Health Tips: ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ, ਕੁਝ ਦਿਨਾਂ ’ਚ ਮਿਲਗੀ ਰਾਹਤ

04/24/2022 12:33:02 PM

ਜਲੰਧਰ (ਬਿਊਰੋ) - ਅੱਜਕੱਲ੍ਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਹੋ ਰਹੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਕਾਬੂ ’ਚ ਰੱਖਣਾ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਕਿਡਨੀ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਗਲਤ ਖਾਣ ਪੀਣ, ਕਸਰਤ ਘੱਟ ਕਰਨ ਅਤੇ ਗਲਤ ਰਹਿਣ ਸਹਿਣ ਦੇ ਕਾਰਨ ਹੋ ਰਹੀ ਹੈ ਪਰ ਅਸੀਂ ਇਸ ਸਮੱਸਿਆ ਨੂੰ ਕੁਝ ਘਰੇਲੂ ਨੁਸਖ਼ਿਆਂ ਦੇ ਨਾਲ ਕਾਬੂ ਵਿੱਚ ਰੱਖ ਸਕਦੇ ਹਾਂ, ਜਿਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ।

ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ

ਲਸਣ
ਬਲੱਡ ਪ੍ਰੈਸ਼ਰ ਕਾਬੂ ’ਚ ਰੱਖਣ ਲਈ ਲਸਣ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿੱਚ ਖੂਨ ਜੰਮਣ ਨਹੀਂ ਦਿੰਦੀ, ਜਿਸ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਘਟ ਜਾਂਦੀ ਹੈ।

ਆਂਵਲੇ ਦਾ ਰਸ ਅਤੇ ਸ਼ਹਿਦ
ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਅਤੇ ਸ਼ਾਮ 1 ਚਮਚਾ ਆਂਵਲੇ ਦਾ ਰਸ ਅਤੇ 1 ਚਮਚਾ ਸ਼ਹਿਦ ਮਿਲਾ ਕੇ ਲਓ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।

ਤਰਬੂਜ਼ ਦੇ ਬੀਜ ਅਤੇ ਖ਼ਸਖ਼ਸ
ਜੇ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਦਾ ਹੈ ਤਾਂ ਤਰਬੂਜ਼ ਦੇ ਬੀਜ ਅਤੇ ਖ਼ਸਖਸ ਦੋਨੇਂ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ। ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਚਮਚਾ ਇਸ ਨੂੰ ਲਓ। ਕੁਝ ਦਿਨਾਂ ਵਿੱਚ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਸੌਂਫ, ਜੀਰਾ ਅਤੇ ਸ਼ੱਕਰ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਸੌਂਫ, ਜੀਰਾ ਅਤੇ ਸ਼ੱਕਰ ਦਾ ਮਿਸ਼ਰਣ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਸੌਂਫ, ਜੀਰਾ ਅਤੇ ਸ਼ੱਕਰ ਤਿੰਨੇ ਬਰਾਬਰ ਮਾਤਰਾ ਵਿੱਚ ਮਿਲਾ ਕੇ ਪਾਊਡਰ ਬਣਾ ਲਓ। 1 ਗਿਲਾਸ ਪਾਣੀ ਵਿੱਚ 1 ਚਮਚਾ ਇਸ ਮਿਸ਼ਰਣ ਦਾ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ ।

ਅਦਰਕ ਅਤੇ ਗੰਢਾ ਦਾ ਸੇਵਨ ਕਰੋ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗੰਢਾ, ਅਦਰਕ ਅਤੇ ਲਸਣ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਹ ਸਾਡੀਆਂ ਨਸਾਂ ਦੀਆਂ ਮਾਸ ਪੇਸ਼ੀਆਂ ਨੂੰ ਤਾਕਤ ਦਿੰਦੀਆਂ ਹਨ।

ਨਿੰਮ ਅਤੇ ਤੁਲਸੀ ਦੇ ਪੱਤੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਕੁਝ ਪੱਤੇ ਤੁਲਸੀ ਦੇ ਅਤੇ ਨਿੰਮ ਦੇ ਪੱਤੇ ਪੀਸ ਕੇ ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਗੰਢਾ ਸੇਵਨ ਕਰੋ। ਕੁਝ ਦਿਨਾਂ ਤਕ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਸੈਰ ਜ਼ਰੂਰ ਕਰੋ
ਹਾਈ ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਨੰਗੇ ਪੈਰ ਹਰੇ ਘਾਹ ਤੇ ਘੱਟ ਤੋਂ ਘੱਟ ਅੱਧਾ ਘੰਟਾ ਸੈਰ ਜ਼ਰੂਰ ਕਰੋ। ਬਲੱਡ ਪ੍ਰੈਸ਼ਰ ਹਮੇਸ਼ਾਂ ਕੰਟਰੋਲ ਰਹੇਗਾ ।


rajwinder kaur

Content Editor

Related News