ਜ਼ਿਆਦਾ ਆਚਾਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

Thursday, Oct 18, 2018 - 05:49 PM (IST)

ਜ਼ਿਆਦਾ ਆਚਾਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

ਨਵੀਂ ਦਿੱਲੀ— ਆਚਾਰ ਸਾਡੀ ਡਾਈਟ ਦਾ ਇਕ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਹੈ। ਅੰਬ, ਨਿੰਬੂ, ਗਾਜਰ, ਲਸਣ ਆਦਿ ਕਈ ਤਰ੍ਹਾਂ ਦੇ ਆਚਾਰ ਅਸੀਂ ਖਾਂਦੇ ਹਾਂ। ਭੋਜਨ ਦਾ ਸੁਆਦ ਵਧਾਉਣ ਲਈ ਅਸੀਂ ਇਸ ਦੀ ਖੂਬ ਵਰਤੋਂ ਕਰਦੇ ਹਾਂ। ਬਹੁਤ ਸਾਰੇ ਲੋਕ ਇਸ ਨੂੰ ਹਰ ਰੋਜ਼ ਖਾਣੇ ਦੇ ਨਾਲ ਲੈਂਦੇ ਹਨ ਜਦਕਿ ਕੁਝ ਲੋਕ ਕਦੇ-ਕਦੇ ਇਸ ਦੀ ਵਰਤੋਂ ਕਰਦੇ ਹਨ। ਹਰ ਰੋਜ਼ ਖਾਣੇ ਦੇ ਨਾਲ ਆਚਾਰ ਖਾਣਾ ਸਿਹਤਮੰਦ ਨਹੀਂ ਹੁੰਦਾ। ਜ਼ਿਆਦਾ ਮਾਤਰਾ 'ਚ ਆਚਾਰ ਖਾਣ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਆਚਾਰ 'ਚ ਕਾਫੀ ਮਾਤਰਾ 'ਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਬਾਜਾਰ 'ਚ ਜੋ ਆਚਾਰ ਮਿਲਦੇ ਹਨ ਉਨ੍ਹਾਂ ਨੂੰ ਬਣਾਉਣ ਦੌਰਾਨ ਉਨ੍ਹਾਂ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਅਜਿਹੇ 'ਚ ਉਹ ਸਾਨੂੰ ਸਿਰਫ ਨੁਕਸਾਨ ਹੀ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਵੀ ਰੋਜ਼ਾਨਾ ਆਚਾਰ ਖਾਣ ਨਾਲ ਕਈ ਨੁਕਸਾਨ ਹੁੰਦੇ ਹਨ।
 

— ਸਰੀਰ 'ਚ ਸੋਜ਼
ਜ਼ਿਆਦਾ ਮਾਤਰਾ 'ਚ ਆਚਾਰ ਖਾਣ ਨਾਲ ਸਰੀਰ 'ਚ ਸੋਜ਼ ਦੀ ਸਮੱਸਿਆ ਹੋ ਸਕਦੀ ਹੈ। ਆਚਾਰ 'ਚ ਨਮਕ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ 'ਚ ਸੋਡੀਅਮ ਮੌਜੂਦ ਹੁੰਦਾ ਹੈ ਜੋ ਸਰੀਰ 'ਚ ਸੋਜ਼ ਪੈਦਾ ਕਰਦਾ ਹੈ।
 

— ਪੇਟ ਦੀਆਂ ਸਮੱਸਿਆਵਾਂ
ਰੋਜ਼ ਆਚਾਰ ਖਾਣ ਨਾਲ ਤੁਹਾਡਾ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ। ਆਚਾਰ ਨੂੰ ਬਣਾਉਣ 'ਚ ਤੇਲ ਦੀ ਵਰਤੋਂ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਸ ਨਾਲ ਸਰੀਰ 'ਚ ਟ੍ਰਾਈਗਿਲਸਰਾਈਡ ਦਾ ਲੈਵਲ ਵਧਦਾ ਹੈ ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ।
 

— ਦਿਲ ਸੰਬੰਧੀ ਬੀਮਾਰੀ
ਆਚਾਰ ਨੂੰ ਲੰਬੇ ਸਮੇਂ ਤਕ ਸਹੀ ਅਤੇ ਨਮੀ ਤੋਂ ਬਚਾ ਕੇ ਰੱਖਣ ਲਈ ਉਸ 'ਚ ਭਰਪੂਰ ਮਾਤਰਾ 'ਚ ਤੇਲ ਪਾਇਆ ਜਾਂਦਾ ਹੈ। ਇਹ ਤੇਲ ਕੋਲੈਸਟਰੋਲ ਵਧਣ ਦਾ ਕਾਰਨ ਹੋ ਸਕਦਾ ਹੈ। ਕੋਲੈਸਟਰੋਲ ਵਧਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਹੁਤ ਵਧ ਜਾਂਦਾ ਹੈ। ਇਹ ਲੀਵਰ ਲਈ ਵੀ ਖਤਰਨਾਕ ਹੈ।


author

neha meniya

Content Editor

Related News