ਦੁੱਧ ਅਤੇ ਗੁੜ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

03/11/2018 10:05:14 AM

ਨਵੀਂ ਦਿੱਲੀ—  ਦੁੱਧ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਦੁੱਧ ਦੇ ਨਾਲ ਗੁੜ ਖਾਧਾ ਜਾਵੇ ਤਾਂ ਇਸ ਨਾਲ ਬਹੁਤ ਹੀ ਫਾਇਦੇ ਹੋਣਗੇ। ਇਨ੍ਹਾਂ ਦੋਵਾਂ ਦੀ ਇਕੱਠੀ ਵਰਤੋਂ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਨੂੰ ਇੱਕਠੇ ਪੀਣ ਅਤੇ ਖਾਣ ਦੇ ਫਾਇਦਿਆਂ ਬਾਰੇ...
1. ਭਾਰ ਕੰਟਰੋਲ ਹੁੰਦਾ ਹੈ
ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਵਜਨ ਕੰਟਰੋਲ 'ਚ ਰਹਿੰਦਾ ਹੈ। ਖੰਡ ਦੇ ਕਾਰਨ ਮੁਟਾਪਾ ਵੱਧਦਾ ਹੈ। ਅਜਿਹੇ 'ਚ ਦੁੱਧ 'ਚ ਖੰਡ ਨਾ ਪਾਓ।
2. ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਕੱਢੇ
ਗੁੜ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਚ ਮੌਜੂਦ ਅਸ਼ੁੱਧੀਆਂ ਨੂੰ ਸਾਫ ਕਰਦਾ ਹੈ। ਰੋਜ਼ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਸਰੀਰ ਦੀ ਅਸ਼ੁੱਧੀਆਂ ਬਾਹਰ ਨਿਕਲਣ ਦੇ ਕਾਰਨ ਸਰੀਰ ਨਿਰੋਗ ਹੋ ਜਾਂਦਾ ਹੈ।
3. ਪਾਚਨ ਕਿਰਿਆ ਨੂੰ ਸਿਹਤਮੰਦ ਰੱਖੇ
ਪਾਚਨ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਗਰਮ-ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰੋ। ਪੇਟ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਚਮੜੀ ਮੁਲਾਇਮ 
ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ। ਚਮੜੀ ਸੰਬੰਧੀ ਕੋਈ ਵੀ ਬੀਮਾਰੀ ਹੋਵੇ ਤਾਂ ਇਸ ਨਾਲ ਦੂਰ ਹੋ ਜਾਂਦੀ ਹੈ। ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
5. ਮਾਹਾਵਾਰੀ 'ਚ ਫਾਇਦੇਮੰਦ 
ਮਹਾਵਾਰੀ ਦੇ ਸਮੇਂ ਦਰਦ ਹੋ ਰਿਹਾ ਹੋਵੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ ਜਾਂ ਫਿਰ ਮਹਾਵਾਰੀ ਆਉਣ ਦੇ ਇਕ ਹਫਤੇ ਪਹਿਲਾਂ ਹੀ ਇਕ ਚਮਚ ਗੁੜ ਖਾਓ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
6. ਥਕਾਵਟ ਦੂਰ ਕਰੇ
ਜ਼ਿਆਦਾ ਥਕਾਵਟ ਹੋਣ 'ਤੇ ਗਰਮ ਦੁੱਧ ਨਾਲ ਗੁੜ ਖਾਓ। ਰੋਜ਼ ਇਸ ਨੂੰ ਖਾਣ ਨਾਲ ਥਕਾਵਟ ਨਹੀਂ ਹੁੰਦੀ।


Related News