ਬਿਨਾਂ ਪਕਾਏ ਅੰਡਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/15/2017 1:56:27 PM

ਨਵੀਂ ਦਿੱਲੀ— ਕਈ ਲੋਕ ਨਾਸ਼ਤੇ ਵਿਚ ਅੰਡਾ ਖਾਣਾ ਪਸੰਦ ਕਰਦੇ ਹਨ। ਤੁਸੀਂ ਵੀ ਅੰਡੇ ਦੀ ਭੁਰਜੀ ਜਾਂ ਫਿਰ ਆਮਲੇਟ ਖਾਂਧੇ ਹੋਵੋਗੇ ਪਰ ਕੀ ਤੁਸੀਂ ਕਦੇ ਇਸ ਨੂੰ ਬਿਨਾਂ ਪਕਾਏ ਖਾਧਾ ਹੈ। ਜੇ ਨਹੀਂ ਤਾਂ ਜ਼ਰੂਰ ਟ੍ਰਾਈ ਕਰੋ। ਅਸਲ ਵਿਚ ਅੰਡੇ ਨੂੰ ਪਕਾਉਂਦੇ ਸਮੇਂ ਇਸ ਵਿਚ ਮੌਜੂਦ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਅਜਿਹੇ ਵਿਚ ਬਿਨਾਂ ਪਕਾਏ ਅੰਡਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। 
ਬਿਨਾਂ ਪਕਾਏ ਅੰਡਾ ਖਾਣ ਦੇ ਫਾਇਦੇ
1.
ਕੱਚਾ ਅੰਡਾ ਪਕਾਏ ਹੋਏ ਅੰਡੇ ਦੀ ਤੁਲਨਾ ਵਿਚ ਘੱਟ ਸੰਕ੍ਰਮਿਤ ਹੁੰਦਾ ਹੈ। ਅਸਲ ਵਿਚ ਪਕਾਉਂਦੇ ਸਮੇਂ ਅੰਡੇ ਵਿਚ ਮੌਜੂਦ ਪ੍ਰੋਟੀਨ ਦੀ ਮੂਲ ਸਰੰਚਨਾ ਬਦਲ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ। 
2. ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਪ੍ਰੋਟੀਨ ਦੀ ਕਮੀ ਪੂਰੀ ਹੁੰਦੀ ਹੈ। ਅਜਿਹੇ ਵਿਚ ਨਾਸ਼ਤੇ ਵਿਚ ਇਸ ਦੀ ਵਰਤੋਂ ਜ਼ਰੂਰ ਕਰੋ। 
3. ਕੱਚੇ ਅੰਡੇ ਵਿਚ ਵਿਟਾਮਿਨ-ਏ ਮੌਜੂਦ ਹੁੰਦਾ ਹੈ। ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਅੰਖਾਂ ਦੀ ਰੌਸ਼ਨੀ ਵਧਦੀ ਹੈ। 
4. ਇਸ ਵਿਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ-ਬੀ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। 
5. ਜੇ ਤੁਹਾਨੂੰ ਦਿਲ ਸਬੰਧੀ ਕੋਈ ਸਮੱਸਿਆ ਹੈ ਤਾਂ ਹਫਤੇ ਵਿਚ ਇਕ ਹੀ ਅੰਡਾ ਖਾਓ। 
6. ਅੰਡੇ ਦੇ ਪੀਲੇ ਹਿੱਸੇ ਵਿਚ ਬਾਓਟਿਨ ਹੁੰਦਾ ਹੈ। ਜੋ ਚਮੜੀ ਲਈ ਫਾਇਦੇਮੰਦ ਹੁੰਦਾ ਹੈ। 


Related News