ਜਾਣੋ ਸੁੱਕੇ ਮੇਵਿਆਂ ਦਾ ਰਾਜਾ ‘ਕਾਜੂ’ ਖਾਣ ਦੇ ਬੇਮਿਸਾਲ ਫ਼ਾਇਦੇ, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਮੁਕਤੀ

10/19/2020 6:07:30 PM

ਜਲੰਧਰ (ਬਿਊਰੋ) - ਕਾਜੂ ਇਕ ਅਜਿਹਾ ਮੇਵਾ ਹੈ, ਜੋ ਲੋਕ ਸੁਆਦ ਦੇ ਤੌਰ ’ਤੇ ਖਾਣਾ ਬਹੁਤ ਪਸੰਦ ਕਰਦੇ ਹਨ। ਕਾਜੂ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੱਕੇ ਮੇਵਿਆ ਦਾ ‘ਰਾਜਾ’ ਮੰਨਿਆ ਜਾਂਦਾ ਹੈ। ਇਸ ‘ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਬਹੁਤ ਜ਼ਰੂਰੀ ਤੱਤ ਹੁੰਦੇ ਹਨ। ਕਾਜੂ ਦੀ ਵਰਤੋਂ ਮਠਿਆਈਆਂ, ਨਮਕੀਨ ਅਤੇ ਸਨੈਕਸ ’ਚ ਵਿਸ਼ੇਸ਼ ਤੌਰ ’ਤੇ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਹਿੰਦਾ ਹੈ। ਕਾਜੂ ’ਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ। ਕਾਜੂ ਦੀ ਵਰਤੋਂ ਸਬਜ਼ੀਆਂ ’ਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ…

1. ਕੋਲੈਸਟਰੋਲ 
ਕਾਜੂ 'ਚ ਪ੍ਰੋਟੀਨ ਅਤੇ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਵਾਲ ਅਤੇ ਚਮੜੀ ਨੂੰ ਫਾਇਦਾ ਮਿਲਦਾ ਹੈ।

2. ਸਰੀਰ 'ਚ ਐਨਰਜੀ 
ਸਵੇਰ ਦੇ ਸਮੇਂ ਕਾਜੂ ਦੀ ਵਰਤੋਂ ਕਰਨ ਨਾਲ ਪੂਰਾ ਦਿਨ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਜੇ ਤੁਹਾਡਾ ਮੂਡ ਬੇਮਤਲੱਬ ਖਰਾਬ ਰਹਿੰਦਾ ਹੈ ਤਾਂ ਤੁਸੀਂ ਕਾਜੂ ਦੀ ਵਰਤੋਂ ਕਰੋ। ਦੋ ਤਿੰਨ ਕਾਜੂ ਖਾਣ ਨਾਲ ਤੁਹਾਡਾ ਮੂਡ ਸਹੀ ਹੋ ਜਾਵੇਗਾ।

PunjabKesari

3. ਯਾਦਦਾਸ਼ਤ ਨੂੰ ਕਰੇ ਤੇਜ਼ 
ਖਾਲੀ ਢਿੱਡ ਕਾਜੂ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ-ਬੀ ਨਾਲ ਸਰੀਰ 'ਚ ਐਸਿਡ ਬਣਨਾ ਬੰਦ ਹੋ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

4. ਪਾਚਨ ਸ਼ਕਤੀ ਮਜ਼ਬੂਤ 
ਕਾਜੂ 'ਚ ਐਂਟੀਆਕਸੀਡੈਂਟ ਗੁਣਾਂ ਕਾਰਨ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਗਰਭ ਅਵਸਥਾ 'ਚ ਇਸ ਦੀ ਵਰਤੋਂ ਜਨਾਨੀਆਂ ਲਈ ਬਹੁਤ ਚੰਗੀ ਹੁੰਦੀ ਹੈ।

5. ਮਜ਼ਬੂਤ ਹੱਡੀਆਂ 
ਕਾਜੂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੋਨੋ ਸੈਚੂਰੇਟਡ ਫੈਟ ਨਾਂ ਦਾ ਤੱਤ ਸਰੀਰ ਨੂੰ ਦਿਲ ਦੀਆਂ ਬੀਮਾਰੀਆਂ 'ਤੋਂ ਬਚਾਉਣ ਦਾ ਕੰਮ ਕਰਦਾ ਹੈ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

PunjabKesari

6. ਚਿਹਰੇ ਨੂੰ ਬਣਾਵੇ ਚਮਕਦਾਰ
ਜੇਕਰ ਤੁਸੀਂ ਰੋਜਾਨਾ ਰਾਤ ਨੂੰ ਕਾਜੂ ਖਾਓਗੇ ਤਾਂ ਇਹ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾ ਦੇਵੇਗਾ। ਰੋਜ਼ਾਨਾਂ 2 ਕਾਜੂ ਖਾਣ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ਹੈ।

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

7. ਅਨੀਮੀਆ
ਕਾਜੂ ‘ਚ ਆਇਰਨ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਕਾਜੂ ਖਾਣ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਇਹ ਖੂਨ ਵਧਾਉਣ ‘ਚ ਵੀ ਕਾਫੀ ਮਦਦਗਾਰ ਸਿੱਧ ਹੁੰਦਾ ਹੈ। 

8. ਦਿਲ ਦੀਆਂ ਬੀਮਾਰੀਆਂ ਨੂੰ ਕਰੇ ਦੂਰ
ਕਾਜੂ ‘ਚ ਮੋਨੋ ਸੈਚੂਰੇਟਡ ਫੈਟ ਪਾਈ ਜਾਂਦੀ ਹੈ। ਇਹ ਦਿਲ ਨਾਲ ਸਬੰਧਤ ਬੀਮਾਰੀਆਂ ਦੀ ਰੋਕਥਾਮ ਕਰਨ ‘ਚ ਕਾਫੀ ਫਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

PunjabKesari

9. ਗੈਸ ਜਾਂ ਆਫਾਰੇ ਦੀ ਪਰੇਸ਼ਾਨੀ
ਢਿੱਡ ‘ਚ ਗੈਸ ਜਾਂ ਆਫਾਰੇ ਦੀ ਪਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਲਓ। ਇਸ ‘ਚ ਥੋੜਾ ਜਿਹਾ ਨਮਕ ਮਿਲਾਕੇ ਖਾਣ ਨਾਲ ਫਾਇਦਾ ਮਿਲਦਾ ਹੈ। 

10. ਬਲੱਡ ਪ੍ਰੈਸ਼ਰ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਤਾਂ ਕਾਜੂ ਖਾਣਾ ਸ਼ੁਰੂ ਕਰ ਦਿਓ। ਫਿੱਕੇ ਦੁੱਧ ਨਾਲ ਕਾਜੂ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।


rajwinder kaur

Content Editor

Related News