ਗਲਤ ਤਰੀਕੇ ਨਾਲ ਖਾਧਾ ਸੇਬ ਸਿਹਤ ਲਈ ਹੋ ਸਕਦੈ 'ਹਾਨੀਕਾਰਕ' ! ਜਾਣੋ ਖਾਣ ਦਾ ਸਹੀ ਤਰੀਕਾ ਤੇ ਫਾਇਦੇ
Thursday, Jun 18, 2026 - 09:44 AM (IST)
ਹੈਲਥ ਡੈਸਕ - ਸੇਬ ਨੂੰ ਪ੍ਰਾਚੀਨ ਸਮੇਂ ਤੋਂ ਹੀ ਸਿਹਤ ਲਈ ਬੇਹੱਦ ਉੱਤਮ ਮੰਨਿਆ ਗਿਆ ਹੈ। ਇਹ "ਦਿਨ ’ਚ ਇਕ ਸੇਬ ਡਾਕਟਰ ਤੋਂ ਦੂਰ ਰੱਖਦਾ ਹੈ" ਕਹਾਵਤ ਲਈ ਮਸ਼ਹੂਰ ਹੈ। ਸੇਬ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਸੇਬ ਇਕ ਮਿੱਠਾ, ਰਸਦਾਰ ਫਲ ਹੈ ਜੋ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ।
ਇਹ ਫਲ ਮਿੱਠੇ ਅਤੇ ਖੱਟੇ ਸਵਾਦ ’ਚ ਹੁੰਦਾ ਹੈ ਅਤੇ ਵੱਖ-ਵੱਖ ਰੰਗਾਂ ’ਚ ਮਿਲਦਾ ਹੈ, ਜਿਵੇਂ ਕਿ ਲਾਲ, ਹਰਾ ਅਤੇ ਪੀਲਾ ਅਤੇ ਇਸ ਦੇ ਨਾਲ ਹੀ ਇਸ 'ਚ ਫਾਈਬਰ, ਵਿਟਾਮਿਨ ਸੀ, ਐਂਟੀਓਕਸੀਡੈਂਟਸ ਅਤੇ ਮਿਨਰਲ, ਜੋ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੇ ਹਨ। ਦੱਸ ਦਈਏ ਕਿ ਦੁਨੀਆਂ ਭਰ ’ਚ ਸੇਬ ਦੀ ਕਾਫ਼ੀ ਮੰਗ ਹੈ ਕਿਉਂਕਿ ਇਹ ਸਿਹਤਮੰਦ ਰਹਿਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਆਓ, ਅੱਜ ਅਸੀਂ ਜਾਣਦੇ ਹਾਂ ਕਿ ਸੇਬ ਖਾਣ ਨਾਲ ਅਸੀਂ ਕਿਵੇਂ ਤੰਦਰੁਸਤ ਰਹਿ ਸਕਦੇ ਹਾਂ।
ਸੇਬ ਖਾਣ ਦੇ ਫਾਇਦੇ :-
ਹਾਜ਼ਮੇ ਲਈ ਵਧੀਆ ਸਰੋਤ :- ਸੇਬ ’ਚ ਫਾਇਬਰ ਦੀ ਭਰਪੂਰ ਮਾਤਰਾ ਹੰਦੀ ਹੈ ਜੋ ਸਾਡੇ ਹਾਜ਼ਮੇ ਨੂੰ ਵੀ ਠੀਕ ਰੱਖਦਾ ਹੈ। ਇਹ ਸਾਨੂੰ ਖਾਸ ਤੌਰ ’ਤੇ ਕਬਜ਼ ਅਤੇ ਅਰੀਜਨ ਤੋਂ ਬਚਾਉਂਦਾ ਹੈ।
ਸਕਿਨ ਲਈ ਲਾਹੇਵੰਦ :- ਸੇਬ ’ਚ ਮਜੌੂਦ ਵਿਟਾਮਿਨ C ਅਤੇ ਐਂਟੀਆਕਸੀਡੈਂਟ ਚਮੜੀ ਨੂੰ ਨਿੱਘਾ ਅਤੇ ਤਾਜ਼ਾ ਬਣਾਉਂਦਾ ਹੈ ਜੋ ਬੁਢਾਪੇ ਦੇ ਲੱਛਣਾਂ ਨੂੰ ਵੀ ਜਿਵੇਂ ਕਿ ਝੁਰੜੀਆਂ ਆਉਣ ਤੋਂ ਵੀ ਰੋਕਦਾ ਹੈ।
ਇਮਿਊਨ ਸਿਸਟਮ ਕਰੇ ਮਜ਼ਬੂਤ :- ਸੇਬ ’ਚ ਪ੍ਰੋਬਾਇਓਟਿਕ ਗੁਣ ਹੁੰਦੇ ਹਨ ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦੇ ਹਨ ਅਤੇ ਸਾਰੀ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦਾ ਹੈ।
ਦਿਮਾਗੀ ਸ਼ਕਤੀ ਵਧਾਵੇ : - ਸੇਬ ਖਾਣ ਨਾਲ ਯਾਦਸ਼ਕਤੀ ’ਚ ਸੁਧਾਰ ਆਉਂਦਾ ਹੈ ਕਿਉਂਕਿ ਇਸ ’ਚ ਮੌਜੂਦ ਐਂਟੀਆਕਸੀਡੈਂਟ ਦਿਮਾਗੀ ਸੈੱਲਾਂ ਦੀ ਰੱਖਿਆ ਕਰਦੇ ਹਨ। ਜਿਸ ਨਾਲ ਸਾਡਾ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ।
ਕੋਲੈਸਟ੍ਰਾਲ ਨੂੰ ਰੱਖੇ ਕੰਟ੍ਰੋਲ :- ਸੇਬ ’ਚ ਮੌਜੂਦ ਪੋਟੈਸ਼ੀਅਮ ਅਤੇ ਫਲਾਵਨਾਇਡ ਦਿਲ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਵੀ ਕੰਟ੍ਰੋਲ ’ਚ ਰੱਖਦੇ ਹਨ ਅਤੇ ਦਿਲ ਦੇ ਦੌਰੇ ਦੀਆਂ ਬਿਮਾਰੀਆਂ ਨੂੰ ਘਟਾਉਂਦਾ ਹੈ।
ਭਾਰ ਨੂੰ ਰੱਖੇ ਕੰਟ੍ਰੋਲ - ਸੇਬ ਘੱਟ ਕੈਲੋਰੀ ਅਤੇ ਘੱਟ ਚਰਬੀ ਵਾਲਾ ਫਲ ਹੈ ਜਿਸ ਨਾਲ ਭਾਰ ਨੂੰ ਕੰਟ੍ਰੋਲ ’ਚ ਰੱਖਣ ਮਦਦ ਮਿਲਦੀ ਹੈ।
ਸੇਬ ਖਾਣ ਦਾ ਸਹੀ ਤਰੀਕਾ :-
- ਸੇਬ ਨੂੰ ਛਿਲਕੇ ਸਮੇਤ ਖਾਓ ਕਿਉਂਕਿ ਛਿਲਕੇ 'ਚ ਵਧ ਵਿਟਾਮਿਨ ਪਾਏ ਜਾਂਦੇ ਹਨ।
- ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤੇ ਫਿਰ ਖਾਓ।
- ਸੇਬ ਦੇ ਬੀਜਾਂ 'ਚ ਜ਼ਹਿਰ ਹੁੰਦੈ ਇਸ ਲਈ ਉਸ ਨੂੰ ਕਦੀ ਨਾ ਖਾਓ।
- ਸੇਬ ਕੱਟ ਕੇ ਕਾਲਾ ਪੈ ਜਾਂਦਾ ਹੈ। ਇਸ ਲਈ ਸੇਬ ਨੂੰ ਤੁਰੰਤ ਕੱਟ ਕੇ ਖਾ ਲਓ।
ਨੋਟ :- ਸੇਬ ਖਾਣ ਤੋਂ ਤੁਰੰਤ ਬਾਅਦ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਨਹੀਂ ਤਾਂ ਇਹ ਤੁਹਾਡੇ ਲਈ ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ੀ ਨਹੀਂ ਕਰਦਾ।
