ਮਨੁੱਖੀ ਸਿਹਤ ਲਈ ਖ਼ੂਸ਼ਬੂਦਾਰ ‘ਚੰਦਨ’ ਦੀ ਵਰਤੋਂ ਕਿਵੇਂ ਕਰੀਏ? ਜਾਣਨ ਲਈ ਪੜ੍ਹੋ ਇਹ ਖ਼ਬਰ

Wednesday, Aug 26, 2020 - 03:39 PM (IST)

ਮਨੁੱਖੀ ਸਿਹਤ ਲਈ ਖ਼ੂਸ਼ਬੂਦਾਰ ‘ਚੰਦਨ’ ਦੀ ਵਰਤੋਂ ਕਿਵੇਂ ਕਰੀਏ? ਜਾਣਨ ਲਈ ਪੜ੍ਹੋ ਇਹ ਖ਼ਬਰ

ਚੰਦਨ ਇੱਕ ਖੁਸ਼ਬੂਦਾਰ ਰੁੱਖ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘Sandalwood’ ਕਿਹਾ ਜਾਂਦਾ ਹੈ। ਇਹ ਮਦਰਾਸ ਦੇ ਦੱਖਣੀ ਭਾਗ ਅਤੇ ਮੈਸੂਰ ਦੇ ਇਲਾਕੇ ਵਿੱਚ ਹੁੰਦਾ ਹੈ। ਚੰਦਨ ਦੀ ਲੱਕੜੀ ਬਹੁਤ ਗੁਣਕਾਰੀ ਹੁੰਦੀ ਹੈ। ਆਯੁਰਵੈਦ ਵਿੱਚ ਬਹੁਤ ਸਾਰੀਆਂ ਦਵਾਈਆਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਲੱਕੜ (ਕਾਠ) ਵਿੱਚੋਂ ਕੱਢਿਆ ਤੇਲ ਖੁਸ਼ਬੂਦਾਰ ਹੋਣ ਕਰਕੇ ਇਸ ਤੋਂ ਬਹੁਤ ਸਾਰੇ ਇਤਰ (Scent) ਬਣਾਏ ਜਾਂਦੇ ਹਨ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸਦੀ ਤਾਸੀਰ ਠੰਡੀ ਹੋਣ ਕਾਰਨ ਗਰਮੀ ਨਾਲ ਹੋਏ ਸਿਰ ਪੀੜ ਦੇ ਇਲਾਜ ਲਈ ਇਸਦਾ ਲੇਪ ਮੱਥੇ 'ਤੇ ਕੀਤਾ ਜਾਂਦਾ ਹੈ। ਪਿੱਠ ਤੋਂ ਹੋਏ ਤਾਪ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦਾ ਮੱਥੇ ਉੱਤੇ ਟਿੱਕਾ ਲਗਾਇਆ ਜਾਂਦਾ ਹੈ। ਇਸਦਾ ਸਰੀਰ ਉੱਤੇ ਲੇਪ ਕਰਨ ਨਾਲ ਸਰੀਰ ਦੀ ਤਪਸ਼ ਦੂਰ ਹੁੰਦੀ ਹੈ ਤੇ ਸਰੀਰ ਤੋਂ ਖੁਸ਼ਬੂ ਆਉਂਦੀ ਹੈ। ਚੰਦਨ ਦੀ ਲੱਕੜੀ ਤੋਂ ਬਣੇ ਕਲਮਦਾਨ ਅਤੇ ਡੱਬੇ ਬਹੁਤ ਮਹਿੰਗੇ ਹੁੰਦੇ ਹਨ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਸਜਾਵਟ ਦੀਆਂ ਚੀਜਾਂ, ਹਵਨ ਅਤੇ ਅਗਰਬੱਤੀ ਆਦਿ ਵਿੱਚ ਵੀ ਇਸਦੀ ਵਰਤੋਂ ਹੁੰਦੀ ਹੈ। ਇਹ 60-70 ਸਾਲਾਂ ਬਾਅਦ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ। ਇਸ ਰੁੱਖ ਦੀ ਖੁਸ਼ਬੂ ਕਰਕੇ ਸੱਪ ਇਸਦੇ ਦੁਆਲੇ ਲਿਪਟਦੇ ਹਨ ਜਾਂ ਆਕਰਸ਼ਿਤ ਹੁੰਦੇ ਹਨ।

ਭਾਰਤੀ ਮਿਥਿਹਾਸ ਵਿੱਚ ਇਸ ਦੀ ਲੱਕੜ ਪਵਿੱਤਰ ਹੋਣ ਕਰਕੇ ਉੱਤਮ ਮੰਨੀ ਜਾਂਦੀ ਹੈ। ਮ੍ਰਿਤਕ ਸਰੀਰ ਦੇ ਸੰਸਕਾਰ ਵੇਲੇ ਇਸਦੀ ਲੱਕੜ ਦਾ ਬੁਰਾਦਾ ਮੂੰਹ ਅਤੇ ਸਰੀਰ 'ਤੇ ਪਾਇਆ ਜਾਂਦਾ ਹੈ, ਜਿਸ ਪਿੱਛੇ ਮਾਨਤਾ ਇਹ ਹੈ ਕਿ ਦੇਵਲੋਕ ਜਾਂ ਸਵਰਗ ਵਿੱਚ ਮ੍ਰਿਤਕ ਦੇ ਸਰੀਰ ਦੀ ਪਵਿੱਤਰ ਸੁਗੰਧੀ ਤੋਂ ਦੇਵਤੇ ਪ੍ਰਸੰਨ ਹੋ ਜਾਣ।

Skin Care: ਚਿਹਰੇ 'ਤੇ ਫਿੰਨਸੀਆਂ ਆਉਣ ’ਤੇ ਘਬਰਾਓ ਨਾ, ਇਹ ਨੁਸਖ਼ੇ ਵਰਤ ਪਾਓ ਬੇਦਾਗ ਖ਼ੂਬਸੂਰਤੀ

11 ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਵਿਸ਼ੇ ਦੇ ਪਾਠਕ੍ਰਮ ਵਿੱਚ ‘ਬੇਟੀ ਚੰਨਣ ਦੇ ਓਹਲੇ’ ਸੁਹਾਗ ਵਿੱਚ ਚੰਦਨ ਦੇ ਸਮਾਨ ਅਰਥੀ ਸ਼ਬਦ ਚੰਨਣ ਦੀ ਵਰਤੋਂ ਇੱਕ ਮੁਟਿਆਰ ਦੇ ਪਿਤਾ (ਬਾਬੁਲ) ਦੀ ਅਮੀਰੀ/ ਉੱਤਮਤਾ/ ਪਵਿੱਤਰਤਾ ਦੇ ਪ੍ਰਤੀਕ ਵਜੋਂ ਹੋਈ ਹੈ।


author

rajwinder kaur

Content Editor

Related News