Carona Care: ਕੋਰੋਨਾ ਤੋਂ ਬਚਾਅ ਲਈ ਕੀ ''ਡਬਲ ਮਾਸਕ'' ਪਾਉਣਾ ਜ਼ਰੂਰੀ ਹੈ? ਜਾਣੋ ਕੀ ਕਹਿੰਦੇ ਨੇ ਮਾਹਿਰ
Saturday, May 01, 2021 - 01:19 PM (IST)
ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ’ਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਜਿਹੇ ’ਚ ਹਰ ਕਿਸੇ ਨੂੰ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਨਾ ਕਰਨ ਦੇ ਨਾਲ-ਨਾਲ ਮਾਸਕ ਪਾਉਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅਮਰੀਕੀ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪਿਰਵੇਂਸ਼ਨ ਨੇ ਕੋਰੋਨਾ ਤੋਂ ਬਚਣ ਲਈ 2 ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ। 2 ਮਾਸਕ ਪਾਉਣ ਨੂੰ ‘ਡਬਲ ਮਾਸਕਿੰਗ’ ਕਹਿੰਦੇ ਹਨ।
ਡਬਲ ਮਾਸਕਿੰਗ ਮੁਤਾਬਕ ਇਸ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਇਸ ਨੂੰ ਸਹੀ ਤਰੀਕੇ ਨਾਲ ਪਹਿਣਨਾ ਬਹੁਤ ਜ਼ਰੂਰੀ ਹੈ। ਮਾਸਕ ਨੂੰ ਸਹੀ ਢੰਗ ਨਾਲ ਪਾਉਣ ਨਾਲ ਇਹ ਹਵਾ ਦੇ ਦੂਸ਼ਿਕ ਕਣਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਨਾਲ ਹੀ ਦੋ ਮਾਸਕ ਚਿਹਰੇ ’ਤੇ ਦਬਾਅ ਨੂੰ ਵੀ ਬੈਲੇਂਸ ਕਰਦੇ ਹਨ। ਇਸ ਦੇ ਨਾਲ ਹੀ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਣ ਕੇ ਹੀ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਸਿਰਫ ਸਰਜੀਕਲ ਮਾਸਕ ਪਹਿਣਨ ਨਾਲ ਕਫ ਦੇ ਛਿੱਟਿਆਂ ’ਚ ਸਿਰਫ 56.1 ਫੀਸਦੀ ਬਚਾਅ ਰਹਿੰਦਾ ਹੈ। ਕੱਪੜੇ ਦਾ ਮਾਸਕ ਸਿਰਫ਼ 51.4 ਫੀਸਦੀ ਸੁਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਮਾਸਕ ਨੂੰ ਗੰਢ ਲਗਾ ਕੇ ਪਾਉਣ ਨਾਲ ਇਸ ਨਾਲ 77 ਫੀਸਦੀ ਸੁਰੱਖਿਆ ਮਿਲਦੀ ਹੈ ਜਿਸ ਕਰਕੇ ਦੋਵਾਂ ਨੂੰ ਇਕੱਠੇ ਪਾਉਣਾ ਜ਼ਿਆਦਾ ਫ਼ਾਇਦੇਮੰਦ ਰਹੇਗਾ। ਇਹ ਇੰਫੈਕਸ਼ਨ ਦੇ ਕਣਾਂ ਤੋਂ ਕਰੀਬ 85.4 ਫੀਸਦੀ ਤੱਕ ਬਚਾਅ ਕਰਦਾ ਹੈ।
ਸਹੀ ਤਰੀਕੇ ਨਾਲ ਮਾਸਕ ਪਾਉਣਾ ਜ਼ਰੂਰੀ
ਉੱਧਰ ਇੰਫੈਕਸ਼ਨ ਤੋਂ ਬਚਣ ਲਈ ਮਾਸਕ ਨੂੰ ਸਹੀ ਤਰੀਕੇ ਨਾਲ ਪਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਪਾ ਕੇ ਸਾਹ ਲੈਣ ’ਚ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਅਸਲ ’ਚ ਡਬਲ ਮਾਸਕ ਟਾਈਟ ਲੱਗ ਸਕਦਾ ਹੈ। ਇਸ ਲਈ ਬਾਹਰ ਜਾਣ ਤੋਂ ਪਹਿਲਾਂ ਇਸ ਨੂੰ ਘਰ ਹੀ ਪਾ ਕੇ ਥੋੜ੍ਹੀ ਦੇਰ ਚੱਲੋ ਤਾਂ ਜੋ ਇਸ ਦੀ ਫਿਟਿੰਗ ਅਤੇ ਆਰਾਮ ਦਾ ਪਤਾ ਚੱਲ ਸਕੇ। ਨਾਲ ਹੀ ਬੋਲਣ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਸਹੀ ਮਾਸਕ ਚੁਣੋ
ਡਬਲ ਮਾਸਕਿੰਗ ਦੇ ਲਈ ਸਰਜੀਕਲ ਜਾਂ ਡਿਸਪੋਜ਼ੇਬਲ ਮਾਕਸ ਚੁਣੋ। ਤੁਸੀਂ ਚਾਹੇ ਤਾਂ ਦੋ ਪਰਤ ਵਾਲੇ ਕੱਪੜੇ ਦਾ ਮਾਸਕ ਪਾ ਸਕਦੇ ਹੋ। ਇਸ ਲਈ ਸਰਜੀਕਲ ਮਾਸਕ ਦੇ ਉੱਪਰ ਕੱਪੜੇ ਦਾ ਮਾਸਕ ਵੀ ਪਾਇਆ ਜਾ ਸਕਦਾ ਹੈ। ਨਾਲ ਹੀ ਮਾਸਕ ਨੂੰ ਸੈਨੇਟਾਈਜ਼ਰ ਜਾਂ ਕਿਸੇ ਹੋਰ ਕੈਮੀਕਲ ਡਿਸਇੰਫੈਕਟੈਂਟ ਦੇ ਨਾਲ ਸਾਫ਼ ਕਰੋ। ਨਾਲ ਹੀ ਹਮੇਸ਼ਾ ਸਾਫ਼-ਸੁਥਰਾ ਮਾਸਕ ਪਾਓ। ਗੰਦਾ ਅਤੇ ਦੂਜੇ ਦਾ ਮਾਸਕ ਪਾਉਣ ਦੀ ਗ਼ਲਤੀ ਨਾ ਕਰੋ।
ਅਜਿਹੇ ਮਾਸਕ ਪਾਉਣ ਤੋਂ ਬਚੋ
ਮਾਸਕ ਹਮੇਸ਼ਾ ਫਿਟਿੰਗ ਅਤੇ ਆਰਾਮ ਵਾਲਾ ਪਾਓ। ਢਿੱਲਾ ਮਾਸਕ ਪਾਉਣ ਤੋਂ ਬਚੋ। ਜੇਕਰ ਤੁਹਾਡੇ ਮਾਸਕ ਤੋਂ ਉੱਪਰ ਤੋਂ ਹਵਾ (ਸਾਹ) ਸਹੀ ਤਰੀਕੇ ਨਾਲ ਨਿਕਲ ਰਹੀ ਹੈ ਤਾਂ ਸਮਝ ਜਾਓ ਇਸ ਦੀ ਫਿਟਿੰਗ ਸਹੀ ਹੈ। ਇਸ ਦੇ ਨਾਲ ਤੇਜ਼ੀ ਨਾਲ ਸਾਹ ਲੈਣ ਅਤੇ ਹਵਾ ਦਾ ਦਬਾਅ ਅੱਖਾਂ ’ਤੇ ਪਏ ਤਾਂ ਇਸ ਦਾ ਮਤਲੱਬ ਹੈ ਕਿ ਡਬਲ ਮਾਸਕਿੰਗ ’ਚ ਵੀ ਹਵਾ ਦਾ ਫਲੋਅ ਇਕਦਮ ਪਰਫੈਕਟ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਅਜਿਹੀ ਹਾਲਾਤ ’ਚ ਘਰ ’ਚ ਵੀ ਪਾਓ ਮਾਸਕ
ਕੋਰੋਨਾ ਦੀ ਦੂਜਾ ਸਟਰੈੱਸ ਹਵਾ ਨਾਲ ਫੈਲਦਾ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਘਰ ’ਚ ਹੀ ਮਾਸਕ ਪਹਿਣੋ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ’ਚ ਕੋਰੋਨਾ ਦੇ ਲੱਛਣ ਹਨ ਪਰ ਰਿਪੋਰਟ ’ਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਤਾਂ ਉਹ ਲੋਕ ਕੁਝ ਦਿਨਾਂ ਤੱਕ ਏਕਾਂਤਵਾਸ ਰਹੋ। ਇਸ ਤੋਂ ਇਲਾਵਾ ਘਰ ’ਚ ਕੋਈ ਪਾਜ਼ੇਟਿਵ ਮਰੀਜ਼ ਹੋਣ ’ਤੇ ਖ਼ੁਦ ਨੂੰ ਵੀ ਸੰਕਰਮਣ ਸਮਝ ਕੇ ਘਰ ’ਚ ਹੀ ਰਹੋ। ਨਾਲ ਹੀ ਘਰ ’ਚ ਵੀ ਮਾਸਕ ਪਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।