ਸਿਗਰਟ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ, ਇਸ ਲਤ ਨੂੰ ਛੁਡਾਉਣ ਵਾਲੇ ਸਾਧਨ
Saturday, Dec 10, 2016 - 11:06 AM (IST)

ਜਲੰਧਰ — ਕਿਸੇ ਵੀ ਚੀਜ਼ ਦੀ ਆਦਤ ਚੰਗੀ ਨਹੀਂ ਹੁੰਦੀ ਖਾਸਕਰਕੇ ਸਿਗਰਟ ਦੀ। ਜਿਹੜੇ ਲੋਕ ਇਸ ਛੁਟਕਾਰਾ ਪਾਉਣ ਲਈ ਈ-ਸਿਗਰੇਟ, ਨਿਕੋਟੀਨ, ਚੁਇੰਗਮ ਅਤੇ ਹਰਬਲ ਸਿਗਰੇਟ ਦਾ ਇਸਤੇਮਾਲ ਕਰਦੇ ਹਨ ਉਹ ਹੋਰ ਵੀ ਜ਼ਿਆਦਾ ਖ਼ਤਰਨਾਕ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਨੁਕਸਾਨ ਦੇ ਬਾਰੇ।
ਹਰਬਲ ਸਿਗਰਟ
ਇਹ ਸਿਗਰਟ ਵੀ ਆਮ ਸਿਗਰਟ ਦੀ ਤਰ੍ਹਾਂ ਹੀ ਦਿਖਾਈ ਦਿੰਦੀ ਹੈ। ਪਰ ਇਸ ਦੇ ਅੰਦਰ ਤੰਬਾਕੂ ਦੀ ਜਗ੍ਹਾਂ ਜੜੀਆਂ-ਬੂਟੀਆਂ ਭਰੀਆਂ ਹੁੰਦੀਆਂ ਹਨ। ਪਰ ਫਿਰ ਵੀ ਇਹ ਸਿਹਤ ਲਈ ਖਤਰਨਾਕ ਹੀ ਹੁੰਦੀ ਹੈ ਕਿਉਂਕਿ ਕਿਸੇ ਵੀ ਜੜੀਆਂ-ਬੂਟੀਆਂ ਨੂੰ ਸਾੜਣ ''ਤੇ ਉਨ੍ਹਾਂ ਹੀ ਟਾਰ, ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਿਰੀਲੇ ਪਦਾਰਥ ਨਿਕਲਦੇ ਹਨ ਜਿਨ੍ਹੇ ਕਿ ਤੰਬਾਕੂ ਵਿੱਚੋਂ ਨਿਕਲਦੇ ਹਨ। ਇਸ ਲਈ ਇਸ ਦਾ ਇਕ ਵੀ ਕਸ਼ ਫੇਪੜਿਆਂ ''ਚ ਜ਼ਹਿਰੀਲੇ ਪਦਾਰਥ ਭਰ ਦਿੰਦਾ ਹੈ।
ਈ-ਸਿਗਰਟ
ਮਾਹਿਰਾਂ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਿਗਰੇਟ ਆਮ ਸਿਗਰੇਟ ਨਾਲੋਂ ਦਸ ਗੁਣਾਂ ਜ਼ਿਆਦਾ ਨੁਕਸਾਨ ਦਾਇਕ ਹੁੰਦੀ ਹੈ। ਇਸ ''ਚ ਇਸ ਤਰ੍ਹਾਂ ਦੇ ਰਸਾਇਣ ਭਰੇ ਹੁੰਦੇ ਹਨ ਜਿਨ੍ਹਾਂ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਈ-ਸਿਗਰਟ ਦੇ ਤਰਲ ਪਦਾਰਥ ਦੇ ਵਾਸ਼ਪ ''ਚ ਖ਼ਤਰਨਾਕ ਰਸਾਇਣ ਹੁੰਦੇ ਹਨ। ਇਸ ਦੇ ਨਾਲ ਹੀ ਇਸ ''ਚ ਨਿਕੋਟੀਨ ਵੀ ਹੁੰਦਾ ਹੈ ਜਿਸ ਨਾਲ ਦੰਦਾਂ ਅਤੇ ਮਸੂੜੀਆਂ ਦੀ ਬੀਮਾਰੀ ਹੁੰਦੀ ਹੈ।
ਨਿਕੋਟੀਨ ਚੁਇੰਗਮ
ਕਈ ਲੋਕ ਸਿਗਰਟ ਛੱਡਣ ਲਈ ਨਿਕੋਟੀਨ ਚੁਇੰਗਮ ਦਾ ਸਹਾਰਾ ਲੈਂਦੇ ਹਨ। ਇਸ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ, ਗੈਸ ਬਣਨਾ, ਰੇਸ਼ਾ, ਨੀਂਦ ਨਾ ਆਉਣ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਓਰਲ ਹੈਲਥ ਨਾਲ ਜੁੜੀਆਂ ਪਰੇਸ਼ਾਨੀਆਂ ਸਾਹਮਣੇ ਆ ਸਕਦੀਆਂ ਹਨ।
ਕੁਦਰਤੀ(ਹਰਬਲ) ਸਿਗਰਟ
ਇਸ ''ਚ ਬੀੜੀ, ਲੌਂਗਵਾਲੀ ਸਿਗਰਟ ਆਦਿ ਹੁੰਦੇ ਹਨ ਅਤੇ ਇਸ ''ਚ ਤੰਬਾਕੂ ਆਦਿ ਪਾਇਆ ਜਾਂਦਾ ਹੈ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦਾ ਹੈ।