Health Tips : ਡੇਂਗੂ ਕਾਰਨ ਜੇਕਰ ਤੁਹਾਡੇ ਵੀ ਘੱਟ ਰਹੇ ਨੇ ਸੈੱਲ ਤਾਂ ਅੱਜ ਹੀ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ
Monday, Aug 28, 2023 - 03:19 PM (IST)
ਜਲੰਧਰ (ਬਿਊਰੋ) : ਬਰਸਾਤੀ ਸੀਜ਼ਨ ਦੇ ਦਸਤਕ ਦੇਣ ਦੇ ਨਾਲ-ਨਾਲ ਡੇਂਗੂ ਦਾ ਖਤਰਾ ਮੰਡਰਾਉਣ ਲੱਗਦਾ ਹੈ। ਇਸ ਬੀਮਾਰੀ ਦੀ ਲਪੇਟ 'ਚ ਆਉਣ ਨਾਲ ਲੋਕਾਂ ਦੇ ਸਰੀਰ 'ਚ ਪਲੇਟਲੈਟਸ ਯਾਨੀ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਹਨ। ਸੈੱਲਾਂਕੋਸ਼ਿਕਾਵਾਂ ਦੇ ਘਟਣ ਨਾਲ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਡੇਂਗੂ ਦਾ ਬੁਖ਼ਾਰ ਹੋਣ 'ਤੇ ਠੰਡ ਲੱਗਦੀ ਹੈ। ਨਾਲ ਹੀ ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਪਲੇਟਲੈਟਸ ਯਾਨੀ ਸੈੱਲਾਂ ਦੀ ਮਾਤਰਾ ਵਧਾਉਣ ਲਈ ਲੋਕਾਂ ਨੂੰ ਆਪਣੇ ਖਾਣ-ਪੀਣ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲੋਕ ਆਪਣੀ ਡਾਈਟ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ, ਜੋ ਸਰੀਰ 'ਚ ਕੋਸ਼ਿਕਾਵਾਂ ਦੀ ਮਾਤਰਾ ਵਧਾਉਂਦੀਆਂ ਹਨ। ਮਾਹਿਰਾਂ ਅਨੁਸਾਰ, ਕਈ ਅਜਿਹੇ ਵਿਟਾਮਿਨ ਅਤੇ ਖਣਿਜ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੈੱਲਾਂ ਦੀ ਮਾਤਰਾ ਵੱਧ ਜਾਂਦੀ ਹੈ, ਦੇ ਬਾਰੇ ਆਓ ਜਾਣਦੇ ਹਾਂ....
ਵਿਟਾਮਿਨ-ਬੀ 12
ਲਾਲ ਖੂਨ ਦੇ ਸੈੱਲਾਂ ਨੂੰ ਵਧਾਉਣ ਲਈ ਵਿਟਾਮਿਨ-ਬੀ 12 ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਸਰੀਰ 'ਚ ਇਸ ਦੀ ਕਮੀ ਹੋਣ ਕਾਰਨ ਪਲੇਟਲੇਟਸ ਘੱਟ ਹੋਣ ਲੱਗਦੇ ਹਨ। ਅਜਿਹੇ 'ਚ ਤੁਸੀਂ ਆਪਣੀ ਡਾਈਟ 'ਚ ਅੰਡੇ, ਸਾਲਮਨ ਫਿਸ਼, ਬਾਦਾਮ, ਬਦਾਮ ਦਾ ਦੁੱਧ, ਸੋਇਆ ਮਿਲਕ ਆਦਿ ਸ਼ਾਮਲ ਕਰ ਸਕਦੇ ਹਨ।

ਵਿਟਾਮਿਨ-ਡੀ
ਖੋਜ ਦੇ ਅਨੁਸਾਰ ਵਿਟਾਮਿਨ-ਡੀ ਬੋਨ ਮੈਰੋ ਸੈੱਲਾਂ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਪਲੇਟਲੈਟਸ ਅਤੇ ਲਾਲ ਰਕਤਾਣੂਆਂ ਦੇ ਉਤਪਾਦਨ ਲਈ ਜ਼ਰੂਰੀ ਹੈ। ਸੈੱਲਾਂ ਨੂੰ ਵਧਾਉਣ ਲਈ ਲੋਕ ਮਸ਼ਰੂਮ, ਤੇਲ ਵਾਲੀ ਮੱਛੀ ਦਾ ਸੇਵਨ ਕਰ ਸਕਦੇ ਹਨ।
ਕੀਵੀ ਦਾ ਸੇਵਨ
ਸੈੱਲ ਘੱਟ ਹੋਣ 'ਤੇ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ। ਕੀਵੀ ਵਿੱਚ ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਈ ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਨੂੰ ਵਧਾਉਣ ਦੇ ਨਾਲ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦੀ ਹੈ।

ਵਿਟਾਮਿਨ-ਕੇ
ਵਿਟਾਮਿਨ-ਕੇ ਖੂਨ ਦੇ ਜੰਮਣ ਅਤੇ ਹੱਡੀਆਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਪਲੇਟਲੈਟਸ ਦੀ ਗਿਣਤੀ ਨੂੰ ਵਧਾਉਣ ਅਤੇ ਸੁਧਾਰਨ ਵਿੱਚ ਮਦਦ ਕਰਦਾ ਹੈ। ਸੂਰਜਮੁਖੀ ਦੇ ਬੀਜ, ਬਰੋਕਲੀ, ਹਰੀਆਂ ਸਬਜ਼ੀਆਂ, ਪੱਤੇਦਾਰ ਸਬਜ਼ੀਆਂ, ਸੋਇਆਬੀਨ, ਕੱਦੂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਵਿਟਾਮਿਨ-ਸੀ
ਵਿਟਾਮਿਨ-ਸੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਸੀ ਪਲੇਟਲੈਟਸ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਬਰੋਕਲੀ, ਸਪਾਉਟ, ਲਾਲ ਸ਼ਿਮਲਾ ਮਿਰਚ ਖਾਓ।

ਨਾਰੀਅਲ ਪਾਣੀ
ਡੇਂਗੂ ਕਾਰਨ ਘੱਟ ਹੋਣ ਵਾਲੇ ਸੈੱਟਾਂ ਨੂੰ ਪੂਰਾ ਕਰਨ ਲਈ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਨਾਰੀਅਲ ਪਾਣੀ 'ਚ ਇਲੈਕਟਰੋਲਾਈਟਸ, ਮਿਨਰਲ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
