ਸਿਹਤ ਲਈ ਕੁਦਰਤੀ ਵਰਦਾਨ ਹੈ ''ਐਲੋਵੇਰਾ'' ! ਜਾਣੋ ਇਸ ਦੇ ਹੈਰਾਨੀਜਨਕ ਫਾਇਦਿਆਂ ਬਾਰੇ
Wednesday, Jul 01, 2026 - 09:54 AM (IST)
ਹੈਲਥ ਡੈਸਕ - ਐਲੋਵੇਰਾ ਜਿੱਥੇ ਖੂਬਸੂਰਤ ਸਕਿਨ ਤੇ ਵਾਲਾਂ ਲਈ ਫਾਇਦੇਮੰਦ ਹੈ ਉੱਥੇ ਹੀ ਦੂਜੇ ਪਾਸੇ ਇਹ ਤੁਹਾਡੀ ਸਿਹਤ ਲਈ ਵੀ ਓਨੀ ਹੀ ਕਾਰਗਰ ਸਾਬਤ ਹੁੰਦੀ ਹੈ। ਐਲਵੋਰਾ ਇਕ ਅਜਿਹਾ ਪੌਦਾ ਹੈ, ਜਿਸ ਨੂੰ ਘਰ 'ਚ ਲਗਾਉਣ ਨਾਲ ਸਾਨੂੰ ਉਸ ਤੋਂ ਕਈ ਤਰ੍ਹਾਂ ਦੇ ਫ਼ਾਇਦੇ ਪ੍ਰਾਪਤ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ-ਨਾਲ ਚਮੜੀ ਦੀਆਂ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਗਰਮੀ ਦੇ ਮੌਸਮ 'ਚ ਸਕਿਨ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਐਲੋਵੇਰਾ ਜੈੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਮੌਜੂਦ ਵਿਟਾਮਿਨਸ ਅਤੇ ਮਿਨਰਲਸ ਚਮੜੀ ਨੂੰ ਨਿਖਾਰਣ 'ਚ ਮਦਦ ਕਰਦੇ ਹਨ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਸ ਨਾਲ ਸਾਡੇ ਸਰੀਰ ਨੂੰ ਕੀ ਕੀ ਫਾਇਦੇ ਮਿਲਦੇ ਹਨ।
ਸਿਹਤ ਲਈ ਲਾਹੇਵੰਦ ਹੈ ਐਲੋਵੇਰਾ
ਕਬਜ਼ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਹਾਨੂੰ ਹਮੇਸ਼ਾ ਕਬਜ਼ ਬਣੀ ਰਹਿੰਦੀ ਹੈ ਤਾਂ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਤਾਂ ਦੂਰ ਹੋਵੇਗੀ ਹੀ, ਨਾਲ ਹੀ ਇਸ ਨਾਲ ਕਈ ਬਿਮਾਰੀਆਂ ਵੀ ਦੂਰ ਹੋਣਗੀਆਂ।
ਪੀਲੀਆ ਤੋਂ ਮਿਲੇਗਾ ਛੁਟਕਾਰਾ
ਪੀਲੀਏ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੇਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫ਼ਾਇਦਾ ਮਿਲੇਗਾ।
ਖੰਘ ਤੋਂ ਮਿਲੇ ਛੁਟਕਾਰਾ
ਖਾਂਸੀ 'ਚ ਐਲੋਵੇਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸ ਦੇ ਪੱਤਿਆ ਨੂੰ ਭੁੰਨ ਕੇ ਰਸ ਕੱਢ ਲਓ ਅਤੇ ਅੱਧਾ ਚਮਚ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖਾਂਸੀ ਤੋਂ ਫਾਇਦਾ ਮਿਲਦਾ ਹੈ।
ਲਚਕੀਲਾਪਨ
ਐਲੋਵੇਰਾ ਦੇ ਗੁੱਦੇ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ 'ਚ ਨਮੀ ਵਧਦੀ ਹੈ। ਇਸ ਤਰ੍ਹਾਂ ਚਮੜੀ ਦਾ ਲਚਕੀਲਾਪਨ ਵਧਣ ਨਾਲ ਉਹ ਹੋਰ ਖੂਬਸੂਰਤ ਲੱਗਦੀ ਹੈ।
ਝੁਰੜੀਆਂ ਨੂੰ ਕਰੇ ਦੂਰ
ਝੁਰੜੀਆਂ ਦੀ ਸਮੱਸਿਆ ਹੋਣ 'ਤੇ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਚਮੜੀ ਨੂੰ ਕੁਦਰਤੀ ਰੂਪ 'ਚ ਇਸ ਤਰ੍ਹਾਂ ਕਸ ਦਿੰਦਾ ਹੈ ਕਿ ਇਸ 'ਚ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਆਉਂਦੀਆਂ, ਜੋ ਬੁਢਾਪੇ ਨੂੰ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਸਿਰਦਰਦ ਤੋਂ ਛੁਟਕਾਰਾ
ਐਲੋਵੇਰਾ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਕਾਫ਼ੀ ਲਾਹੇਵੰਦ ਹੁੰਦੀ ਹੈ। ਜੇ ਤੁਹਾਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਖਾਲੀ ਪੇਟ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਤੋਂ ਛੁਟਕਾਰਾ ਮਿਲੇਗਾ।
ਜ਼ਹਿਰੀਲੇ ਪਦਾਰਥਾਂ ਨੂੰ ਕੱਢੇ ਬਾਹਰ
ਸਹੀ ਖਾਣ-ਪੀਣ ਨਾ ਹੋਣ ਕਾਰਨ ਸਰੀਰ 'ਚ ਕਈ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ। ਜਿਸ ਵਜ੍ਹਾ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਅਤੇ ਸਕਿਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਲੋਵੇਰਾ ਸਰੀਰ ਦੀ ਡਿਟਾਕਸੀਫਿਕੇਸ਼ਨ ਦੀ ਪ੍ਰਕਿਰਿਆ ਦੇ ਜ਼ਰੀਏ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਦੰਦਾਂ ਸੰਬੰਧੀ ਸਮੱਸਿਆ ਕਰੇ ਦੂਰ
ਐਲੋਵੇਰਾ 'ਚ ਐਂਟੀ-ਮਾਈਕ੍ਰੋਲਾਈਲ ਮੌਜੂਦ ਹੁੰਦੇ ਹਨ, ਜੋ ਤੁਹਾਡੇ ਦੰਦਾਂ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਦੰਦਾਂ 'ਚ ਹੋਣ ਵਾਲੇ ਬੈਕਟੀਰੀਅਲ ਇਨਫੈਕਸ਼ਨ ਨੂੰ ਤੁਹਾਨੂੰ ਦੂਰ ਰੱਖਦੇ ਹਨ।
ਭੁੱਖ ਨਾ ਲੱਗਣ ਦੀ ਸਮੱਸਿਆ
ਐਲੋਵੇਰਾ ਭੁੱਖ ਵਧਾਉਣ 'ਚ ਵੀ ਲਾਹੇਵੰਦ ਹੁੰਦੀ ਹੈ। ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ। ਇਹ ਤੁਹਾਡੇ ਲਈ ਰਾਮਬਾਣ ਦੀ ਤਰ੍ਹਾਂ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਵੇਗੀ।
