ਤਰ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

08/11/2018 10:48:03 AM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਲੋਕ ਤਰ ਦਾ ਸਲਾਦ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ। ਇਹ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ 'ਚ ਫਾਸਫੋਰਸ, ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚੰਗੀ ਸਿਹਤ ਲਈ ਜ਼ਰੂਰੀ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਗੁਰਦੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤਰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਤਰ ਖਾਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। 
1. ਮਜ਼ਬੂਤ ਪਾਚਨਤੰਤਰ 
ਸਿਹਤਮੰਦ ਰਹਿਣ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ, ਜੇ ਪੇਟ 'ਚ ਗੜਬੜੀ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕਬਜ਼, ਐਸੀਡਿਟੀ, ਛਾਤੀ 'ਚ ਜਲਣ ਜਾਂ ਗੈਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਲਗਾਤਾਰ ਤਰ ਖਾਣ ਨਾਲ ਕੁਝ ਹੀ ਦਿਨਾਂ 'ਚ ਪਾਚਨਤੰਤਰ ਮਜ਼ਬੂਤ ਹੋਣ ਲੱਗਦਾ ਹੈ।
2. ਪਾਣੀ ਦੀ ਕਮੀ ਨੂੰ ਪੂਰਾ ਕਰੇ
ਗਰਮੀਆਂ 'ਚ ਅਕਸਰ ਲੋਕਾਂ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ 'ਚ ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਰੋਜ਼ਾਨਾ ਤਰ ਖਾਣੀ ਸ਼ੁਰੂ ਕਰੋ। ਇਸ ਨੂੰ ਖਾਣ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
3. ਮੋਟਾਪਾ ਦੂਰ ਕਰੇ
ਜੋ ਲੋਕ ਜਲਦੀ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਤਰ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਭਾਰ ਨੂੰ ਕੰਟਰੋਲ 'ਚ ਰੱਖਣ ਦਾ ਕੰਮ ਕਰਦੀ ਹੈ।
4. ਡਾਇਬਿਟੀਜ਼
ਡਾਇਬਿਟੀਜ਼ ਅੱਜ ਦੇ ਸਮੇਂ 'ਚ ਆਮ ਸਮੱਸਿਆ ਹੋ ਗਈ ਹੈ। ਹਰ 10 'ਚੋਂ 7 ਲੋਕਾਂ 'ਚ ਡਾਇਬਿਟੀਜ਼ ਦੇਖਣ ਨੂੰ ਮਿਲ ਰਹੀ ਹੈ। ਜਦੋਂ ਸਰੀਰ 'ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ ਤਾਂ ਸ਼ੂਗਰ ਲੈਵਲ ਵਧਣ ਲੱਗਦਾ ਹੈ। ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਇਸ 'ਚ ਇੰਸੁਲਿਨ ਲੈਵਲ ਨੂੰ ਕੰਟਰੋਲ ਕਰਨ ਦੀ ਸ਼ਮਤਾ ਹੁੰਦੀ ਹੈ। ਇਹੀ ਕਾਰਨ ਹੈ ਲਗਾਤਾਰ ਤਰ ਖਾਣ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।
5. ਦਿਮਾਗ ਦੀ ਗਰਮੀ ਦੂਰ ਕਰੇ
ਗਰਮੀਆਂ ਦੇ ਮੌਸਮ 'ਚ ਕਈ ਵਾਰ ਦਿਮਾਗ 'ਚ ਗਰਮੀ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਚਿੜਚਿੜਾ ਉਦਾਸ ਹੋਣ ਲੱਗਦਾ ਹੈ। ਦਿਮਾਗ ਦੀ ਗਰਮੀ ਮਿਟਾਉਣ ਅਤੇ ਠੰਡਕ ਪਹੁੰਚਾਉਣ ਲਈ ਤਕ ਦੇ ਬੀਜਾਂ ਦੀ ਠੰਡਾਈ ਦੇ ਰੂਪ 'ਚ ਵਰਤੋਂ ਕਰੋ।


Related News