ਸਾਵਧਾਨ! ਵਾਰ-ਵਾਰ ਪਿਆਸ ਲੱਗਣ ਦੀ ਸਮੱਸਿਆਂ ਨੂੰ ਨਾ ਕਰੋ ਨਜ਼ਰਅੰਦਾਜ਼, ਇੰਝ ਪਛਾਣੋ ਇਸ ਦੇ ਲੱਛਣ ਅਤੇ ਜਾਣੋ ਹੱਲ
Saturday, Feb 13, 2021 - 02:28 PM (IST)
ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜਿਸ ਕਰਕੇ ਆਮ ਤੌਰ ਪਿਆਸ ਬਹੁਤ ਜ਼ਿਆਦਾ ਲੱਗੇਗੀ ਪਰ ਜੇਕਰ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਬਿਲਕੁੱਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾਕਟਰ ਸਾਨੂੰ ਹਮੇਸ਼ਾ ਤੰਦਰੁਸਤ ਰਹਿਣ ਅਤੇ ਬਿਮਾਰੀਆਂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਕੁਝ ਲੋਕ ਆਪਣੀ ਦਿਨ ਭਰ 'ਚ 2 ਤੋਂ 3 ਲਿਟਰ ਪਾਣੀ ਪੀਂਦੇ ਹਨ, ਜੋ ਸਾਡੀ ਸਿਹਤ ਲਈ ਚੰਗੀ ਗੱਲ ਹੈ ਪਰ ਇੰਨਾ ਪਾਣੀ ਪੀਣ ਦੇ ਬਾਵਜੂਦ ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਤੁਹਾਨੂੰ ਕੁਝ ਸੰਕੇਤ ਦੇ ਰਿਹਾ ਹੈ ਜਿਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਹੋ ਸਕਦੀਆਂ ਹਨ ਇਹ ਬਿਮਾਰੀਆਂ
ਹਾਲਾਂਕਿ ਜ਼ਿਆਦਾ ਪਾਣੀ ਪੀਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਕਿਉਂਕਿ ਜਿੰਨਾ ਪਾਣੀ ਅਸੀਂ ਪੀਂਦੇ ਹਾਂ ਉਸ ਨਾਲ ਸਰੀਰ ਦੀਆਂ ਸਾਰੀਆਂ ਗੰਦੀਆਂ ਚੀਜ਼ਾਂ ਪਿਸ਼ਾਬ ਰਾਹੀਂ ਨਿਕਲ ਜਾਂਦੀਆਂ ਹਨ। ਇਸ ਨਾਲ ਸਦਾ ਸਰੀਰ ਤੰਦਰੁਸਤ ਰਹਿੰਦਾ ਹੈ। ਹਾਂ ਬਹੁਤ ਜ਼ਿਆਦਾ ਗਰਮੀ ਜਾਂ ਜ਼ਿਆਦਾ ਕਸਰਤ ਕਰਨ ਕਾਰਨ ਤੁਹਾਨੂੰ ਪਿਆਸ ਲੱਗ ਸਕਦੀ ਹੈ ਪਰ ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਇਹ ਕੁਝ ਗੰਭੀਰ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ।
ਜ਼ਿਆਦਾ ਪਿਆਸ ਲੱਗਣ ਦੇ ਹਨ ਇਹ ਕਾਰਨ: ਮੈਡੀਕਲ ਟਰਮ ‘ਚ ਅਜਿਹੀ ਸਥਿਤੀ ਨੂੰ ਪੌਲੀਡਿਪਸੀਆ ਕਿਹਾ ਜਾਂਦਾ ਹੈ ਜਿਸ ‘ਚ ਇਕ ਵਿਅਕਤੀ ਜ਼ਿਆਦਾ ਪਾਣੀ ਪੀਂਦਾ ਹੈ ਜਿਸਦੇ ਕਾਰਨ ਉਸਦੇ ਸਰੀਰ ‘ਚ ਸੋਡੀਅਮ ਦੀ ਕਮੀ ਹੋਣ ਲੱਗਦੀ ਹੈ। ਕਈ ਵਾਰ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਕਈ ਵਾਰ ਮਨ ਵੀ ਘਬਰਾਉਣ ਲੱਗਦਾ ਹੈ ਅਤੇ ਤੁਹਾਨੂੰ ਉਲਟੀ ਜਿਹਾ ਹੋਣ ਲੱਗਦਾ ਹੈ।
ਸਰੀਰ ਦਿੰਦਾ ਹੈ ਇਨ੍ਹਾਂ ਬਿਮਾਰੀਆਂ ਦਾ ਸੰਕੇਤ
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਡੀਹਾਈਡ੍ਰੇਸ਼ਨ ਦੀ ਸਮੱਸਿਆ: ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਸਰੀਰ ‘ਚ ਪਾਣੀ ਦੀ ਘਾਟ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਪਾਣੀ ਦੀ ਪਿਆਸ ਲੱਗ ਰਹੀ ਹੈ। ਇਨ੍ਹਾਂ ਦੇ ਲੱਛਣ ਵਾਰ-ਵਾਰ ਪਿਆਸ ਲੱਗਣਾ, ਮੂੰਹ ਸੁੱਕਣਾ, ਥਕਾਵਟ, ਉਲਟੀ, ਮਤਲੀ ਅਤੇ ਬੇਹੋਸ਼ੀ ਹੈ। ਜੇ ਤੁਹਾਨੂੰ ਵੀ ਅਜਿਹੇ ਲੱਛਣ ਦਿਖ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
ਸ਼ੂਗਰ ਦਾ ਖ਼ਤਰਾ: ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਸ ਨਾਲ ਤੁਹਾਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਅੱਜ ਕੱਲ ਸ਼ੂਗਰ ਦੀ ਬਿਮਾਰੀ ਤਾਂ ਆਮ ਹੋ ਗਈ ਹੈ ਜੋ ਹਰ ਵਿਅਕਤੀ ਨੂੰ ਹੈ। ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਅਤੇ ਇਸ ਦਾ ਇਕ ਵੱਡਾ ਲੱਛਣ ਇਹ ਵੀ ਹੈ ਕਿ ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਦਰਅਸਲ ਖ਼ੂਨ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਤੁਹਾਡੀ ਕਿਡਨੀ ਸਾਫ਼ ਨਹੀਂ ਹੋ ਪਾਉਂਦੀ। ਸ਼ੂਗਰ ਪੇਸ਼ਾਬ ਰਾਹੀਂ ਬਾਹਰ ਆਉਂਦੀ ਹੈ ਜਿਸ ਕਾਰਨ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਹੀ ਵਾਰ-ਵਾਰ ਪਿਆਸ ਲੱਗਣ ਦਾ ਕਾਰਨ ਬਣਦੀ ਹੈ।
ਬੇਚੈਨੀ ਹੋਣਾ: ਬਹੁਤ ਸਾਰੇ ਲੋਕਾਂ ਨੂੰ ਇਸ ਦਾ ਅਰਥ ਅਤੇ ਇਸ ਦੇ ਲੱਛਣ ਨਹੀਂ ਪਤਾ ਹੁੰਦੇ। ਦਰਅਸਲ ਜੇ ਤੁਹਾਡੀ ਦਿਲ ਦੀ ਧੜਕਣ ਵੱਧ ਰਹੀ ਹੈ ਜਾਂ ਬੇਚੈਨੀ ਜਾਂ ਘਬਰਾਹਟ ਹੋ ਰਹੀ ਹੈ ਤਾਂ ਤੁਹਾਨੂੰ anxiety ਹੋ ਸਕਦੀ ਹੈ। ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਇਕ ਵਿਅਕਤੀ ਦਾ ਮੂੰਹ ਵੀ ਸੁੱਕ ਜਾਂਦਾ ਹੈ ਜਿਸ ਕਾਰਨ ਉਸਨੂੰ ਵਾਰ-ਵਾਰ ਪਿਆਸ ਲੱਗਦੀ ਹੈ।
ਕੀ ਹਨ ਇਸ ਤੋਂ ਬਚਾਅ ਦੇ ਹੱਲ?
ਇਕ ਵਾਰ ‘ਚ ਜ਼ਿਆਦਾ ਪਾਣੀ ਨਾ ਪੀਓ
ਔਲਿਆਂ ਦੇ ਪਾਊਡਰ ਅਤੇ ਸ਼ਹਿਦ ਨੂੰ ਮਿਕਸ ਕਰਕੇ ਖਾਓ
ਭਿੱਜੀ ਸੌਂਫ ਨੂੰ ਪੀਸ ਕੇ ਵੀ ਖਾ ਸਕਦੇ ਹੋ
1 ਚਮਚ ਕਾਲੀ ਮਿਰਚ ਪਾਊਡਰ ਨੂੰ 4 ਕੱਪ ਪਾਣੀ ‘ਚ ਉਬਾਲ ਕੇ ਠੰਡਾ ਕਰਕੇ ਪੀ ਸਕਦੇ ਹੋ।
ਜੇ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।