ਸਵੇਰੇ ਛੇਤੀ ਉੱਠਣ ਵਾਲੀਆਂ ਔਰਤਾਂ ''ਚ ਬ੍ਰੈਸਟ ਕੈਂਸਰ ਦਾ ਖਤਰਾ ਘੱਟ!

11/09/2018 10:12:46 AM

ਲੰਡਨ– ਇਕ ਨਵੀਂ ਖੋਜ 'ਚ ਦੇਖਿਆ ਗਿਆ ਹੈ ਕਿ ਦਿਨ ਦੀ ਸ਼ੁਰੂਆਤ ਦੇਰ ਨਾਲ ਕਰਨ ਵਾਲੀਆਂ ਔਰਤਾਂ ਦੀ ਤੁਲਨ 'ਚ ਸਵੇਰੇ ਛੇਤੀ ਉੱਠਣ ਵਾਲੀਆਂ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ 40 ਫੀਸਦੀ ਘੱਟ ਹੁੰਦਾ ਹੈ। ਖੋਜ 'ਚ ਇਹ ਵੀ ਦੇਖਿਆ ਗਿਆ ਹੈ ਕਿ ਜੋ ਔਰਤਾਂ 7-8 ਘੰਟੇ ਤੋਂ ਵੱਧ ਸੌਂਦੀਆਂ ਹਨ, ਨੂੰ ਵੱਧ ਪ੍ਰਤੀ ਘੰਟੇ ਦੀ ਨੀਂਦ ਨਾਲ 20 ਫੀਸਦੀ ਬੀਮਾਰੀ ਹੋਣ ਦਾ ਖਤਰਾ ਵੱਧ ਹੁੰਦਾ ਹੈ।
ਭਾਰਤੀ ਔਰਤਾਂ 'ਚ ਬ੍ਰੈਸਟ ਕੈਂਸਰ ਹੋਣ ਦੀ ਔਸਤ ਉਮਰ ਲਗਭਗ 47 ਸਾਲ ਹੈ, ਜੋ ਪੱਛਮੀ ਦੇਸ਼ਾਂ ਦੇ ਮੁਕਾਬਲੇ 10 ਸਾਲ ਘੱਟ ਹੈ। ਬ੍ਰਿਟੇਨ ਦੇ ਕੈਂਸਰ ਖੋਜ ਸੰਸਥਾਨ ਦੀ ਇਕ ਖੋਜਕਾਰ ਵਿਦਿਆਰਥਣ ਰੇਬੇਕਾ ਰਿਚਮੰਡ ਨੇ ਕਿਹਾ ਕਿ ਇਸ ਅਧਿਐਨ 'ਚ ਸਵੇਰੇ ਛੇਤੀ ਉੱਠਣ ਦੇ ਬ੍ਰੈਸਟ ਕੈਂਸਰ ਦੇ ਖਤਰੇ 'ਤੇ ਹੋਣ ਵਾਲੇ ਬਚਾਅਕਾਰੀ ਪ੍ਰਭਾਵ ਦੇ ਨਤੀਜੇ ਪਹਿਲਾਂ ਦੀ ਇਕ ਖੋਜ ਮੁਤਾਬਕ ਹਨ, ਜਿਸ 'ਚ ਨਾਈਟ ਸ਼ਿਫਟ 'ਚ ਕੰਮ ਕਰਨ ਅਤੇ ਰਾਤ ਸਮੇਂ ਰੌਸ਼ਨੀ 'ਚ ਰਹਿਣ ਦੀ ਇਕ ਭੂਮਿਕਾ ਨੂੰ ਬ੍ਰੈਸਟ ਕੈਂਸਰ ਦੇ ਖਤਰਾ ਕਾਰਕ ਦੇ ਰੂਪ 'ਚ ਰੇਖਾਂਕਿਤ ਕੀਤਾ ਗਿਆ ਸੀ। ਕੈਂਸਰ ਦੇ ਰੋਗੀਆਂ ਨੂੰ ਆਪਣੇ ਖਾਣ-ਪੀਣ 'ਚ ਪ੍ਰੋਟੀਨ ਵਾਲੇ ਪਦਾਰਥਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ, ਜਿਵੇਂ ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਅਤੇ ਫਲੀਆਂ ਤੋਂ ਬਣੇ ਸੰਤੁਲਿਤ ਆਹਾਰ 'ਚ ਭਰਪੂਰ ਵਿਟਾਮਿਨ ਪਾਇਆ ਜਾਂਦਾ ਹੈ, ਜੋ ਕੈਂਸਰ ਦੇ ਰੋਗਾਣੂਆਂ ਨਾਲ ਲੜਨ 'ਚ ਮਦਦ ਕਰਦਾ ਹੈ। ਜੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਨਾ ਹੈ ਤਾਂ ਹੇਠਾਂ ਲਿਖੀਆਂ 5 ਚੀਜ਼ਾਂ ਦਾ ਸੇਵਨ ਕਰੋ :
1. ਹਲਦੀ
ਹਲਦੀ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ 'ਚ ਫਾਇਦੇਮੰਦ ਮੰਨੀ ਜਾਂਦੀ ਹੈ। ਹਲਦੀ ਸਭ ਤੋਂ ਸ਼ਕਤੀਸ਼ਾਲੀ ਕੁਦਰਤੀ ਕੈਂਸਰਰੋਧੀ ਹੈ। ਹਲਦੀ ਕੈਂਸਰ ਕੋਸ਼ਿਕਾਵਾਂ ਨੂੰ ਮਾਰ ਕੇ ਟਿਊਮਰ ਨੂੰ ਵਧਣ ਤੋਂ ਰੋਕਦੀ ਹੈ। ਹਲਦੀ ਨੂੰ ਕਾਲੀ ਮਿਰਚ ਅਤੇ ਤੇਲ 'ਚ ਮਿਲਾ ਕੇ ਇਸਤੇਮਾਲ ਕਰਨ ਨਾਲ ਵੱਧ ਫਾਇਦਾ ਹੋ ਸਕਦਾ ਹੈ।

Image result for haldi
2. ਪਿਆਜ਼ ਅਤੇ ਲਸਣ
ਲਸਣ ਨੂੰ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਲਸਣ ਅਤੇ ਪਿਆਜ਼ 'ਚ ਸਲਫਰ ਕੰਪਾਊਂਡ ਹੋਣ ਨਾਲ ਇਹ ਅੰਤੜੀ, ਫੇਫੜੇ ਅਤੇ ਬ੍ਰੈਸਟ ਕੈਂਸਰ ਲਈ ਫਾਇਦੇਮੰਦ ਹੈ।

PunjabKesari
3. ਅਦਰਕ
ਅਦਰਕ ਦੀ ਵਰਤੋਂ ਸਰਦੀ-ਜ਼ੁਕਾਮ ਤੋਂ ਇਲਾਵਾ ਬ੍ਰੈਸਟ ਕੈਂਸਰ ਲਈ ਵੀ ਕੀਤੀ ਜਾਂਦੀ ਹੈ। ਅਦਰਕ ਕੀਮੋਥੈਰੇਪੀ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਦਾ ਹੈ। ਅਦਰਕ 'ਚ ਕੈਂਸਰ ਕੋਸ਼ਿਕਾਵਾਂ ਨਾਲ ਲੜਨ ਵਾਲੇ ਖਾਸ ਗੁਣ ਪਾਏ ਜਾਂਦੇ ਹਨ। ਔਰਤਾਂ ਲਈ ਤਾਜ਼ਾ ਅਦਰਕ ਦੀ ਵਰਤੋਂ ਕਾਫੀ ਫਾਇਦੇਮੰਦ ਹੋ ਸਕਦੀ ਹੈ।

Image result for ਅਦਰਕ
4. ਸਬਜ਼ੀਆਂ
ਹਰੀਆਂ ਸਬਜ਼ੀਆਂ ਜਿਵੇਂ ਫੁੱਲਗੋਭੀ ਅਤੇ ਬ੍ਰੋਕਲੀ 'ਚ 2 ਤਾਕਤਵਰ ਕੈਂਸਰ ਰੋਧੀ ਅਣੁ ਹੁੰਦੇ ਹਨ। ਇਹ ਦੋਵੇਂ ਡੀ. ਟੋਕਸੀਫਿਕੇਸ਼ਨ ਐਂਜਾਈਮ ਦੇ ਉਤਪਾਦਨ ਨੂੰ ਵਧਾਉਂਦੇ ਹਨ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਮਾਰਦੇ ਹਨ ਅਤੇ ਟਿਊਮਰ ਨੂੰ ਵਧਣ ਤੋਂ ਰੋਕਦੇ ਹਨ। ਇਹ ਫੇਫੜੇ, ਪ੍ਰੋਸਟੇਟ ਅਤੇ ਪੇਟ ਦੇ ਕੈਂਸਰ ਨੂੰ ਘੱਟ ਕਰਨ 'ਚ ਅਸਰਕਾਰੀ ਹਨ।

Related image
5. ਤਾਜ਼ੇ ਫਲ
ਫਲਾਂ ਦੀ ਵਰਤੋਂ ਸਿਹਤ ਲਈ ਹਮੇਸ਼ਾ ਹੀ ਗੁਣਕਾਰੀ ਮੰਨੀ ਗਈ ਹੈ। ਪਪੀਤਾ, ਕਿੰਨੂ ਅਤੇ ਸੰਤਰੇ ਇਹ ਫਲ ਵਿਟਾਮਿਨ ਅਤੇ ਅਜਿਹੇ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਲਿਵਰ 'ਚ ਪਾਏ ਜਾਣ ਵਾਲੇ ਕਾਰਸੀਨੋਜਨ ਨੂੰ ਆਪਣੇ-ਆਪ ਖਤਮ ਹੋ ਜਾਣ ਲਈ ਮਜਬੂਰ ਕਰਦੇ ਹਨ। ਕਿੰਨੂ ਅਤੇ ਉਸ ਦੇ ਛਿਲਕੇ 'ਚ ਫਲੇਵਨੋਈਡਸ ਅਤੇ ਨੋਬੀਲੇਟਿਨ ਨਾਂ ਦੇ ਤੱਤ ਹੁੰਦੇ ਹਨ, ਜਿਸ 'ਚ ਕੈਂਸਰ ਕੋਸ਼ਿਕਾਵਾਂ ਨੂੰ ਰੋਕਣ ਦੀ ਸਮਰੱਥਾ ਹੈ। ਕੈਂਸਰ ਦੇ ਰੋਗੀਆਂ ਨੂੰ ਫਲਾਂ ਦੀ ਵਰਤੋਂ ਕਰਨੀ ਫਾਇਦੇਮੰਦ ਹੋ ਸਕਦੀ ਹੈ।

Image result for ਤਾਜ਼ੇ ਫਲ


manju bala

Content Editor

Related News