ਥੋੜਾ ਜਿਹਾ ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਕੀ ਤੁਹਾਨੂੰ ਵੀ ਹੁੰਦੀ ਸਾਹ ਲੈਣ ’ਚ ਤਕਲੀਫ਼, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Sunday, Apr 25, 2021 - 12:28 PM (IST)

ਥੋੜਾ ਜਿਹਾ ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਕੀ ਤੁਹਾਨੂੰ ਵੀ ਹੁੰਦੀ ਸਾਹ ਲੈਣ ’ਚ ਤਕਲੀਫ਼, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਥੋੜ੍ਹਾ ਜਿਹਾ ਕੰਮ ਕਰਦੇ, ਭੱਜਦੇ ਜਾਂ ਫਿਰ ਪੌੜੀਆਂ ਚੜ੍ਹਦੇ ਹੋਏ ਸਾਹ ਫੁੱਲਣ ਲੱਗਦਾ ਹੈ। ਥੋੜ੍ਹਾ ਜਿਹਾ ਕੰਮ ਕਰਦੇ ਸਾਹ ਫੁੱਲਣ ਲੱਗਦਾ ਹੈ, ਜੋ ਕਮਜ਼ੋਰ ਫੇਫੜਿਆਂ ਦੀ ਨਿਸ਼ਾਨੀ ਹੈ। ਕਈ ਵਾਰ ਇਹ ਜ਼ੁਕਾਮ ਅਤੇ ਕਿਸੇ ਵਾਇਰਲ ਇਨਫੈਕਸ਼ਨ ਦੇ ਕਾਰਨ ਹੋ ਸਕਦਾ ਹੈ। ਜ਼ੁਕਾਮ ਅਤੇ ਇਨਫੈਕਸ਼ਨ ਹੋਣ ’ਤੇ ਸਾਹ ਦੀ ਨਲੀ ਦੇ ਅੰਦਰੂਨੀ ਹਿੱਸੇ ਵਿੱਚ ਸੋਜ਼ ਆ ਸਕਦੀ ਹੈ, ਜਿਸ ਨਾਲ ਫੇਫੜਿਆਂ ਤੱਕ ਪੂਰੀ ਆਕਸੀਜਨ ਨਹੀਂ ਪਹੁੰਚ ਪਾਉਂਦੀ ਅਤੇ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋਣ ਲੱਗਦੀ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਲੰਬੇ ਸਮੇਂ ਤਕ ਰਹਿੰਦੀ ਹੈ, ਤਾਂ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਹ ਦੀ ਨਲੀ ਦੀ ਸੋਜ਼ ਅਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਦੂਰ ਕਰ ਸਕਦੇ ਹਾਂ, ਜਿਸ ਸਦਕਾ ਸਾਹ ਦੀ ਨਲੀ ਦੀ ਸੋਜ਼ ਦੂਰ ਕੀਤੀ ਜਾ ਸਕਦੀ ਹੈ।

ਅਦਰਕ ਵਾਲੀ ਚਾਹ
ਅਦਰਕ ’ਚ ਐਂਟੀ ਇੰਫਲੇਮੇਟਰੀ, ਐਂਟੀ ਵਾਇਰਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਦੇ ਸੇਵਨ ਨਾਲ ਗਲੇ ਅਤੇ ਸਾਹ ਦੀ ਸੋਜ ਘੱਟ ਹੁੰਦੀ ਹੈ ਅਤੇ ਜੰਮਿਆ ਹੋਇਆ ਬਲਗਮ ਪਿਘਲ ਕੇ ਬਾਹਰ ਨਿਕਲ ਜਾਂਦਾ ਹੈ। ਇਸ ਲਈ ਜ਼ੁਕਾਮ, ਖਾਂਸੀ ਹੋਣ ’ਤੇ ਅਦਰਕ ਦੀ ਚਾਹ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨੀ ਜਾਂਦੀ ਹੈ। ਸਾਹ ਦੀ ਤਕਲੀਫ਼ ਹੋਣ ’ਤੇ ਅਦਰਕ ਦੀ ਚਾਹ ਪੀਓ। ਤੁਸੀਂ ਚਾਹੋ ਤਾਂ ਸਿਰਫ਼ ਪਾਣੀ ਵਿੱਚ ਅਦਰਕ ਉਬਾਲ ਕੇ ਵੀ ਪੀ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਲੇਟ ਕੇ ਗਹਿਰੀ ਸਾਹ ਲਓ
ਜੇਕਰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਹੈ, ਤਾਂ ਤੁਰੰਤ ਸਿੱਧੇ ਲੇਟ ਜਾਓ ਅਤੇ ਆਪਣੇ ਹੱਥ ਪੇਟ ’ਤੇ ਰੱਖੋ ਅਤੇ ਨੱਕ ਨਾਲ ਜ਼ੋਰ ਦੀ ਸਾਹ ਅੰਦਰ ਖਿੱਚੋ। ਇਸ ਸਾਲ ਕੁਝ ਸਮੇਂ ਤੱਕ ਰੋਕ ਕੇ ਰੱਖੋ ਅਤੇ ਮੂੰਹ ਦੇ ਰਸਤੇ ਸਾਹ ਨੂੰ ਬਾਹਰ ਕੱਢ ਦਿਓ। ਇਸ ਤਰ੍ਹਾਂ ਕਈ ਵਾਰ ਕਰਨ ਨਾਲ ਸਾਹ ਦੀ ਤਕਲੀਫ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਲੈਕ ਕੌਫ਼ੀ ਪੀਓ
ਸਾਹ ਲੈਣ ਦੀ ਤਕਲੀਫ ਹੋਣ ’ਤੇ ਬਲੈਕ ਕੌਫ਼ੀ ਪੀਣੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਕੌਫੀ ਵਿੱਚ ਕੈਫੀਨ ਹੁੰਦਾ ਹੈ, ਜੋ ਸਾਡੇ ਦਿਮਾਗ ਨੂੰ ਉਤੇਜਿਤ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਮਸਲਸ ਨੂੰ ਰਿਲੈਕਸ ਕਰਦਾ ਹੈ ਅਤੇ ਸਾਹ ਨਲੀ ਦੀ ਮਾਸਪੇਸ਼ੀਆਂ ਵਿੱਚ ਸੋਜ ਨੂੰ ਘੱਟ ਕਰਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਹੋਣ ’ਤੇ ਤੁਰੰਤ ਬਲੈਕ ਕੌਫ਼ੀ ਪੀਓ। ਇਸ ਨੂੰ ਤੁਰੰਤ ਰਾਹਤ ਮਿਲੇਗੀ ।

ਪੜ੍ਹੋ ਇਹ ਵੀ ਖ਼ਬਰਾਂ - ਗਰਮੀਆਂ ’ਚ ‘ਨਕਸੀਰ ਫੁੱਟਣ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੁੰਦੇ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ‘ਨੁਸਖ਼ੇ’

ਅੱਗੇ ਦੀ ਤਰਫ਼ ਚੁੱਕ ਕੇ ਬੈਠੋ
ਜੇਕਰ ਤੁਹਾਨੂੰ ਅਚਾਨਕ ਸਾਹ ਦੀ ਤਕਲੀਫ ਹੋਣ ਲੱਗਦੀ ਹੈ ਅਤੇ ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਤਾਂ ਉਸ ਸਮੇਂ ਅੱਗੇ ਨੂੰ ਝੁਕ ਕੇ ਬੈਠ ਜਾਓ। ਇਸ ਤਰ੍ਹਾਂ ਬੈਠਣ ਨਾਲ ਮਸਲਸ ਰਿਲੈਕਸ ਹੋ ਜਾਂਦੇ ਹਨ ਅਤੇ ਸਾਹ ਲੈਣ ਵਿੱਚ ਤਕਲੀਫ ਤੁਰੰਤ ਦੂਰ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ

ਸਟੀਮ ਲਓ
ਕਈ ਵਾਰ ਸਾਡਾ ਨੱਕ ਬੰਦ ਜ਼ਿਆਦਾ ਬਲਗਮ ਜਮ੍ਹਾਂ ਹੋਣ ਕਾਰਨ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ। ਬਲਗਮ ਨੂੰ ਬਾਹਰ ਕੱਢਣ ਲਈ ਸਟੀਮ ਵੀ ਲੈ ਸਕਦੇ ਹੋ। ਇਸ ਨੂੰ ਤੁਰੰਤ ਬੰਦ ਨੱਕ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਲੈਣ ਦੀ ਤਕਲੀਫ ਦੂਰ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 


author

rajwinder kaur

Content Editor

Related News