ਵਿਟਾਮਿਨਾਂ ਦਾ ਭੰਡਾਰ ਹੈ ‘ਪੁੰਗਰਿਆ ਹੋਇਆ ਭੋਜਨ''

Thursday, Jun 25, 2026 - 10:33 AM (IST)

ਵਿਟਾਮਿਨਾਂ ਦਾ ਭੰਡਾਰ ਹੈ ‘ਪੁੰਗਰਿਆ ਹੋਇਆ ਭੋਜਨ''

ਹੈਲਥ ਡੈਸਕ - ਪੁੰਗਰੇ ਹੋਏ ਅਨਾਜਾਂ ਅਤੇ ਦਾਲਾਂ ਵਿਚ ਸਾਰੇ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ। ਵੱਖ-ਵੱਖ ਸਾਬਤ ਦਾਲਾਂ ਅਤੇ ਅਨਾਜਾਂ ਨੂੰ ਪੁੰਗਾਰਿਆ ਜਾ ਸਕਦਾ ਹੈ, ਜਿਵੇਂ ਕਿ ਕਣਕ, ਮੱਕੀ, ਜੋ, ਬਾਜਰਾ, ਸਾਬਤ ਮੂੰਗੀ, ਲਾਲ ਅਤੇ ਚਿੱਟੀ ਲੋਬੀਆ, ਮੂੰਗਫਲੀ, ਮੋਠ, ਮਸਰ, ਕਾਲੇ ਛੱਲੇ ਆਦਿ।

ਪੁੰਗਾਰਨਾ (ਅੰਕੁਰਿਤ) ਕਿਵੇਂ ਹੈ?

ਦਾਲ ਅਤੇ ਅਨਾਜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ, ਧੋ ਕੇ ਉਸ ਨੂੰ ਤਕਰੀਬਨ 8 ਤੋਂ 12 ਘੰਟਿਆਂ ਤੱਕ ਪਾਣੀ ਵਿਚ ਭਿਉਂ ਕੇ ਰੱਖ ਦੇਣਾ ਚਾਹੀਦਾ ਹੈ। ਵਿਚਕਾਰੋਂ ਪੁਰਾਣਾ ਪਾਣੀ ਸੁੱਟ ਕੇ ਤਾਜ਼ਾ ਪਾਣੀ ਪਾਓ। ਪਾਣੀ ਨਿਚੋੜ ਕੇ ਸਾਫ਼ ਬਰਤਨ ਵਿਚ ਦਾਲਾਂ ਅਤੇ ਅਨਾਜ ਨੂੰ ਪਾਓ। ਬਰਤਨ ਵਿਚ ਪੁੰਗਰਨ ਵਾਲੀ ਖਾਧ ਸਮੱਗਰੀ ਇਕ ਚੌਥਾਈ (1/4) ਤੋਂ ਵੱਧ ਨਾ ਹੋਵੇ ਤਾਂ ਜੋ ਦਾਲਾਂ ਅਤੇ ਅਨਾਜ ਸਹੀ ਮਾਤਰਾ ਵਿਚ ਫੁੱਲ ਸਕਣ।
ਬਰਤਨ ਨੂੰ ਅਜਿਹੀ ਜਗ੍ਹਾ 'ਤੇ ਰੱਖੋ, ਜਿਥੇ ਜ਼ਿਆਦਾ ਠੰਢ ਨਾ ਹੋਵੇ, ਕਿਉਂਕਿ ਪੁੰਗਰਨ ਲਈ ਗਰਮ ਅਤੇ ਹਨ੍ਹੇਰੇ ਵਾਲੀ ਜਗ੍ਹਾ ਢੁਕਵੀਂ ਰਹਿੰਦੀ ਹੈ। ਜਿਸ ਬਰਤਨ ਵਿਚ ਦਾਲਾਂ ਜਾਂ ਅਨਾਜ ਪੁੰਗਰਨ ਲਈ ਰੱਖੇ ਜਾਣ, ਉਸ ਨੂੰ ਪੂਰੀ ਤਰ੍ਹਾਂ ਢੱਕ ਕੇ ਨਾ ਰੱਖੋ। ਹਵਾ ਜਾਣ ਲਈ ਥੋੜ੍ਹਾ ਜਿਹਾ ਖੁੱਲ੍ਹਾ ਰੱਖੋ। ਜਦੋਂ ਦਾਲਾਂ ਪੁੰਗਰ ਕੇ ਉਨ੍ਹਾਂ ਵਿੱਚ ਚਿੱਟੇ ਰੇਸ਼ੇ (ਪੁੰਗਰ) ਬਾਹਰ ਆ ਜਾਣ ਤਾਂ ਉਨ੍ਹਾਂ ਨੂੰ ਰਾਜਾ ਰੱਖਣ ਲਈ ਵਰਿੱਜ ਵਿਚ ਰੱਖੋ। ਪੁੰਗਰੀਆਂ ਹੋਈਆਂ ਦਾਲਾਂ ਨੂੰ ਫਰਿੱਜ ਵਿਚ ਚਾਰ-ਪੰਜ ਦਿਨਾਂ ਤੱਕ ਤਾਜ਼ਾ ਰੱਖਿਆ ਜਾ ਸਕਦਾ ਹੈ।

ਸਾਵਧਾਨੀਆਂ

ਪੁੰਗਰੀਆਂ ਦਾਲਾਂ ਨੂੰ ਬਿਨਾਂ ਪਾਣੀ ਬਦਲੇ ਜ਼ਿਆਦਾ ਦੇਰ ਤੱਕ ਨਾ ਰੱਖੋ। ਇਸ ਨਾਲ ਉਨ੍ਹਾਂ ਵਿਚ ਜ਼ਿਆਦਾ ਖ਼ਮੀਰ ਪੈਦਾ ਹੋ ਜਾਵੇਗਾ ਅਤੇ ਸਵਾਦ ਖ਼ਰਾਬ ਹੋ ਜਾਵੇਗਾ।

ਪੁੰਗਰੇ ਹੋਏ ਭੋਜਨ ਦੇ ਲਾਭ

  • ਇਨ੍ਹਾਂ ਵਿਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਕਈ ਗੁਣਾ ਵਧ ਜਾਂਦੇ ਹਨ। ਪੁੰਗਰੀਆਂ ਹੋਈਆਂ ਦਾਲਾਂ ਆਸਾਨੀ ਨਾਲ ਪਚ ਜਾਂਦੀਆਂ ਹਨ। ਪੁੰਗਰੀਆਂ ਦਾਲਾਂ ਵਿਚ ਰੇਸ਼ਾ (ਫਾਈਬਰ) ਅਤੇ ਪਾਣੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਦਾਲਾਂ ਨੂੰ ਪੁੰਗਾਰਨ ਨਾਲ ਉਨ੍ਹਾਂ ਵਿਚ ਗੈਸ ਪੈਦਾ ਕਰਨ ਦੀ ਮਾਤਰਾ 90 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਪੁੰਗਰੀਆਂ ਦਾਲਾਂ ਦਾ ਸੇਵਨ ਤਲ ਕੇ ਜਾਂ ਭੁੰਨ ਕੇ ਨਾ ਕਰੋ। ਇਸ ਨਾਲ ਇਨ੍ਹਾਂ ਦੇ ਜ਼ਿਆਦਾਤਰ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਨੂੰ ਕੱਚਾ ਹੀ ਖਾਧਾ ਜਾਣਾ ਚਾਹੀਦਾ ਹੈ।
  • ਇਸ ਦੇ ਸਵਾਦ ਨੂੰ ਵਧਾਉਣ ਲਈ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾ ਸਕਦੇ ਹੋ। ਸਲਾਦ ਦੇ ਰੂਪ ਵਿਚ ਖੀਰਾ, ਪਿਆਜ਼, ਟਮਾਟਰ, ਨਿੰਬੂ, ਨਮਕ, ਹਰਾ ਧੁਨੀਆ ਮਿਲਾ ਕੇ ਪੁੰਗਰੀਆਂ ਦਾਲਾਂ ਦਾ ਹੋਰ ਵੀ ਵੱਧ ਮਜ਼ਾ ਜਾਲਿਆ ਜਾ ਸਕਦਾ ਹੈ। 

author

Sunaina

Content Editor

Related News