‘ਕਾਲੇ ਨਮਕ’ ਦਾ ਪਾਣੀ ਪੀਣ ਨਾਲ ਕੰਟਰੋਲ ’ਚ ਰਹਿੰਦੀ ਹੈ ਸ਼ੂਗਰ, ਭਾਰ ਵੀ ਹੁੰਦਾ ਹੈ ਘੱਟ

Friday, May 29, 2020 - 06:36 PM (IST)

ਜਲੰਧਰ — ਕਾਲਾ ਨਮਕ ਕੁਦਰਤੀ ਨਮਕ ਹੈ, ਜਿਸ 'ਚ ਕਰੀਬ 80 ਫਾਇਦੇਮੰਦ ਮਿਨਰਲਸ ਹੁੰਦੇ ਹਨ। ਕਾਲੇ ਨਮਕ ਦੀ ਵਰਤੋਂ ਪੁਰਾਣੇ ਸਮੇਂ 'ਚ ਕਈ ਔਸ਼ਧੀਆਂ ਬਣਾਉਣ ਦੇ ਲਈ ਕੀਤੀ ਜਾਂਦੀ ਸੀ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਰੋਜ ਸਵੇਰ ਦੇ ਸਮੇਂ ਕਾਲੇ ਨਮਕ ਦਾ ਪਾਣੀ ਪੀਓ, ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਕਾਲੇ ਨਮਕ ਦਾ ਇਹ ਪਾਣੀ ਮੋਟਾਪਾ, ਸ਼ੂਕਰ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਕਾਲਾ ਲੂਣ ਛੋਟੇ ਬੱਚਿਆਂ ਲਈ ਸਭ ਤੋਂ ਵਧੀਆ ਹੈ। ਇਹ ਬਦਹਜ਼ਮੀ ਤੇ ਜਮ੍ਹਾਂ ਕਫ ਖ਼ਤਮ ਕਰਦਾ ਹੈ। ਆਪਣੇ ਬੱਚੇ ਦੇ ਭੋਜਨ 'ਚ ਥੋੜ੍ਹਾ ਜਿਹਾ ਕਾਲਾ ਲੂਣ ਰੋਜ਼ ਮਿਲਾਓ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਾਣੀ 'ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਸਰੀਰ ਨੂੰ ਕਿੰਨੇ ਕੁ ਫਾਇਦੇ ਹੁੰਦੇ ਹਨ....

1. ਸ਼ੂਗਰ
ਕਾਲਾ ਨਮਕ ਇੰਸੁਲਿਨ ਦਾ ਲੇਵਲ ਕੰਟਰੋਲ ਕਰਦਾ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

PunjabKesari

2. ਭਾਰ ਘੱਟ ਕਰੇ
ਕਾਲਾ ਨਮਕ ਸਰੀਰ ਦਾ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਰੋਜ਼ ਇਸ ਨੂੰ ਪੀਣ ਨਾਲ ਮੋਟਾਪਾ ਦੂਰ ਹੋ ਜਾਂਦਾ ਹੈ।

3. ਖੂਨ ਦੀ ਕਮੀ
ਕਾਲੇ ਨਮਕ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ ਉਸ ਦਾ ਪਾਣੀ ਪੀਣ ਨਾਲ ਅਨੀਮਿਆ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।

4. ਸਿਹਤਮੰਦ ਚਮੜੀ
ਕਾਲੇ ਨਮਕ 'ਚ ਮੌਜੂਦ ਸਲਫਰ ਹਰ ਤਰ੍ਹਾਂ ਦੀ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪਾਣੀ 'ਚ ਮਿਲਾਕੇ ਪੀਣ ਨਾਲ ਚਮੜੀ ਸਿਹਤਮੰਦ ਬਣਦੀ ਹੈ ਅਤੇ ਚਿਹਰੇ 'ਤੇ ਚਮਕ ਵਧਦੀ ਹੈ।

ਪੜ੍ਹੋ ਇਹ ਵੀ ਖਬਰ - ‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ

PunjabKesari

5. ਮਜ਼ਬੂਤ ਹੱਡੀਆਂ
ਕਾਲੇ ਨਮਕ 'ਚ ਮੋਜੂਦ ਮਿਨਰਲਸ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।

6. ਗੈਸ ਅਤੇ ਕਬਜ਼
ਕਾਲੇ ਨਮਕ 'ਚ ਮੋਜੂਦ ਸੋਡੀਅਮ ਕਲੋਰਾਈਡ, ਆਇਰਨ ਆਕਸਾਈਡ ਪੇਟ 'ਚ ਬਣਨ ਵਾਲੀ ਗੈਸ ਦੀ ਸਮੱਸਿਆਂ ਨੂੰ ਦੂਰ ਕਰਦਾ ਹੈ। ਇਹ ਪਾਣੀ ਪੀਣ ਨਾਲ ਖਾਣਾ ਖਾਣ ਤੋਂ ਬਾਅਦ ਪੇਟ ਭਾਰਾ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

7. ਅੱਖਾਂ ਦੀ ਰੋਸ਼ਨੀ
ਰੋਜ਼ਾਨਾ ਕਾਲੇ ਨਮਕ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।

ਪੜ੍ਹੋ ਇਹ ਵੀ ਖਬਰ - ਬਲੱਡ ਸਰਕੁਲੇਸ਼ਨ ਵਧਾਉਣ ਲਈ ਖਾਓ ‘ਅਨਾਨਾਸ’, ਅੱਖਾਂ ਦੀ ਰੌਸ਼ਨੀ ਵੀ ਵਧਾਏ

PunjabKesari

8. ਗਲੇ ਦੀ ਖਰਾਸ਼
ਕਾਲਾ ਨਮਕ ਗਲੇ ਦੀ ਖਰਾਸ਼ ਨੂੰ ਦੂਰ ਕਰਦਾ ਹੈ ਕਾਲੇ ਨਮਕ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਕਾਫੀ ਆਰਾਮ ਮਿਲਦਾ ਹੈ।

9. ਘਣੇ ਵਾਲ
ਕਾਲੇ ਨਮਕ ਦਾ ਪਾਣੀ ਪੀਣ ਨਾਲ ਇਸ 'ਚ ਮੋਜੂਦ ਮਿਨਰਲਸ ਵਾਲਾਂ ਦੀ ਗ੍ਰੋਥ ਵਧਾਉਣ 'ਚ ਮਦਦ ਕਰਦੇ ਹਨ। ਰੋਜ਼ ਕਾਲੇ ਨਮਕ ਦਾ ਪਾਣੀ ਪੀਣ ਨਾਲ ਵਾਲ ਝੜਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।

10. ਸਿਹਤਮੰਦ ਦਿਲ
ਕਾਲਾ ਨਮਕ ਕੌਲੈਸਟਰੋਲ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦਾ ਪਾਣੀ ਕਈ ਤਰ੍ਹਾਂ ਦੀਆਂ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

PunjabKesari

11. ਮਜ਼ਬੂਤ ਮਸਲਸ
ਕਾਲਾ ਨਮਕ ਸਰੀਰ ਦਾ ਪੋਟਾਸ਼ੀਅਮ ਕਮਜ਼ੋਰ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਮਸਲਸ ਮਜ਼ਬੂਤ ਹੁੰਦੇ ਹਨ। 

12. ਪਾਚਨ ਕਿਰਿਆ 'ਚ ਸੁਧਾਰ
ਕਾਲਾ ਨਮਕ ਪੇਟ ਦੇ ਅੰਦਰ ਹਾਈਡਰੋਕਲੋਰਰਿਕ ਐਸਿਡ ਅਤੇ ਪ੍ਰੋਟੀਨ ਡਾਈਜੈਸਟ ਕਰਨ ਵਾਲੇ ਸੈੱਲ ਨੂੰ ਐਕਟਿਵ ਕਰਦਾ ਹੈ। ਇਸ ਨਾਲ ਡਾਈਜੇਸ਼ਨ 'ਚ ਸੁਧਾਰ ਹੋ ਜਾਂਦਾ ਹੈ।

PunjabKesari
 


rajwinder kaur

Content Editor

Related News