ਔਰਤਾਂ ’ਚ ਸਭ ਤੋਂ ਜ਼ਿਆਦਾ ਹੋਣ ਵਾਲੇ ਕੈਂਸਰ ’ਚੋਂ ਇਕ ‘ਬੱਚੇਦਾਨੀ ਦਾ ਕੈਂਸਰ’ ਇਹ ਹਨ ਕਾਰਨ ਅਤੇ ਲੱਛਣ

09/19/2018 2:48:25 PM

ਮੁੰਬਈ— ਹਰ ਵਰਗ ਦੇ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋਣਾ ਆਮ ਗੱਲ ਹੁੰਦੀ ਜਾ ਰਹੀ ਹੈ। ਜਦੋਂ ਤੋਂ ਲੋਕਾਂ ਨੇ ਖਾਣ-ਪੀਣ ਦੀਆਂ ਆਦਤਾਂ ਬਦਲੀਆਂ ਹਨ, ਓਦੋਂ ਤੋਂ ਗੰਭੀਰ ਬੀਮਾਰੀਆਂ ਨੇ ਵੀ ਆਪਣੀਆਂ ਬਾਹਾਂ ਹੋਰ ਫੈਲਾ ਦਿੱਤੀਆਂ ਹਨ, ਜਿਨ੍ਹਾਂ ਵਿਚ ਕੈਂਸਰ ਇਕ ਜਾਨਲੇਵਾ ਬੀਮਾਰੀ ਬਣਦੀ ਜਾ ਰਹੀ ਹੈ, ਜੋ ਕਈ ਤਰ੍ਹਾਂ (ਓਵੇਰੀਅਨ ਕੈਂਸਰ, ਸਰਵਾਈਕਲ ਕੈਂਸਰ, ਬਲੈਡਰ ਕੈਂਸਰ, ਕੋਲੋਰੇਕਟਲ ਕੈਂਸਰ, ਛਾਤੀਆਂ ਦੇ ਕੈਂਸਰ, ਬ੍ਰੇਨ ਟਿਊਮਰ, ਐਸੋਫੈਗਲ ਕੈਂਸਰ, ਪ੍ਰੈਂਕ੍ਰਿਯਾਟਿਕ ਕੈਂਸਰ, ਬੋਨ ਕੈਂਸਰ ਬਲੱਡ ਕੈਂਸਰ) ਦਾ ਹੁੰਦਾ ਹੈ। ਜਦੋਂ ਕਿਸੇ ਇਨਸਾਨ ਨੂੰ ਕੈਂਸਰ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਨਾਲ ਪਰਿਵਾਰਕ ਮੈਂਬਰ ਵੀ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਮਰਦਾਂ ਨੂੰ ਹੀ ਕੈਂਸਰ ਹੁੰਦਾ ਹੈ, ਔਰਤਾਂ ਵੀ ਇਸ ਦੇ ਸ਼ਿਕੰਜੇ ਤੋਂ ਬਚੀਆਂ ਨਹੀਂ ਹਨ।
ਆਧੁਨਿਕ ਜੀਵਨ ਸ਼ੈਲੀ ਵਿਚ ਨੌਜਵਾਨ ਔਰਤਾਂ ਵਿਚ ਬੱਚੇਦਾਨੀ ਦਾ ਕੈਂਸਰ (ਓਵੇਰੀਅਨ ਕੈਂਸਰ) ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਲੋਕਾਂ ਵਿਚ ਜਾਣਕਾਰੀ ਦੀ ਕਮੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਰਹੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਲਗਾਤਾਰ ਔਰਤਾਂ ਵਿਚ ਵੱਧ ਰਹੀ ਹੈ। ਕੋਟਸ ਔਰਤਾਂ ’ਚ ਬੱਚੇਦਾਨੀ ਦੀ ਸਾਈਡ ’ਚ ਦੋ ਅੰਡੇਦਾਨੀਆਂ ਹੁੰਦੀਆਂ ਹਨ। ਜਿਨ੍ਹਾਂ ਦੇ ਪ੍ਰਭਾਵਿਤ ਹੋਣ ’ਤੇ ਓਵੇਰੀਅਨ ਕੈਂਸਰ ਹੋ ਜਾਂਦਾ ਹੈ। ਇਹ ਕੈਂਸਰ ਪੀੜ੍ਹੀ-ਦਰ-ਪੀੜ੍ਹੀ ਹੁੰਦਾ ਹੈ। ਓਵੇਰੀਅਨ ਕੈਂਸਰ ਵਿਚ ਓਵਰੀ ਵਿਚ ਵੱਡੇ ਸਿਸਟ ਬੱਚੇਦਾਨੀ, ਟਿਊਬਸ ਆਦਿ ਨੂੰ ਡੈਮੇਜ ਕਰਨ ਲੱਗਦੇ ਹਨ। ਔਰਤਾਂ ਵਿਚ ਓਵੇਰੀਅਨ ਕੈਂਸਰ ਦਾ ਖਤਰਾ 40-45 ਸਾਲ ਦੀ ਉਮਰ ਵਿਚ ਜ਼ਿਆਦਾਤਰ ਪਾਇਆ ਜਾਂਦਾ ਹੈ ਪਰ ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਬੱਚੇਦਾਨੀ ਕੈਂਸਰ ਅੰਤੜੀਆਂ, ਬਲੈਡਰ, ਲਿਮਫ ਨੋਡਸ, ਪੇਟ, ਲਿਵਰ, ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਔਰਤਾਂ ਵਿਚ ਹੋਰ ਕੈਂਸਰ ਦੇ ਮੁਕਾਬਲੇ ਵਿਚ ਓਵੇਰੀਅਨ ਕੈਂਸਰ ਨਾਲ ਮੌਤ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਓਵੇਰੀਅਨ ਕੈਂਸਰ ਦੇ ਇਲਾਜ ਲਈ ਸਰਜਰੀ ਦੇ ਨਾਲ-ਨਾਲ ਕੀਮੀਓਥੈਰੇਪੀ ਵੀ ਹੁੰਦੀ ਹੈ। ਇਸ ਰੋਗ ਦੀ ਪਛਾਣ ਸਮਾਂ ਰਹਿੰਦਿਆਂ ਕਰ ਲਈ ਜਾਵੇ ਤਾਂ ਮਰੀਜ਼ ਠੀਕ ਹੋ ਸਕਦਾ ਹੈ।
ਓਵੇਰੀਅਨ ਕੈਂਸਰ ਦੀ ਜਾਂਚ : ਇਸ ਦੀ ਜਾਂਚ ਲਈ ਸਰੀਰਕ ਜਾਂਚ, ਲੈਬ, ਟੈਸਟ, ਅਲਟਰਾਸਾਊਂਡ ਆਦਿ ਸ਼ਾਮਲ ਹੁੰਦੇ ਹਨ।

ਓਵੇਰੀਅਨ ਕੈਂਸਰ ਦੇ ਕਾਰਨ
1. ਫੈਮਿਲੀ ਹਿਸਟਰੀ।
2. ਬ੍ਰੈਸਟ ਕੈਂਸਰ ਨਾਲ ਪੀੜਤ ਮਰੀਜ਼ ’ਚ ਜ਼ਿਆਦਾ ਸੰਭਾਵਨਾ।
3. ਪ੍ਰੇਗਨੈਂਸੀ ਨਾ ਹੋਣ ’ਤੇ ਗਲਤ ਦਵਾਈਆਂ ਦੇ ਪ੍ਰਯੋਗ ਨਾਲ।

ਓਵੇਰੀਅਨ ਕੈਂਸਰ ਦੇ ਲੱਛਣ :
ਉਂਝ ਤਾਂ 85 ਫੀਸਦੀ ਲੋਕਾਂ ਵਿਚ ਇਸ ਬੀਮਾਰੀ ਦੇ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਅਤੇ ਕੁਝ ਲੋਕਾਂ ਵਿਚ ਹੇਠ ਲਿਖੇ ਸਿਸਟਮਸ ਪਾਏ ਜਾਂਦੇ ਹਨ।
1. ਰੈਗੂਲਰ ਪੀਰੀਅਡਸ ਨਾ ਹੋਣਾ।
2. ਪੇਟ ਵਿਚ ਭਾਰੀਪਣ ਜਾਂ ਫੁੱਲਿਆ ਮਹਿਸੂਸ ਹੋਣਾ।
3. ਪੇਟ ’ਚ ਦਰਦ ਹੋਣਾ, ਮਰੋੜ ਉਠਣਾ, ਗੈਸ ਜਾਂ ਸੋਜਿਸ਼।
4. ਬਹੁਤ ਜ਼ਿਆਦਾ ਗੈਸ ਬਣਨਾ, ਲੂਜ ਮੋਸ਼ਨ ਹੋਣਾ।
5. ਪੇਲਵਿਕ ਪੇਨ ਦੀ ਸ਼ਿਕਾਇਤ ਹੋਣਾ।
6. ਅਚਾਨਕ ਭਾਰ ਘੱਟ ਹੋਣਾ।
7. ਵੈਜਾਈਨਲ ਬਲੀਡਿੰਗ ਹੋਣਾ।
8. ਕਮਰ ਦਰਦ ਜਾਂ ਖੱਟੇ ਡਕਾਰ ਆਉਣਾ।
 


Related News