Child Care: ਜੇਕਰ ਬੱਚਿਆਂ ’ਚ ਨਜ਼ਰ ਆ ਰਹੇ ਹਨ ਪੋਸਟ ਕੋਵਿਡ ਲੱਛਣ ਤਾਂ ਜਾਣੋ ਕੀ ਕਰਨਾ ਚਾਹੀਦੈ ਅਤੇ ਕੀ ਨਹੀਂ

Saturday, May 29, 2021 - 12:43 PM (IST)

ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਦੇਸ਼ 'ਚ ਦਿਨੋ ਦਿਨ ਵਧਦੇ ਹੀ ਜਾ ਰਹੇ ਹਨ। ਇਸ ਬਿਮਾਰੀ ਦੀ ਚਪੇਟ 'ਚ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਅਸੀਂ ਗੱਲ ਕਰ ਰਹੇ ਹਨ ਬੱਚਿਆਂ 'ਚ ਨਜ਼ਰ ਆਉਣ ਵਾਲੇ ਪੋਸਟ ਕੋਵਿਡ ਦੇ ਲੱਛਣਾਂ ਦੀ। ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਸਰੀਰ ’ਚ ਕੁਝ ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਖ਼ਤਮ ਹੋਣ ’ਚ ਸਮਾਂ ਲੱਗਦਾ ਹੈ। ਲਗਭਗ ਠੀਕ ਹੋਣ ’ਚ ਤਿੰਨ ਮਹੀਨੇ ਤਕ ਲੱਗ ਜਾਂਦੇ ਹਨ ਤਾਂ ਬੱਚਿਆਂ ਨੂੰ ਪੋਸਟ ਕੋਵਿਡ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਕਿਵੇਂ ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਆਓ ਜਾਣਦੇ ਹਾਂ...
ਬੱਚਿਆਂ ਨੂੰ ਦੋ ਕੈਟੇਗਿਰੀਜ਼ ’ਚ ਵੰਡਿਆ ਗਿਆ ਹੈ। ਇਕ ਉਹ ਜੋ 1 ਮਹੀਨੇ ਤੋਂ 3 ਸਾਲ ਦੇ ਹਨ, ਜੋ ਬੋਲ ਕੇ ਦੱਸ ਨਹੀਂ ਸਕਦੇ। ਦੂਸਰੇ ਉਹ ਜੋ ਬੋਲ ਸਕਦੇ ਹਨ, ਭਾਵ 3 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ।

ਇਹ ਵੀ ਪੜ੍ਹੋ:ਸਰੀਰ 'ਚ ਖ਼ੂਨ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਹਨ ਇਹ ਲੱਛਣ, ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਨਿਜ਼ਾਤ

PunjabKesari
ਪਹਿਲੀ ਕੈਟੇਗਿਰੀ
ਇਸ ’ਚ ਬੱਚਿਆਂ ਨੂੰ ਜੇਕਰ ਕੋਰੋਨਾ ਹੁੰਦਾ ਹੈ ਤਾਂ ਉਹ ਬਹੁਤ ਕਮਜ਼ੋਰ ਹੋ ਜਾਂਦੇ ਹਨ। ਖਾਣਾ-ਪੀਣਾ ਛੁੱਟ ਜਾਂਦਾ ਹੈ। ਕੁਝ ਦੱਸ ਨਹੀਂ ਪਾਉਂਦੇ ਤਾਂ ਉਨ੍ਹਾਂ ’ਚ ਚਿੜਚਿੜਾਪਣ ਆ ਜਾਂਦਾ ਹੈ। ਹਮੇਸ਼ਾ ਰੋਂਦੇ ਰਹਿੰਦੇ ਹਨ, ਜਿਸ ਕਾਰਨ ਹਲਕਾ ਬੁਖ਼ਾਰ ਆਉਂਦਾ ਹੈ। ਅਜਿਹੇ ’ਚ ਬੱਚਿਆਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਬਿਨਾਂ ਡਾਕਟਰ ਦੀ ਸਲਾਹ ਉਨ੍ਹਾਂ ਨੂੰ ਕੋਈ ਵੀ ਦਵਾਈ ਨਹੀਂ ਖਿਲਾਉਣੀ ਚਾਹੀਦੀ। ਉਨ੍ਹਾਂ ਨੂੰ ਤੰਦਰੁਸਤ ਹੋਣ ’ਚ 5 ਤੋਂ 30 ਦਿਨ ਲੱਗ ਸਕਦੇ ਹਨ।

ਇਹ ਵੀ ਪੜ੍ਹੋ:  Summer Care : ਗਰਮੀ ਦੇ ਮੌਸਮ ’ਚ ਜ਼ਰੂਰ ਰੱਖੋ ਆਪਣੀ ਖੁਰਾਕ ਦਾ ਖ਼ਾਸ ਧਿਆਨ, ਜਾਣੋ ਕੀ ਖਾਓ ਅਤੇ ਕੀ ਨਹੀਂ

ਦੂਸਰੀ ਕੈਟੇਗਿਰੀ
ਇਸ ਕੈਟੇਗਿਰੀ ਵਾਲੇ ਬੱਚਿਆਂ ’ਚ ਸੁਸਤੀ, ਭੁੱਖ ਨਾ ਲੱਗਣਾ, ਐਂਜਾਈਟੀ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ’ਤੇ ਡਾਕਟਰਸ ਦਾ ਕਹਿਣਾ ਹੈ ਕਿ ਅਜਿਹੇ ਬੱਚਿਆਂ ਦੇ ਮਾਤਾ-ਪਿਤਾ ਨੂੰ ਘਰ ਦਾ ਮਾਹੌਲ ਹਮੇਸ਼ਾ ਪਾਜ਼ੇਟਿਵ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਅੱਖਾਂ ਸਾਹਮਣੇ ਰੱਖੋ। ਤਣਾਅ ਨਾ ਆਉਣ ਦਿਓ। ਸਾਈਕੋਲਾਜੀਕਲ ਪਰੇਸ਼ਾਨੀ ਹੋ ਸਕਦੀ ਹੈ, ਅਜਿਹੇ ’ਚ ਸੋਸ਼ਲ ਮੀਡੀਆ ਤੋਂ ਦੂਰ ਰਹੋ। ਚੰਗੀ ਖੁਰਾਕ ਦਿਓ। ਟੀ.ਵੀ. ’ਤੇ ਪਾਜ਼ੇਟਿਵ ਚੀਜ਼ਾਂ ਹੀ ਦੇਖਣ ਦਿਓ। ਮੈਡੀਟੇਸ਼ਨ ਅਤੇ ਕਸਰਤ ਪੋਸੀਬਲ ਹੋਵੇ ਤਾਂ ਕਰਵਾਓ। ਡਾਕਟਰ ਦੀ ਸਲਾਹ ’ਤੇ ਮਲਟੀ-ਵਿਟਾਮਿਨ ਲੰਬੇ ਸਮੇਂ ਤੱਕ ਦਿਓ। ਦੋਸਤਾਂ ਨਾਲ ਸੰਪਰਕ ਕਰਨ ਲਈ ਫੋਨ ਨਾਲ ਜੋੜ ਕੇ ਰੱਖੋ।

PunjabKesari
ਡਾਕਟਰ ਨਾਲ ਕਰੋ ਸੰਪਰਕ
ਬੱਚਿਆਂ ਦੇ ਪੋਸਟ ਕੋਵਿਡ ਲੱਛਣਾਂ ’ਚ ਹੀ ਸਭ ਤੋਂ ਖ਼ਤਰਨਾਕ ਐੱਮ.ਆਈ.ਐੱਸ.ਸੀ. ਮਲਟੀ ਆਰਗਨ ਇੰਫਰਾਮੇਂਟਰੀ ਸਿੰਡਰੋਮ ਸਾਹਮਣੇ ਆਇਆ ਹੈ। ਇਸ ’ਚ ਬੱਚਿਆਂ ਦੇ ਹੌਲੀ-ਹੌਲੀ ਇਕ-ਇਕ ਕਰਕੇ ਆਰਗਨ ਫੇਲ੍ਹ ਹੋਣ ਲੱਗਦੇ ਹਨ। ਬਹੁਤ ਘੱਟ ਬੱਚਿਆਂ ’ਚ ਇਹ ਸਿੰਡਰੋਮ ਮਿਲ ਰਹੇ ਹਨ ਪਰ ਮਾਤਾ-ਪਿਤਾ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇਕਰ ਬੱਚਾ ਖਾਣਾ-ਪੀਣਾ ਛੱਡ ਦਿੰਦਾ ਹੈ, ਬੇਹੋਸ਼ ਹੋਣ ਲੱਗਦਾ ਹੈ। ਇਕਦਮ ਬੇਜ਼ਾਨ-ਜਿਹਾ ਹੋ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਨੂੰ ਦਿਖਾਓ। ਘਬਰਾਓ ਨਾ, ਸਮੇਂ ਨਾਲ ਇਲਾਜ ਹੋਵੇਗਾ ਤਾਂ ਅਜਿਹੇ ਬੱਚੇ ਵੀ ਠੀਕ ਹੋ ਸਕਦੇ ਹਨ।

PunjabKesari
ਇਨ੍ਹਾਂ ਗੱਲਾਂ ਤੋਂ ਰੱਖੋ ਪਰਹੇਜ਼
- ਨੱਕ ’ਚ ਗਰਮ ਤੇਲ ਨਾ ਪਾਓ।
- ਗਰਮ ਤੇਲ ’ਚ ਅਜਵੈਣ ਪਾ ਕੇ ਮਾਲਿਸ਼ ਕਰਨ ਤੋਂ ਬਚੋ।
- ਜੇਕਰ ਬੱਚਾ ਕਾੜ੍ਹਾ ਪੀਣਾ ਅਤੇ ਭਾਫ ਲੈਣਾ ਪਸੰਦ ਨਹੀਂ ਕਰਦਾ ਤਾਂ ਡਾਕਟਰ ਦੀ ਰਾਏ ਲਓ।

ਨੋਟ- ਇਸ ਖ਼ਬਰ ਸਬੰਧੀ ਅਾਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News