Health Tips: ਸਾਵਧਾਨ! ਮਿੱਠੇ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਵੱਧ ਸਕਦੀ ਹੈ ਤੁਹਾਡੀ 'ਸ਼ੂਗਰ'
Monday, May 20, 2024 - 03:51 PM (IST)
ਜਲੰਧਰ (ਬਿਊਰੋ) - ਅੱਜ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਆ ਗਏ ਹਨ। ਅਜਿਹੀ ਸਥਿਤੀ 'ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਰਹੇ, ਜਿਸ ਕਾਰਨ ਉਹ ਤੇਜ਼ੀ ਨਾਲ ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਸ਼ੂਗਰ ਦੀ ਬੀਮਾਰੀ ਦੀ ਲਪੇਟ ਵਿਚ ਆਉਣ ਦਾ ਮੁੱਖ ਕਾਰਨ ਜ਼ਿਆਦਾ ਮਿੱਠੇ ਦਾ ਸੇਵਨ ਕਰਨ ਦੇ ਨਾਲ-ਨਾਲ ਆਪਣੇ ਖਾਣ-ਪੀਣ ਪ੍ਰਤੀ ਲਾਪਰਵਾਹੀ ਹੈ। ਕੰਮ ’ਚ ਵਿਅਸਥ ਰਹਿਣ ਕਾਰਨ ਲੋਕ ਗਲਤ ਸਮੇਂ ਜਾਂ ਗਲਤ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ। ਇਸੇ ਕਾਰਨ ਲੋਕ ਸ਼ੂਗਰ ਦੀ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਮਿੱਠੇ ਦੇ ਨਾਲ ਹੀ ਨਹੀਂ ਸਗੋਂ ਕਈ ਹੋਰ ਕਾਰਨ ਹਨ, ਜਿਨ੍ਹਾਂ ਨਾਲ ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ, ਜਿਵੇਂ...
ਦੇਰ ਰਾਤ ਨੂੰ ਭੋਜਨ ਕਰਨਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਦੇਰ ਰਾਤ ਨੂੰ ਭੋਜਨ ਕਰਦੇ ਹਨ ਅਤੇ ਨਾਲ ਹੀ ਸੌਂ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ ਅਤੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਵਿਗੜ ਜਾਂਦਾ ਹੈ। ਇਸੇ ਕਾਰਨ ਲੋਕ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਯੋਗਾ, ਸੈਰ, ਕਸਰਤ ਨਾ ਕਰਨੀ
ਰੋਜ਼ਾਨਾ ਯੋਗਾ, ਸੈਰ, ਕਸਰਤ ਨਾ ਕਰਨ ਨਾਲ ਵੀ ਸਰੀਰ ਬਿਹਤਰ ਢੰਗ ਨਾਲ ਕੰਮ ਨਹੀਂ ਕਰਦਾ। ਇਕ ਜਗ੍ਹਾ 'ਤੇ ਕਈ ਘੰਟਿਆਂਬੱਧੀ ਬੈਠਣ ਨਾਲ ਸਰੀਰ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਲੋਕਾਂ ’ਚ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਹੀ ਮਾਤਰਾ ’ਚ ਪਾਣੀ ਨਾ ਪੀਣਾ
ਬਹੁਚ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਾਣੀ ਨਾ ਪੀਣ ਦੀ ਆਦਤ ਹੁੰਦੀ ਹੈ। ਅਜਿਹੇ 'ਚ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਨਾ ਮਿਲਣ ਕਾਰਨ ਸਰੀਰ ਠੀਕ ਤਰੀਕੇ ਨਾਲ ਹਾਈਡ੍ਰੇਟ ਨਹੀਂ ਕਰ ਪਾਉਂਦਾ, ਜਿਸ ਕਾਰਨ ਖੂਨ 'ਚ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ। ਇਸੇ ਕਾਰਨ ਲੋਕਾਂ ’ਚ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਹੋ ਜਾਣ ਸਾਵਧਾਨ, 'ਸਿਰਦਰਦ' ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਭੋਜਨ ਤੋਂ ਤੁਰੰਤ ਬਾਅਦ ਮਿੱਠਾ ਖਾਣਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਭੋਜਨ ਤੋਂ ਤੁਰੰਤ ਬਾਅਦ ਕੁਝ ਨਾ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦੀ ਮਿਠਾਈ ਦਾ ਸੇਵਨ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵਧਣ ਲੱਗਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।
ਮੋਟਾਪਾ
ਕਿਸੇ ਵੀ ਬੀਮਾਰੀ ਦੀ ਲਪੇਟ ’ਚ ਆਉਣ ਦਾ ਮੁੱਖ ਕਾਰਨ ਸਰੀਰ ਦਾ ਵਧਿਆ ਹੋਇਆ ਭਾਰ ਹੁੰਦਾ ਹੈ। ਜੇਕਰ ਸਮੇਂ ਸਿਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸ਼ੂਗਰ ਦੇ ਨਾਲ-ਨਾਲ ਹੋਰ ਵੀ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ : Health Tips : 'ਢਿੱਡ ਦੀ ਚਰਬੀ' ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਕੁਝ ਦਿਨਾਂ 'ਚ ਹੋ ਜਾਵੋਗੇ ਪਤਲੇ
ਦੇਰ ਰਾਤ ਤੱਕ ਜਾਗਦੇ ਰਹਿਣਾ
ਬਦਲਦੀ ਜੀਵਨ ਸ਼ੈਲੀ ਅਤੇ ਕੰਮ ਦੇ ਬੋਝ ਕਾਰਨ ਕਈ ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ ਅਤੇ ਸਵੇਰੇ ਜਲਦੀ ਉੱਠ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਚੰਗੀ ਨੀਂਦ ਨਾ ਲੈਣ ਨਾਲ ਵਿਅਕਤੀ ਨੂੰ ਸ਼ੂਗਰ ਦੀ ਸ਼ਿਕਾਇਤ ਹੋ ਸਕਦੀ ਹੈ।