ਜੋੜਾਂ ਦੇ ਦਰਦ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਨੂੰ ਕਰਦੀ ਹੈ ''ਇਲਾਇਚੀ''

08/01/2021 4:51:03 PM

ਨਵੀਂ ਦਿੱਲੀ- ਭਾਰਤੀ ਰਸੋਈ 'ਚ ਖਾਣੇ ਦਾ ਸੁਆਦ ਵਧਾਉਣ ਲਈ ਛੋਟੀ ਇਲਾਇਚੀ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਛੋਟੀ ਜਿਹੀ ਦਿੱਸਣ ਵਾਲੀ ਹਰੀ ਇਲਾਇਚੀ ਤੁਹਾਡੀਆਂ ਸਰੀਰਕ ਅਤੇ ਖੂਬਸੂਰਤੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦੀ ਹੈ। ਜੇਕਰ ਤੁਹਾਨੂੰ ਪੱਥਰੀ, ਗਲੇ ਦੀ ਸਮੱਸਿਆ, ਕੱਫ, ਗੈਸ, ਬਵਾਸੀਰ, ਟੀ.ਬੀ., ਕਿੱਲ ਅਤੇ ਝੜਦੇ ਵਾਲਾਂ ਵਰਗੀਆਂ ਸਮੱਸਿਆ ਹਨ ਤਾਂ ਤੁਹਾਨੂੰ ਹਰੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਇਲਾਇਚੀ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਚੁਟਕੀਆਂ 'ਚ ਦੂਰ ਕਰ ਦਿੰਦੀ ਹੈ। ਇਲਾਇਚੀ ਖਾਣ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ, ਆਓ ਜਾਣਦੇ ਹਾਂ....
ਪੱਥਰੀ ਅਤੇ ਜੋੜਾਂ ਦੇ ਦਰਦ ਤੋਂ ਰਾਹਤ
ਸੌਣ ਤੋਂ ਪਹਿਲਾਂ ਇਕ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਣ ਨਾਲ ਪੱਥਰੀ ਜਲਦੀ ਟੁੱਟ ਕੇ ਪੇਸ਼ਾਬ ਰਾਹੀਂ ਬਾਹਰ ਆ ਜਾਂਦੀ ਹੈ। ਨਾਲ ਹੀ ਇਸ ਨਾਲ ਸੀਨੇ 'ਚ ਜਲਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਦੂਰ ਹੁੰਦੀ ਹੈ ਨੀਂਦ ਦੀ ਸਮੱਸਿਆ
ਕੁਝ ਲੋਕਾਂ ਨੂੰ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਸੌਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਜਿਸ ਦਾ ਸਰੀਰ 'ਤੇ ਗਲਤ ਅਸਰ ਪੈਂਦਾ ਹੈ। ਨੈਚੁਰਲ ਤਰੀਕੇ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ। ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

Gondal Elaichi | Choti Sabut Elaichi | Green Cardamom for Tea | Whole |  Natural | Raw | Dried | Spices | from The Hills of Idukki | Elaichi |  Elakai – Gondal Masala
ਤਣਾਅ ਤੋਂ ਮੁਕਤੀ
ਰੋਜ਼ਾਨਾ ਇਸ ਦਾ ਕਾੜ੍ਹਾ ਪੀਣੀ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਹੁਣ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
ਕੈਲੋਰੀ ਬਰਨ ਕਰਨ 'ਚ ਕਰਦੀ ਹੈ ਮਦਦ 
ਜੇਕਰ ਤੁਸੀਂ ਆਪਣੇ ਵਧੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ1, ਬੀ6 ਅਤੇ ਵਿਟਾਮਿਨ-ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।
ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ
ਕੁਝ ਲੋਕਾਂ ਨੂੰ ਹਮੇਸ਼ਾ ਪੇਟ ਨਾਲ ਸੰਬੰਧਤ ਪ੍ਰੇਸ਼ਾਨੀਆਂ ਰਹਿੰਦੀਆਂ ਹਨ। ਪੇਟ ਠੀਕ ਨਾ ਰਹਿਣ ਦੇ ਕਾਰਨ ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 1 ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁਝ ਦਿਨਾਂ ਤੱਕ ਲਗਾਤਾਰ ਖਾਣ ਨਾਲ ਫਰਕ ਦਿਖਾਈ ਦੇਣ ਲੱਗੇਗਾ।
ਗੈਸ ਅਤੇ ਐਸਡਿਟੀ
ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ ਇਕ ਚੀਜ਼ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੋਵੇਗਾ।
ਵਧੀਆ ਬਲੱਡ ਸਰਕੁਲਰ
ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦੀ ਸੰਚਾਰ ਗਤੀ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਅਸਥਮਾ, ਜ਼ੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਦੀ ਹੈ। ਇਹ ਬਲਗਮ ਅਤੇ ਕੱਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।

11 amazing benefits of cardamom for health | एक दिन में खाएं 3 इलायची, ये  11 फायदे जानकर हैरान रह जाएंगे आप | Hindi News, सेहत
ਗਰਭਵਤੀ ਜਨਾਨੀਆਂ ਲਈ ਫਾਇਦੇਮੰਦ
ਗਰਭਵਤੀ ਜਨਾਨੀਆਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੂੰਹ 'ਚੋਂ ਬਦਬੂ ਆਉਣਾ
ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਇਲਾਇਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਗਲੇ 'ਚ ਹੋਣ ਵਾਲੀ ਖਰਾਸ਼ ਦੂਰ ਹੁੰਦੀ ਹੈ ਅਤੇ ਆਵਾਜ਼ 'ਚ ਸਧਾਰ ਆਉਂਦਾ ਹੈ।
ਕਿੱਲ ਅਤੇ ਦਾਗ ਧੱਬੇ
ਇਕ ਚਮਚ ਇਲਾਇਚੀ ਪਾਊਡਰ ਦੇ ਨਾਲ ਸ਼ਹਿਦ ਮਿਕਸ ਕਰੋ ਅਤੇ ਕਿੱਲ 'ਤੇ ਲਗਾਓ। ਅਜਿਹਾ ਕਰਨ ਨਾਲ ਇਲਾਇਚੀ ਦੀ ਐਂਟੀ-ਬੈਕਟੀਰੀਅਲ ਪ੍ਰਾਪਰਟੀ ਦੇ ਕਾਰਨ ਸਕਿਨ ਕਲੀਅਰ ਹੁੰਦੀ ਹੈ। ਤੁਸੀਂ ਇਸ ਪੇਸਟ ਨੂੰ ਕਿੱਲਾਂ 'ਤੇ ਲਗਾ ਕੇ ਰਾਤ ਭਰ ਲਗਾ ਕੇ ਰੱਖੋ ਅਤੇ ਸਵੇਰੇ ਠੰਡੇ ਨਾਲ ਚਿਹਰਾ ਧੋ ਲਓ।
ਫਟੇ ਬੁੱਲ੍ਹ ਹੋਣਗੇ ਠੀਕ
ਬਦਲਦੇ ਮੌਸਮ 'ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ 'ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ 'ਚ ਦੋ ਵਾਰ ਲਗਾਓ। ਸੱਤ ਦਿਨਾਂ 'ਚ ਹੀ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।

Elaichi / Cardamom – Parul Trading
ਵਾਲਾਂ ਦਾ ਝੜਣਾ ਕਰੇ ਘੱਟ
ਪ੍ਰਦੂਸ਼ਣ ਦਾ ਅਟੈਕ, ਤਣਾਅ ਅਤੇ ਖਰਾਬ ਡਾਈਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਵਾਲ ਝੜਣ ਲੱਗਦੇ ਹਨ। ਪਰ ਇਹ ਉਪਾਅ ਵਾਲਾਂ ਨੂੰ ਝੜਣ ਤੋਂ ਰੋਕਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।


Aarti dhillon

Content Editor

Related News