ਸਰੀਰ ਵਿਚ ਆਇਰਨ ਦੀ ਕਮੀ ਹੋਣ ''ਤੇ ਦਿੱਖਦੇ ਹਨ ਇਹ ਸੰਕੇਤ

Monday, Sep 18, 2017 - 06:15 PM (IST)

ਸਰੀਰ ਵਿਚ ਆਇਰਨ ਦੀ ਕਮੀ ਹੋਣ ''ਤੇ ਦਿੱਖਦੇ ਹਨ ਇਹ ਸੰਕੇਤ

ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਰੱਖਣ ਲਈ ਸਾਰੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਜਿਹੇ ਵਿਚ ਜਦੋਂ ਸਰੀਰ ਵਿਚ ਕਿਸੇ ਇਕ ਤੱਤ ਦੀ ਕਦੇਂ ਕਮੀ ਹੋ ਜਾਵੇ ਥਾਂ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ ਵਿਚ ਜਦੋਂ ਸਰੀਰ ਵਿਚ ਹਰ ਸਮੇਂ ਥਕਾਵਟ ਅਤੇ ਸਾਹ ਲੈਣ ਵਿਚ ਮੁਸ਼ਕਿਲ ਹੋਵੇ ਤਾਂ ਸਮੱਝ ਲਓ ਕਿ ਸਰੀਰ ਵਿਚ ਆਇਰਨ ਦੀ ਕਮੀ ਹੋ ਗਈ ਹੈ। ਆਇਰਨ ਦੀ ਕਮੀ ਦੀ ਵਜ੍ਹਾ ਨਾਲ ਸਰੀਰ ਵਿਚ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਵਿਚ ਲਾਲ ਬਲੱਡ ਸੈਲਸ ਦੀ ਸਹੀ ਤਰੀਕੇ ਨਾਲ ਉਤਪਾਦਨ ਨਹੀਂ ਹੋ ਪਾਉਂਦਾ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਆਇਰਨ ਦੀ ਕਮੀ ਦੀ ਸਮੱਸਿਆ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਆਓ ਜਾਣਦੇ ਹਾਂ ਸਰੀਰ ਵਿਚ ਦੇਖਣ ਵਾਲੇ ਸੰਕੇਕ ਜਿਸ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਸਰੀਰ ਵਿਚ ਆਇਰਨ ਦੀ ਕਮੀ ਹੋ ਗਈ ਹੈ। 
1. ਥਕਾਵਟ 
ਸਰੀਰ ਵਿਚ ਆਇਰਨ ਦੀ ਕਮੀ ਨਾਲ ਹੀਮੋਗਲੋਬਿਨ ਵੀ ਘੱਟ ਹੋ ਜਾਂਦਾ ਹੈ। ਖੂਨ ਵਿਚ ਮੌਜੂਦ ਹੀਮੋਗਲੋਬਿਨ ਜੋ ਸਾਡੇ ਸਰੀਰ ਦੇ ਸਾਰੇ ਹਿੱਸਿਆ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਦੀ ਕਮੀ ਦੀ ਵਜ੍ਹਾ ਨਾਲ ਸਰੀਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ ਅਤੇ ਹਰ ਸਾਲ ਥੱਕਿਆ ਮਹਿਸੂਸ ਕਰਦਾ ਹੈ। ਅਜਿਹੇ ਵਿਚ ਆਇਰਨ ਦੀ ਕਮੀ ਦਾ ਸਭ ਤੋਂ ਵੱਡਾ ਸੰਕੇਤ ਸਰੀਰ ਵਿਚ ਹੋਣ ਵਾਲੀ ਥਕਾਵਟ ਹੈ। 
2. ਕੰਮ 'ਤੇ ਫੋਕਸ ਨਾ ਕਰਨਾ 
ਆਇਰਨ ਦੀ ਕਮੀ ਹੋਣ ਨਾਲ ਦਿਮਾਗ 'ਤੇ ਵੀ ਅਸਰ ਪੈਂਦਾ ਹੈ ਜਿਸ ਨਾਲ ਵਿਅਕਤੀ ਕੰਮ 'ਤੇ ਸਹੀ ਤਰੀਕੇ ਨਾਲ ਫੋਕਸ ਨਹੀਂ ਕਰ ਪਾਉਂਦੇ। 
3. ਸਾਹ ਲੈਣ ਵਿਚ ਤਕਲੀਫ ਹੋਣਾ
ਸੀੜੀਆ ਚੜਣ ਜਾਂ ਜ਼ਿਆਦਾ ਕੰਮ ਕਰਨ ਦੀ ਵਜ੍ਹਾ ਨਾਲ ਵੀ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ ਪਰ ਜਦੋਂ ਬੈਠੇ-ਬੈਠੇ ਵੀ ਸਾਹ ਫੁੱਲਣ ਲੱਗੇ ਤਾਂ ਸਮਝ ਲਓ ਕਿ ਸਰੀਰ ਵਿਚ ਆਇਰਨ ਦੀ ਕਮੀ ਹੈ। 
4. ਮਾਸਪੇਸ਼ੀਆ ਵਿਚ ਦਰਦ
ਸਰੀਰ ਵਿਚ ਆਇਰਨ ਦੀ ਕਮੀ ਹੋਣ ਦੀ ਵਜ੍ਹਾ ਨਾਲ ਮਾਸਪੇਸ਼ੀਆਂ ਵਿਚ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਸਰੀਰ 'ਤੇ ਸੱਟ ਲੱਗ ਜਾਵੇ ਤਾਂ ਉਸ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ।


Related News