲ ਦਾਲਚੀਨੀ ਖਾਣ ਨਾਲ ਉਲਟੀ ਅਤੇ ਦਸਤ 'ਤੋਂ ਅਰਾਮ ਮਿਲਦਾ ਹੈ।

6. ਸਰਦੀ ਖਾਂਸੀ
ਤੁਸੀਂ ਇਹ ਤਾਂ ਸੁਣਿਆ ਹੋਵੇਗਾ ਕਿ ਜੇ ਖਾਂਸੀ ਹੋਵੇ ਤਾਂ ਸ਼ਹਿਦ 'ਚ ਅਦਰਕ ਮਿਲਾਕੇ ਖਾਣ ਨਾਲ ਆਰਾਮ ਮਿਲਦਾ ਹੈ ਪਰ ਸ਼ਹਿਦ ਦੇ ਨਾਲ ਪੀਸੀ ਹੋਈ ਦਾਲਚੀਨੀ ਖਾਣ ਨਾਲ ਜੁਕਾਮ 'ਚ ਜਲਦੀ ਆਰਾਮ ਮਿਲ ਜਾਂਦਾ ਹੈ। ਦਾਲਚੀਨੀ ਦਾ ਪਾਊਡਰ ਸ਼ਹਿਦ 'ਚ ਮਿਲਾਕੇ ਪੀਣ ਨਾਲ ਖਾਂਸੀ 'ਚ ਵੀ ਕਾਫੀ ਆਰਾਮ ਮਿਲਦਾ ਹੈ।

PunjabKesari

7. ਪੇਟ ਦੀ ਬੀਮਾਰੀ
ਪੇਟ ਨਾਲ ਸੰਬਧਿਤ ਬੀਮਾਰੀ ਪੇਟ ਦਰਦ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋਣ 'ਤੇ ਦਾਲਚੀਨੀ ਪਾਊਡਰ ਲੈਣ ਨਾਲ ਕਾਫੀ ਆਰਾਮ ਮਿਲਦਾ ਹੈ। 

8. ਸਿਰ ਦਰਦ
ਜੇ ਤੁਹਾਡਾ ਸਿਰ ਜ਼ਿਆਦਾ ਦਰਦ ਹੁੰਦਾ ਹੈ ਤਾਂ ਦਾਲਚੀਨੀ ਦੀ ਪੇਸਟ ਮੱਥੇ 'ਤੇ ਲਗਾਉਣ ਨਾਲ ਦਰਦ ਠੀਕ ਹੋ ਜਾਵੇਗਾ।

9. ਸੋਜ 'ਚ ਫਾਇਦੇਮੰਦ
ਸੱਟ ਲੱਗਣ ਦੇ ਨਾਲ ਜੇ ਸਰੀਰ ਦੇ ਕਿਸੇ ਹਿੱਸੇ 'ਤੇ ਸੋਜ ਹੋ ਜਾਂਦੀ ਹੈ ਤਾਂ ਦਾਲਚੀਨੀ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਸੋਜ ਦੂਰ ਹੋ ਜਾਂਦੀ ਹੈ।

PunjabKesari

10. ਮੂੰਹ ਦੀ ਬਦਬੂ ਕਰੇ ਦੂਰ
ਮੂੰਹ 'ਚੋਂ ਬਦਬੂ ਆਉਣ ਦੀ ਸਮੱਸਿਆ ਹੋਣ 'ਤੇ ਦਾਲਚੀਨੀ ਨੂੰ ਮੂੰਹ 'ਚ ਰੱਖ ਕੇ ਚਬਾਉਣ ਨਾਲ ਬਦਬੂ ਦੂਰ ਹੋ ਜਾਵੇਗੀ। 
 


author

rajwinder kaur

Content Editor

Related News