ਸਾਵਧਾਨ ! ਗਰਦਨ 'ਚ ਦਰਦ ਅਤੇ ਸਿਰ ਰਹਿੰਦਾ ਹੈ ਭਾਰੀ....ਕਿਤੇ Cervical Spondylosis ਤਾਂ ਨਹੀਂ
Wednesday, Jan 07, 2026 - 02:44 PM (IST)
ਹੈਲਥ ਡੈਸਕ : ਲੰਮੇ ਸਮੇਂ ਤੱਕ ਇਕ ਹੀ ਪੋਸਚਰ 'ਚ ਕੰਪਿਊਟਰ 'ਤੇ ਕੰਮ ਕਰਨ ਜਾਂ ਫਿਰ ਕਈ ਘੰਟੇ ਮੋਬਾਇਲ ਚਲਾਉਣ ਨਾਲ ਗਰਦਨ ਅਕੜ ਜਾਂਦੀ ਹੈ ਅਤੇ ਮੋਢਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਦਰਅਸਲ ਇਹ ਸਰਵਾਈਕਲ ਸਪੋਂਡੀਲਾਇਸਸ (Cervical Spondylosis) ਦੀ ਬਿਮਾਰੀ ਦੇ ਸ਼ੁਰੂ ਹੋਣ ਦੇ ਲੱਛਣ ਹਨ। ਇਸ ਬਿਮਾਰੀ ਦੇ ਸ਼ੁਰੂ ਹੋਣ 'ਤੇ ਅੱਧੇ ਸਿਰ ਦਾ ਦਰਦ (ਮਾਈਗ੍ਰੇਨ) ਦੀ ਸਮੱਸਿਆ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਸਰਵਾਈਕਲ ਦਾ ਮਤਲਬ ਗਰਦਨ 'ਚ ਸਥਿਤ ਸੱਤ ਹੱਡੀਆਂ ਤੋਂ ਹੈ। ਸਪੋਂਡੀਲਾਇਸਿਸ ਉਹ ਸਥਿਤੀ ਹੈ ਜਦੋਂ ਰੀੜ੍ਹ ਦੀ ਹੱਡੀ ਦੇ ਕੁਝ ਹਿੱਸੇ ਘਿਸਣ ਲੱਗਦੇ ਹਨ। ਇਸਨੂੰ ਗਰਦਨ ਦਾ ਗਠੀਆ ਵੀ ਕਹਿੰਦੇ ਹਨ।
ਅੱਜ ਕੱਲ੍ਹ 20-30 ਸਾਲ ਦੇ ਜਵਾਨਾਂ 'ਚ ਇਹ ਸਮੱਸਿਆ ਆਮ ਹੋ ਗਈ ਹੈ ਜਿਸਦਾ ਇਕੋ-ਇਕ ਕਾਰਨ ਸਰੀਰ ਦਾ ਗਲਤ ਪੋਸਚਰ 'ਚ ਰਹਿਣਾ ਹੈ। ਘੰਟਿਆਂ ਤੱਕ ਸਿਰ ਝੁਕਾ ਕੇ ਫੋਨ ਚਲਾਉਣ ਨਾਲ ਗਰਦਨ ਅਤੇ ਹੱਡੀਆਂ 'ਤੇ ਅਸਰ ਹੁੰਦਾ ਹੈ।
ਕੀ ਹੈ cervical spondylysis ਦੀ ਬਿਮਾਰੀ ?
ਇਸ ਨਾਲ ਗਰਦਨ ਦੀ ਹੱਡੀਆਂ ਅਤੇ ਉਨ੍ਹਾਂ 'ਚ ਮੌਜੂਦ ਡਿਸਕ ਘਿਸਣ ਲੱਗਦੀ ਹੈ ਅਤੇ ਡਿਸਕ ਹੌਲੀ-ਹੌਲੀ ਪਤਲੀ ਹੋਣ ਲੱਗਦੀ ਹੈ। ਗਰਦਨ 'ਚ ਜਕੜਨ ਅਤੇ ਮੋਢਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸਦਾ ਰੀੜ੍ਹ ਦੀ ਹੱਡੀ 'ਤੇ ਵੀ ਅਸਰ ਹੋਣ ਲੱਗਦਾ ਹੈ।
ਸਰਵਾਈਕਲ ਦੇ ਸ਼ੁਰੂਆਤੀ ਲੱਛਣ
- ਲਗਾਤਾਰ ਗਰਦਨ 'ਚ ਦਰਦ
- ਸਿਰ ਦੇ ਪਿਛਲੇ ਹਿੱਸੇ 'ਚ ਦਰਦ ਸ਼ੁਰੂ ਹੋਣਾ
- ਮਾਸਪੋਸ਼ੀਆਂ 'ਚ ਅਕੜਾਹਟ
- ਚੱਕਰ ਆਉਣਾ
- ਮੋਢਿਆਂ ਅਤੇ ਬਾਹਾਂ 'ਚ ਦਰਦ
- ਹੱਥਾਂ 'ਚ ਝਨਝਨਾਹਟ ਅਤੇ ਸੁੰਨ ਹੋਣਾ
ਕੀ ਹੈ ਇਲਾਜ ਅਤੇ ਕਿਵੇਂ ਕਰੀਏ ਬਚਾਅ ?
- ਇਕ ਹੀ ਪੋਸਚਰ 'ਚ ਨਾ ਬੈਠੋ
- ਡਾਕਟਰ ਦੀ ਸਲਾਹ ਨਾਲ ਫਿਜ਼ੀਓਥੈਰੇਪੀ ਕਰਵਾਓ
- ਰੋਜ਼ਾਨਾ ਗਰਦਨ ਦੀ ਹਲਕੀ ਐਕਸਰਸਾਈਜ਼ ਕਰੋ
ਜੇਕਰ ਫਿਰ ਵੀ ਇਸ ਸਮੱਸਿਆ ਤੋਂ ਆਰਾਮ ਨਾ ਮਿਲੇ ਤਾਂ ਇਕ ਵਾਰ ਡਾਕਟਰ ਨੂੰ ਜ਼ਰੂਰ ਚੈਕਅੱਪ ਕਰਵਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
