Health Tips:ਗਰਮੀਆਂ 'ਚ ਸ਼ਹਿਤੂਤ ਖਾਣ ਨਾਲ ਮਿਲਣਗੇ ਇਹ ਜ਼ਬਰਦਸਤ ਫਾਇਦੇ

Monday, Jul 08, 2024 - 11:10 AM (IST)

Health Tips:ਗਰਮੀਆਂ 'ਚ ਸ਼ਹਿਤੂਤ ਖਾਣ ਨਾਲ ਮਿਲਣਗੇ ਇਹ ਜ਼ਬਰਦਸਤ ਫਾਇਦੇ

ਜਲੰਧਰ- ਸ਼ਹਿਤੂਤ ਨੂੰ ਫਲਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ।ਇਹ ਮੌਸਮ ਸ਼ਹਿਤੂਤ ਦੇ ਫਲਨ ਦਾ ਹੈ। ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ। ਇਸ ਵਿਚ ਵਿਟਾਮਿਨ 'ਏ', ਪੋਟਾਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।ਇਸ ਨੂੰ ਅੰਗਰੇਜ਼ੀ ਵਿਚ ਮਲਬਰੀ ਕਿਹਾ ਜਾਂਦਾ ਹੈ।  ਇਹ ਬਹੁਤ ਘੱਟ ਦਿਨਾਂ ਲਈ ਅਤੇ ਬਹੁਤ ਘੱਟ ਮਾਤਰਾ ਵਿਚ ਬਾਜ਼ਾਰ ਵਿਚ ਵਿਕਣ ਲਈ ਆਉਂਦਾ ਹੈ। ਹਰੇ ਸ਼ਹਿਤੂਤ ਦਾ ਸਵਾਦ ਮਿੱਠਾ ਅਤੇ ਲਾਲ-ਜਾਮਣੀ ਸ਼ਹਿਤੂਤ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ।  ਇਸ ਵਿਚ 87.5 ਫੀਸਦੀ ਪਾਣੀ, 8.3 ਫੀਸਦੀ ਕਾਰਬੋਜ਼, 1.5 ਫੀਸਦੀ ਪ੍ਰੋਟੀਨ, 0.4 ਫੀਸਦੀ ਚਰਬੀ ਅਤੇ ਖਣਿਜ ਲਵਣ, ਕੈਲਸ਼ੀਅਮ, ਫਾਸਫੋਰਸ, ਲੋਹਾ ਨਿਕੋਟੀਨ ਅਤੇ ਹੋਰ ਕਈ ਪੌਸ਼ਟਿਕ ਤੱਤ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ।
 

1. ਸਨ ਸਟ੍ਰੋਕ ਤੋਂ ਬਚਾਅ
ਪਾਤਾਲ ਕੋਟ ਦੇ ਆਦਿ-ਵਾਸੀ ਗਰਮੀਆਂ 'ਚ ਸ਼ਹਿਤੂਤ ਦੇ ਫਲ ਦੇ ਰਸ 'ਚ ਖੰਡ ਮਿਲਾ ਕੇ ਪੀਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਅਨੁਸਾਰ ਸ਼ਹਿਤੂਤ ਦੀ ਤਾਸੀਰ ਠੰਢੀ ਹੋਣ ਕਾਰਨ ਗਰਮੀ 'ਚ ਹੋਣ ਵਾਲੇ ਸਨ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।
 

2. ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ
ਸ਼ਹਿਤੂਤ ਨੂੰ ਮਲ ਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਬਨਸਪਤੀ ਨਾਂ ਮੋਰਸ ਅਲਬਾ ਹੈ। ਜੰਗਲਾਂ ਤੋਂ ਇਲਾਵਾ ਇਸ ਨੂੰ ਸੜਕਾਂ ਕੰਢੇ ਅਤੇ ਬਾਗ਼ਾਂ 'ਚ ਵੀ ਦੇਖਿਆ ਜਾ ਸਕਦਾ ਹੈ। ਸ਼ਹਿਤੂਤ ਦੇ ਫਲਾਂ ਦੇ ਰਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ।

3. ਪੇਟ ਦੇ ਕੀੜੇ ਮਰਦੇ ਹਨ
ਸ਼ਹਿਤੂਤ 'ਚ ਵਿਟਾਮਿਨ-ਏ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਧੇਰੇ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਨੂੰ ਜ਼ਰੂਰੀ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹਨ, ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਖ਼ਤਮ ਕਰਦਾ ਹੈ।

4. ਥਕਾਵਟ ਦੂਰ ਕਰਨ 'ਚ ਸਹਾਇਕ
ਗਰਮੀਆਂ 'ਚ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਸ਼ਹਿਤੂਤ ਦੇ ਫਲ ਇਸ ਵਾਰ-ਵਾਰ ਲੱਗਣ ਵਾਲੀ ਪਿਆਸ ਨੂੰ ਸ਼ਾਂਤ ਕਰਦੇ ਹਨ। ਜੰਗਲਾਂ 'ਚ ਪਹਾੜਾਂ 'ਤੇ ਟਰੈਕਿੰਗ ਦੌਰਾਨ ਸ਼ਹਿਤੂਤ ਖਾਣ ਨੂੰ ਮਿਲ ਜਾਣ ਤਾਂ ਇਸ ਤੋਂ ਵਧੀਆ ਕੁੱਝ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਥਕਾਵਟ ਦੂਰ ਕਰਨ 'ਚ ਵੀ ਸਹਾਇਕ ਹੈ।

5. ਕੋਲੈਸਟ੍ਰਾਲ ਕੰਟਰੋਲ ਕਰਨ 'ਚ ਸਹਾਇਕ
ਇਸ ਦਾ ਰਸ ਦਿਲ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੈ। ਰੋਜ਼ਾਨਾ ਸਵੇਰੇ ਇਸ ਦਾ ਰਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ।

6. ਮੁਹਾਸਿਆਂ ਤੋਂ ਛੁਟਕਾਰਾ
ਸ਼ਹਿਤੂਤ ਦੀ ਛਿੱਲ ਅਤੇ ਨਿੰਮ ਦੀ ਛਿੱਲ ਨੂੰ ਬਰਾਬਰ ਮਾਤਰਾ 'ਚ ਕੁੱਟ ਕੇ ਇਸ ਦਾ ਲੇਪ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।

7. ਖ਼ੂਨ ਸਾਫ਼ ਕਰਦਾ ਹੈ
ਸ਼ਹਿਤੂਤ ਖਾਣ ਨਾਲ ਖ਼ੂਨ ਸੰਬੰਧੀ ਬਿਮਾਰੀਆਂ ਦੂਰ ਹੁੰਦੀਆਂ ਹਨ। ਸ਼ਹਿਤੂਤ, ਅੰਤ ਮੂਲ, ਅੰਗੂਰ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਬਣੇ ਰਸ 'ਚ ਖੰਡ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ।

8. ਸੋਜ ਦੀ ਸਮੱਸਿਆ ਤੋਂ ਛੁਟਕਾਰਾ
ਡਾਂਗ (ਗੁਜਰਾਤ) ਦੇ ਆਦਿਵਾਸੀਆਂ ਅਨੁਸਾਰ ਸਰੀਰ ਦੇ ਕਿਸੇ ਹਿੱਸੇ 'ਚ ਸੋਜ ਹੋਣ 'ਤੇ ਉਸ 'ਤੇ ਸ਼ਹਿਤੂਤ ਦਾ ਰਸ ਅਤੇ ਸ਼ਹਿਦ ਮਿਲਾ ਕੇ ਲੇਪ ਲਗਾਉਣ ਨਾਲ ਸੋਜ 'ਚ ਕਾਫ਼ੀ ਰਾਹਤ ਮਿਲਦੀ ਹੈ।

9. ਜਲਨ ਦੀ ਸਮੱਸਿਆ ਖ਼ਤਮ ਹੁੰਦੀ ਹੈ
ਸ਼ਹਿਤੂਤ ਦਾ ਰਸ ਪੀਣ ਨਾਲ ਹੱਥਾਂ-ਪੈਰਾਂ, ਖ਼ਾਸ ਕਰ ਪੈਰਾਂ ਦੀਆਂ ਤਲੀਆਂ 'ਤੇ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦੇ ਅੱਧਪੱਕੇ ਫਲ ਚਿੱਥ ਕੇ ਖਾਣੇ ਚਾਹੀਦੇ ਹਨ, ਲਾਭ ਮਿਲਦਾ ਹੈ।

10. ਲੀਵਰ ਅਤੇ ਕਿਡਨੀ ਦੇ ਲਈ ਇਹ ਬਹੁਤ ਲਾਭਦਾਇਕ ਹੈ
ਸ਼ਹਿਤੂਤ ਖਾਣ ਨਾਲ ਲੀਵਰ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨਾਲ ਹੀ ਕਿਡਨੀ ਲਈ ਵੀ ਬਹੁਤ ਫਾਇਦੇਮੰਦ ਹੈ।
 


author

Priyanka

Content Editor

Related News