ਸਿਹਤਮੰਦ ਰਹਿਣ ਦਾ ਬੈਸਟ ਤਰੀਕਾ ਹੈ ਡਾਂਸ

09/05/2017 12:43:19 PM

ਨਵੀਂ ਦਿੱਲੀ— ਦੌੜਭੱਜ ਭਰੇ ਇਸ ਲਾਈਫ ਸਟਾਈਲ ਵਿਚ ਲੋਕਾਂ ਦੀ ਰੁਟੀਨ ਇੰਨੀ ਬਿਜ਼ੀ ਹੋ ਗਈ ਹੈ ਕਿ ਉਹ ਪੈਸਾ ਤਾਂ ਕਮਾ ਰਹੇ ਹਨ ਪਰ ਸਕੂਨ ਕਿਤੇ ਗੁਆਚ ਗਿਆ ਹੈ। ਕੋਈ ਮਾਨਸਿਕ ਅਤੇ ਕੋਈ ਸਰੀਰਕ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ। ਕੁਰਸੀ 'ਤੇ ਸਾਰਾ ਦਿਨ ਬੈਠਣ ਅਤੇ ਪੌਸ਼ਟਿਕ ਆਹਾਰ ਨਾ ਖਾਣ ਕਾਰਨ ਸਰੀਰ ਨੂੰ ਕਈ ਬੀਮਾਰੀਆਂ ਜਕੜ ਰਹੀਆਂ ਹਨ। ਹੌਲੀ-ਹੌਲੀ ਸਰੀਰ ਕਮਜ਼ੋਰ ਜਾਂ ਮੋਟਾਪੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਸ ਤੋਂ ਪਿੱਛਾ ਛੁਡਾਉਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਮ, ਐਕਸਰਸਾਈਜ਼ ਅਤੇ ਯੋਗ ਦਾ ਸਹਾਰਾ ਲਓ ਪਰ ਕੁਝ ਲੋਕ ਪੈਸੇ ਅਤੇ ਕੁਝ ਸਮੇਂ ਦੀ ਤੰਗੀ ਕਾਰਨ ਕਿਤੇ ਨਹੀਂ ਜਾ ਸਕਦੇ। ਜੇ ਤੁਸੀਂ ਵੀ ਇਨ੍ਹਾਂ ਲੋਕਾਂ ਦੀ ਲਿਸਟ ਵਿਚ ਸ਼ਾਮਲ ਹੋ ਤਾਂ ਤੁਹਾਡੇ ਫਿੱਟ ਅਤੇ ਹੈਲਦੀ ਰਹਿਣ ਦਾ ਚੰਗਾ ਬਦਲ ਹੈ ਡਾਂਸ, ਜੋ ਤੁਹਾਡਾ ਮਨੋਰੰਜਨ ਵੀ ਕਰੇਗਾ। ਡਾਂਸ ਫ੍ਰੀ ਸਟਾਈਲ , ਐਰੋਬਿਕ ਸਟਾਈਲ, ਕਲਾਸਿਕ ਕੱਥਕ ਕਲੀ ਹੋਵੇ ਜਾਂ ਪੰਜਾਬੀ ਭੰਗੜਾ, ਫਾਇਦਾ ਤੁਹਾਨੂੰ ਹਰ ਕਿਸੇ ਤੋਂ ਮਿਲੇਗਾ।
ਡਾਂਸ ਇਕ ਅਜਿਹੀ ਮੂਵਮੈਂਟ ਐਕਸਰਸਾਈਜ਼ ਹੈ, ਜੋ ਸਿਰਫ ਤੁਹਾਨੂੰ ਸਰੀਰਕ ਰੂਪ ਨਾਲ ਸਿਹਤਮੰਦ ਨਹੀਂ ਰੱਖਦੀ, ਸਗੋਂ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਵੀ ਤੁਹਾਨੂੰ ਫਿੱਟ ਰੱਖਦੀ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਡਾਂਸ ਥੈਰੇਪੀ ਬੈਸਟ ਹੈ, ਕਿਉਂਕਿ ਇਸ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ। ਨਾਲ ਹੀ ਖੂਨ ਸੰਚਾਰ ਸਹੀ ਹੋਣ ਕਾਰਨ ਹਾਰਟ ਅਟੈਕ ਵਰਗੀਆਂ ਖਤਰਨਾਕ ਬੀਮਾਰੀਆਂ ਤੁਹਾਡੇ ਆਲੇ-ਦੁਆਲੇ ਵੀ ਨਹੀਂ ਫਟਕਦੀਆਂ। ਇਸ ਤੋਂ ਇਲਾਵਾ ਵੀ ਡਾਂਸ ਦੇ ਇੰਨੇ ਫਾਇਦੇ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ।
1. ਸਰੀਰ ਬਣਾਏ ਲਚਕੀਲਾ
ਸਾਰਾ ਦਿਨ ਇਕ ਹੀ ਥਾਂ 'ਤੇ ਬੈਠੇ ਰਹਿਣ ਨਾਲ ਸਰੀਰ ਦੇ ਅੰਗ ਜਕੜ ਜਾਂਦੇ ਹਨ ਅਤੇ ਇਹੀ ਕਾਰਨ ਜੁਆਇੰਟ ਪੇਨ ਦਾ ਵੀ ਕਾਰਨ ਬਣ ਜਾਂਦੀ ਹੈ। ਡਾਂਸ ਕਰਨ ਨਾਲ ਸਰੀਰ ਵਿਚ ਲਚਕ ਆਉਂਦੀ ਹੈ ਜੋ ਤੁਹਾਨੂੰ ਫਿੱਟ ਐਂਡ ਫਾਈਨ ਦਿਖਾਉਂਦੀ ਹੈ। ਬੌਡੀ ਫਲੈਕਸੀਬਲ ਹੋਵੇਗੀ ਤਾਂ ਤੁਸੀ ਹਰ ਕੰਮ ਪੂਰੀ ਚੁਸਤੀ ਨਾਲ ਕਰੋਗੇ।
2. ਐਨਰਜੀ ਵਧਾਵੇ
ਡਾਂਸ ਕਰਨ ਨਾਲ ਸਰੀਰ ਵਿਚ ਊਰਜਾ ਦਾ ਪੱਧਰ ਕਾਫੀ ਵਧ ਜਾਂਦਾ ਹੈ। ਨਾਲ ਹੀ ਡਾਂਸ ਕਰਨ ਵਾਲੇ ਲੋਕਾਂ ਵਿਚ ਸਟੈਮਿਨਾ ਡਾਂਸ ਨਾ ਕਰਨ ਵਾਲਿਆਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ।
3. ਯਾਦਦਾਸ਼ਤ ਵਧਾਵੇ
ਡਾਂਸ ਤੁਹਾਡੀ ਯਾਦਦਾਸ਼ਤ ਨੂੰ ਵਧਾਉਂਦਾ ਹੈ। ਇਸ ਨਾਲ ਬੁਢਾਪੇ ਵਿਚ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਉਥੇ ਹੀ ਐਰੋਬਿਕ ਐਕਸਰਸਾਈਜ਼ ਦਿਮਾਗ ਦੇ ਉਸ ਹਿੱਸੇ ਨੂੰ ਨੁਕਸਾਨ ਤੋਂ ਬਚਾਉਂਦੀ ਹੈ, ਜੋ ਯਾਦਦਾਸ਼ਤ ਨੂੰ ਕੰਟਰੋਲ ਕਰਦਾ ਹੈ।
4. ਤਣਾਅ ਭਜਾਵੇ
ਜੋ ਲੋਕ ਇਕੱਲੇਪਨ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਨੂੰ ਡਾਂਸ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਤਣਾਅ ਤਾਂ ਦੂਰ ਹੁੰਦਾ ਹੀ ਹੈ, ਨਾਲ ਹੀ ਆਤਮ ਵਿਸ਼ਵਾਸ ਵੀ ਵਧਦਾ ਹੈ।
5. ਪਾਸਚਰ ਸੁਧਾਰੇ
ਤੁਹਾਡਾ ਖਰਾਬ ਪਾਸਚਰ ਵੀ ਤੁਹਾਡੀ ਸਿਹਤ ਵਿਚ ਰੁਕਾਵਟ ਬਣਕੇ ਸਾਹਮਣੇ ਆ ਸਕਦਾ ਹੈ। ਜੇ ਤੁਹਾਨੂੰ ਪਾਸਚਰ ਸੰਬੰਧੀ ਕੋਈ ਪ੍ਰੇਸ਼ਾਨੀ ਹੈ ਤਾਂ ਡਾਂਸ ਕਰਨਾ ਸ਼ੁਰੂ ਕਰ ਦਿਓ। ਨਿਯਮਿਤ ਰੂਪ ਨਾਲ ਡਾਂਸ ਕਰਨ ਨਾਲ ਪਾਸਚਰ ਵਿਚ ਸੁਧਾਰ ਆਉਂਦਾ ਹੈ। ਇਸ ਨਾਲ ਤੁਹਾਡਾ ਆਪਣੇ ਸਰੀਰ 'ਤੇ ਕੰਟਰੋਲ ਵੱਧਦਾ ਹੈ।
6. ਭਾਰ ਤੇਜ਼ੀ ਨਾਲ ਘਟਾਵੇ
ਭਾਰ ਘਟਾਉਣ ਲਈ ਫ੍ਰੀ-ਸਟਾਈਲ ਡਾਂਸ ਸਭ ਤੋਂ ਚੰਗਾ ਬਦਲ ਹੈ। ਇਸ ਡਾਂਸ ਨਾਲ ਨਾ ਸਿਰਫ ਮੋਟਾਪਾ ਘਟਦਾ ਹੈ ਸਗੋਂ ਸਰੀਰ ਵਿਚ ਵੀ ਲਚਕ ਆਉਂਦੀ ਹੈ। ਇਸ ਨੂੰ ਕਰਨ ਲਈ ਫਾਸਟ ਮਿਊਜ਼ਿਕ ਦੀ ਲੋੜ ਹੁੰਦੀ ਹੈ, ਜੋ ਨਾਨ ਸਟਾਪ ਵੱਜੇ ਅਤੇ ਤੁਸੀਂ ਲਗਾਤਾਰ ਨੱਚੋ।
ਹੋਰ ਵੀ ਕਈ ਫਾਇਦੇ
-
ਆਕਸੀਜਨ ਦੀ ਵਰਤੋਂ ਕਰਨ ਦੀ ਸਮਰੱਥਾ 'ਚ ਸੁਧਾਰ
- ਮਾਸਪੇਸ਼ੀਆਂ ਦੀ ਮਜ਼ਬੂਤੀ
- ਸਰੀਰ ਨੂੰ ਬਣਾਏ ਸੁਡੌਲ
- ਦਿਲ ਅਤੇ ਫੇਫੜਿਆਂ 'ਚ ਸੁਧਾਰ
- ਸਾਹ ਪ੍ਰਕਿਰਿਆ ਸੰਬੰਧੀ ਸਮੱਸਿਆਵਾਂ ਖਤਮ
- ਚੰਗਾ ਕੋਲੇਸਟ੍ਰੋਲ ਵਧਾਓ
- ਸੋਚਣ ਦੀ ਸਮਰੱਥਾ 'ਚ ਵਾਧਾ


Related News