ਭਾਰਤੀ ਵਿਗਿਆਨੀਆਂ ਦੀ ਵੱਡੀ ਪ੍ਰਾਪਤੀ, ਯੂਰਿਕ ਐਸਿਡ ਦਾ ਪਤਾ ਲਗਾਉਣ ਲਈ ਬਣਾਇਆ ਸੈਂਸਰ

Tuesday, May 02, 2023 - 12:52 PM (IST)

ਜਲੰਧਰ (ਇੰਟ.)– ਵਿਗਿਆਨੀਆਂ ਵਲੋਂ ਯੂਰਿਕ ਐਸਿਡ ਦਾ ਪਤਾ ਲਗਾਉਣ ਲਈ ਇਕ ਨਵਾਂ ਬਾਇਓ-ਇਲੈਕਟ੍ਰਿਕ ਉਪਕਰਣ ਬਣਾਇਆ ਗਿਆ ਹੈ। ਇਸ ਸੈਂਸਰ ਨੂੰ ਪਹਿਣ ਕੇ ਸਰੀਰ ’ਚ ਵੱਖ-ਵੱਖ ਤਰ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਸਰੀਰ ’ਚ ਯੂਨਿਕ ਐਸਿਡ ਸਭ ਤੋਂ ਅਹਿਮ ਐਂਟੀ-ਆਕਸੀਡੈਂਟ ’ਚੋਂ ਇਕ ਹੈ, ਜੋ ਬਲੱਡ ਪ੍ਰੈਸ਼ਰ ’ਚ ਸਥਿਰਤਾ ਨੂੰ ਬਣਾਈ ਰੱਖਦਾ ਹੈ ਤੇ ਜ਼ਿੰਦਾ ਪ੍ਰਾਣੀਆਂ ’ਚ ਆਕਸੀਡੇਟਿਵ ਤਣਾਅ ਨੂੰ ਘੱਟ ਕਰਦਾ ਹੈ। ਖ਼ੂਨ ’ਚ ਯੂਰਿਕ ਐਸਿਡ ਦਾ ਬਰਾਬਰ ਪੱਧਰ 0.14 ਤੋਂ 0.4 ਐੱਮ. ਐੱਮ. ਓ. ਐੱਲ. ਡੀ. ਐੱਮ.-3 ਤੇ ਪਿਸ਼ਾਬ ਲਈ 1.5 ਤੋਂ 4.5 ਐੱਮ. ਐੱਮ. ਓ. ਐੱਲ. ਡੀ. ਐੱਮ.-3 ਹੁੰਦਾ ਹੈ।

ਯੂਰਿਕ ਐਸਿਡ ਬਣਦਾ ਹੈ ਕਈ ਬੀਮਾਰੀਆਂ ਦਾ ਕਾਰਨ
ਹਾਲਾਂਕਿ ਇਸ ਦੇ ਉਤਪਾਦਨ ਤੇ ਨਿਕਾਸੀ ਵਿਚਾਲੇ ਸੰਤੁਲਨ ਦੀ ਘਾਟ ਕਾਰਨ ਯੂਰਿਕ ਐਸਿਡ ਦੇ ਪੱਧਰ ’ਚ ਉਤਾਰ-ਚੜ੍ਹਾਅ ਨਾਲ ਹਾਈਪਰਯੂਰਿਸੀਮੀਆ ਵਰਗੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜੋ ਬਦਲੇ ’ਚ ਗਠੀਆ, ਟਾਈਪ 2 ਡਾਇਬਟੀਜ਼, ਲੇਸ਼-ਨਾਈਹਨ ਸਿੰਡਰੋਮ, ਹਾਈ ਬਲੱਡ ਪ੍ਰੈਸ਼ਰ ਤੇ ਗੁਰਦੇ ਸਬੰਧੀ ਸਮੱਸਿਆ ਤੇ ਦਿਲ ਰੋਗ ਦੇ ਖ਼ਤਰਿਆਂ ਨੂੰ ਵਧਾ ਸਕਦਾ ਹੈ। ਰੋਸਟਰ ਯੂਨੀਵਰਸਿਟੀ ਮੈਡੀਕਲ ਸੈਂਟਰ ਮੁਤਾਬਕ ਯੂਰਿਕ ਐਸਿਡ ਇਕ ਆਮ ਸਰੀਰ ਦਾ ਬੇਕਾਰ ਉਤਪਾਦ ਹੈ। ਇਹ ਉਦੋਂ ਬਣਦਾ ਹੈ, ਜਦੋਂ ਪਿਯੂਰੀਨ ਨਾਮੀ ਰਸਾਇਣ ਟੁੱਟ ਜਾਂਦਾ ਹੈ। ਡੀ. ਐੱਨ. ਏ. ਦੇ ਟੁੱਟਣ ’ਤੇ ਇਹ ਸਰੀਰ ’ਚ ਬਣ ਸਕਦਾ ਹੈ।

ਨੈਨੋਸਟ੍ਰਕਚਰ ਸ਼੍ਰੇਣੀ ’ਚ ਆਉਂਦਾ ਹੈ ਸੈਂਸਰ
ਵਿਗਿਆਨ ਤੇ ਤਕਨਾਲੋਜੀ ਵਿਭਾਗ (ਡੀ. ਐੱਸ. ਟੀ.) ਦਾ ਇਕ ਖ਼ੁਦ-ਮੁਖਤਿਆਰ ਸੰਸਥਾਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਇਨ ਸਾਇੰਸ ਐਂਡ ਤਕਨਾਲੋਜੀ (ਆਈ. ਏ. ਐੱਸ. ਐੱਸ. ਟੀ.) ਦੇ ਖੋਜਕਾਰਾਂ ਨੇ ਜ਼ੀਰੋ ਡਾਇਮੈਨਸ਼ਨਲ ਫੰਕਸ਼ਨਲ ਨੈਨੋਸਟ੍ਰਕਚਰ ਦੇ ਇਕ ਨਵੇਂ ਵਰਗ ’ਚ ਅਨੋਖੇ ਭੌਤਿਕ ਰਸਾਇਣਿਕ ਤੇ ਸਤ੍ਹਾ ਗੁਣਾਂ ਨਾਲ ਘੱਟ ਫਾਸਫੋਰਿਨ ਕਵਾਂਟਮ ਡਾਟਸ ਨਾਲ ਬਣੇ ਇਸ ਉਪਕਰਣ ਦਾ ਨਿਰਮਾਣ ਕੀਤਾ ਗਿਆ ਹੈ। ਕਵਾਂਟਮ ਡਾਟਸ ਬਾਇਓਮੈਡੀਕਲ ਪ੍ਰਯੋਗਾਂ ’ਚ ਵੱਕਾਰੀ ਇਲੈਕਟ੍ਰਿਕ ਪ੍ਰਦਰਸ਼ਨ ਦਿਖਾਉਂਦੇ ਹਨ ਤੇ ਇਸ ਲਈ ਇਸ ਦਾ ਉਪਯੋਗ ਉੱਚ-ਪ੍ਰਦਰਸ਼ਨ ਵਾਲੇ ਇਲੈਕਟ੍ਰਿਕ ਬਾਇਓਸੈਂਸਰ ਬਣਾਉਣ ’ਚ ਕੀਤਾ ਜਾ ਸਕਦਾ ਹੈ।

ਇਸ ਨਵੇਂ ਉਪਕਰਣ ਲਈ ਮੌਜੂਦਾ ਵੋਲਟੇਜ ਤੇ ਉਲਟ ਇਲੈਕਟ੍ਰਾਨ ਪ੍ਰਵਾਹ ਪ੍ਰਤੀਕਿਰਿਆਵਾਂ ਦਾ ਅਧਿਐਨ ਯੂਰਿਕ ਐਸਿਡ ਦੀ ਮਾਤਰਾ ’ਚ ਵਾਧੇ ਨਾਲ ਕੀਤਾ ਗਿਆ ਹੈ। ਯੂਰਿਕ ਐਸਿਡ ਦੀ ਮਾਤਰਾ ’ਚ ਵਾਧੇ ਨਾਲ ਮੌਜੂਦਾ ਘਣਤਾ ਵਧਦੀ ਹੈ ਤੇ ਲਗਭਗ 1.35&110-6ਏ ਦਾ ਵੱਧ ਤੋਂ ਵੱਧ ਇਲੈਟ੍ਰਿਕ ਪ੍ਰਵਾਸ ਦਿਖਾਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News