World Water Day : ਸਰੀਰ ਦੀਆਂ ਕਈ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਪਾਣੀ’, ਜਾਣੋ ਕਦੋਂ ਕਿੰਨਾ ਪੀਣਾ ਹੈ ਜ਼ਰੂਰੀ

Monday, Mar 22, 2021 - 04:14 PM (IST)

ਜਲੰਧਰ (ਬਿਊਰੋ) - ਪਾਣੀ ਸਾਡੇ ਸਰੀਰ ਲਈ ਲਾਹੇਵੰਦ ਅਤੇ ਮਹੱਤਵਪੂਰਨ ਹੈ। ਸਾਡੇ ਸਰੀਰ ਵਿੱਚ 50-60 ਫੀਸਦੀ ਪਾਣੀ ਹੀ ਹੁੰਦਾ ਹੈ। ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦ ਬਹੁਤ ਸਾਰੇ ਜ਼ਹਿਰੀਲੇ ਤੱਤ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਜਾਂਦਾ ਹੈ। ਪਾਣੀ ਪੀਣ ਦਾ ਸਹੀ ਸਮਾਂ ਸਵੇਰ ਦਾ ਹੁੰਦਾ ਹੈ। ਸਵੇਰੇ ਉੱਠਦੇ ਸਾਰ ਜੇਕਰ ਅਸੀਂ 2 ਗਲਾਸ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਰੀਰ ਨੂੰ ਪੂਰੇ ਦਿਨ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਹ ਸਾਡੇ ਸਰੀਰ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਕੋਈ ਵੀ ਵਿਅਕਤੀ ਪਾਣੀ ਤੋਂ ਬਿਨਾਂ 3 ਦਿਨਾਂ ਤੋਂ ਵੱਧ ਨਹੀ ਜੀ ਸਕਦਾ। ਪਾਣੀ ਦੀ ਘਾਟ ਹੋਣ ’ਤੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ।

ਭਾਰ ਘੱਟ ਕਰਨ ’ਚ ਮਦਦਗਾਰ
ਗ਼ਲਤ ਖਾਣ-ਪੀਣ ਅਤੇ ਭੋਜਨ ਦੇ ਕਾਰਨ ਅੱਜ ਬਹੁਤ ਸਾਰੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ। ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ। ਜੇਕਰ ਤੁਸੀਂ ਜ਼ਿਆਦਾ ਪਾਣੀ ਪੀਣ ਦੀ ਆਦਤ ਪਾ ਲਵੋਂ ਤਾਂ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਭਾਰ ਘਟਾਉਣ ਲਈ ਖਾਣ ਤੋਂ ਪਹਿਲਾਂ 1 ਗਲਾਸ ਪਾਣੀ ਪੀਣਾ ਚੰਗਾ ਹੁੰਦਾ ਹੈ। ਇਸ ਨਾਲ ਪਾਚਕ ਕਿਰਿਆ ਵੀ ਮਜਬੂਤ ਹੁੰਦੀ ਹੈ।

ਚਮੜੀ ਲਈ ਫ਼ਾਇਦੇਮੰਦ
ਉਹ ਲੋਕ ਜਿਨ੍ਹਾਂ ਦੇ ਚਿਹਰੇ ‘ਤੇ ਮੁਹਾਸੇ ਹਨ ਜਾਂ ਤੁਹਾਡੇ ਚਿਹਰੇ ‘ਤੇ ਸ਼ਾਈਨ ਜਾਂ ਗਲੋਂ ਨਹੀਂ ਹੈ, ਉਹ ਲੋਕ ਸਵੇਰੇ ਉੱਠਦੇ ਸਾਰ 3 ਤੋਂ 4 ਗਲਾਸ ਪਾਣੀ ਪੀਣਾ ਸ਼ੁਰੂ ਕਰ ਦੇਣ। ਗ਼ਰਮੀਆਂ ਵਿੱਚ ਖ਼ਾਸਕਰ ਜੋ ਲੋਕ ਜ਼ਿਆਦਾ ਏ.ਸੀ. ‘ਚ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਲਈ ਸਵੇਰੇ ਅਤੇ ਸਾਰਾ ਦਿਨ ਪਾਣੀ ਪੀਂਦੇ ਰਹਿਣਾ ਬਹੁਤ ਜ਼ਰੂਰੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

ਥਕਾਵਟ ਅਤੇ ਕਮਜ਼ੋਰੀ ਨੂੰ ਕਰੇ ਦੂਰ
ਪਾਣੀ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਪਾਣੀ ਹੈ। ਜੇਕਰ ਤੁਹਾਨੂੰ ਥਕਾਵਟ ਅਤੇ ਕਮਜ਼ੋਰੀ ਹੋ ਰਹੀ ਹੈ ਤਾਂ ਤੁਸੀਂ ਵੱਧ ਮਾਤਰਾ ’ਚ ਪਾਣੀ ਪੀਣ ਦੀ ਆਦਤ ਪਾਓ। 

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ

ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਂਦਾ ਹੈ ਪਾਣੀ
ਸਰੀਰ ਤੋਂ ਇਲਾਵਾ ਪਾਣੀ ਸਾਡੇ ਦਿਮਾਗ ਦੀ ਸਿਹਤ ਲਈ ਜ਼ਰੂਰੀ ਹੈ। ਇਹ ਦਿਮਾਗ ਦੀ ਥਕਾਵਟ ਨੂੰ ਘਟਾਉਣ ਵਿਚ ਮਦਦ ਕਰਦੈ ਅਤੇ ਮਾਸਪੇਸ਼ੀਆਂ ਲਈ ਵੀ ਮਹੱਤਵਪੂਰਣ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰਦੇ ਹੋ।

ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਂਦਾ
ਸਵੇਰੇ ਖਾਲੀ ਢਿੱਡ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ। ਸਵੇਰੇ ਗਰਮ ਪਾਣੀ ਪੀਣ ਨਾਲ ਤੁਹਾਡੇ ਢਿੱਡ ਦੀ ਚਰਬੀ ਘੱਟ ਜਾਂਦੀ ਹੈ। ਕੁਝ ਲੋਕਾਂ ਨੂੰ ਅਕਸਰ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ। ਸਵੇਰੇ ਖਾਲੀ ਢਿੱਡ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਆਕਸੀਜਨ ਦਿਮਾਗ ਤੋਂ ਪੈਰਾਂ ਤਕ ਚੰਗੀ ਤਰ੍ਹਾਂ ਵਗਦੀ ਹੈ, ਜਿਸ ਕਾਰਨ ਤੁਸੀਂ ਸਿਰ ਦਰਦ, ਭਾਰਾਪਣ ਅਤੇ ਸੁਸਤ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

ਪਾਣੀ ਪੀਂਦੇ ਸਮੇਂ ਵਰਤੋਂ ਇਹ ਸਾਵਧਾਨੀਆਂ 

. ਸਵੇਰੇ ਉੱਠਕੇ ਕਦੇ ਵੀ ਫਰਿੱਜ ਦਾ ਠੰਡਾ ਪਾਣੀ ਨਾ ਪੀਓ। ਘੜੇ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰੋ।
. ਖੜ੍ਹੇ ਹੋ ਕੇ ਵੀ ਪਾਣੀ ਪੀਣਾ ਨਹੀਂ ਚਾਹੀਦਾ, ਕਿਉਂਕਿ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਖ਼ਰਾਬ ਕਰਦਾ ਹੈ।
. ਤੁਰਦੇ ਸਮੇਂ ਬਿਲਕੁਲ ਵੀ ਪਾਣੀ ਨਾ ਪੀਓ, ਇਸ ਨਾਲ ਕਿਡਨੀ ਵਿਚ ਸਟੋਨ ਬਣਦਾ ਹੈ।
. ਵਰਕਆਊਟ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

. ਜ਼ਿਆਦਾ ਗਰਮ ਪਾਣੀ, ਹਲਕਾ ਗੁਣਗੁਣਾ ਜਾਂ ਹਲਕਾ ਗਰਮ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ।
. ਤਾਂਬੇ ਦੇ ਗਲਾਸ ਵਿਚ ਪਾਣੀ ਪੀਣ ਦੀ ਆਦਤ ਬਣਾਓ। ਸਵੇਰੇ ਖਾਲੀ ਢਿੱਡ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਵਿਚ ਰਾਹਤ ਮਿਲਦੀ ਹੈ।
. ਪਾਣੀ ਪੀਣ ਤੋਂ ਬਾਅਦ 10 ਮਿੰਟ ਲਈ ਥੋੜ੍ਹੀ ਜਿਹੀ ਸੈਰ ਕਰੋ। ਪਾਣੀ ਦੇ 1 ਘੰਟੇ ਬਾਅਦ ਚਾਹ ਜਾਂ ਦੁੱਧ ਆਦਿ ਪੀਓ।
. ਸਵੇਰੇ ਦੁੱਧ ਵਾਲੀ ਚਾਹ ਪੀਣ ਤੋਂ ਪਰਹੇਜ਼ ਕਰੋ। ਨਿੰਬੂ ਵਾਲੀ ਜਾਂ ਗ੍ਰੀਨ-ਟੀ ਪੀਣਾ ਸ਼ੁਰੂ ਕਰੋ।

ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’


rajwinder kaur

Content Editor

Related News