ਅਖਰੋਟ ਖਾਣ ਦੇ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Tuesday, Oct 16, 2018 - 10:46 AM (IST)

ਨਵੀਂ ਦਿੱਲੀ— ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕਈ ਸਾਰੇ ਕਾਰਨਾਂ ਕਰਕੇ ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ 'ਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।ਇਸ ਨਾਲ ਹੀ ਇਸ 'ਚ ਮੌਜੂਦ ਓਮੇਗਾ 3 ਫੈਟ ਐਸਿਡ ਸਰੀਰ ਨੂੰ ਅਸਥਮਾ, ਅਰਥਰਾਈਟਸ, ਸਕਿਨ ਪ੍ਰਾਬਲਮਸ, ਐਕਜਿਮਾ ਅਤੇ ਸੋਰਾਅਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਅਖਰੋਟ ਖਾਣ ਦੇ ਕਈ ਫਾਇਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਇਸ ਬਾਰੇ...
1. ਭਾਰ ਘੱਟ ਕਰੇ
ਅਖਰੋਟ ਭਾਰ ਕੰਟਰੋਲ ਕਰਨ 'ਚ ਸਹਾਈ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜੋ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਹਰ ਦਿਨ ਅਖਰੋਟ ਖਾਣੇ ਚਾਹੀਦੇ ਹਨ। ਲਗਾਤਾਰ ਅਖਰੋਟ ਖਾਣ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗੇਗਾ।
2. ਚੰਗੀ ਨੀਂਦ
ਜਿਨ੍ਹਾਂ ਲੋਕਾਂ ਨੂੰ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਨੀਂਦ ਨਹੀਂ ਆਉਂਦੀ ਉਨ੍ਹਾਂ ਲਈ ਅਖਰੋਟ ਰਾਮਬਾਣ ਦਾ ਕੰਮ ਕਰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ 1 ਜਾਂ 2 ਅਖਰੋਟ ਖਾਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
3. ਦਿਲ ਦੇ ਲਈ ਫਾਇਦੇਮੰਦ
ਇਸ 'ਚ ਮੌਜੂਦ ਐਂਟੀ-ਐਕਸੀਡੈਂਟ ਦਿਲ ਨੂੰ ਦਰੁਸਤ ਕਰਨ ਦਾ ਕੰਮ ਕਰਦਾ ਹੈ।ਅਖਰੋਟ ਖਾਣ ਨਾਲ ਦਿਲ ਨਾਲ ਸੰਬੰਧਤ ਸਮੱਸਿਆਵਾਂ ਨਹੀਂ ਹੁੰਦੀਆਂ।
4. ਡਾਇਬਿਟੀਜ਼
ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਰੋਜ਼ਾਨਾ ਅਖਰੋਟ ਦੀ ਨਿਯਮਿਤ ਰੂਪ 'ਚ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਡਾਇਬਿਟੀਜ਼ ਟਾਈਪ 2 ਤੋਂ ਆਰਾਮ ਮਿਲਦਾ ਹੈ। ਇਸ 'ਚ ਮੌਜੂਦ ਪਾਲੀਅਨਸੈਚੂਰੇਟੇਡ ਅਤੇ ਮੋਨੋਵਸਾ ਸਿਹਤ ਲਈ ਚੰਗੀ ਨਹੀਂ ਹੁੰਦੀ।
5. ਡਿਪ੍ਰੈਸ਼ਨ ਤੋਂ ਰਾਹਤ
ਅੱਜਕਲ ਦੀ ਭੱਜਦੋੜ ਭਰੀ ਜ਼ਿੰਦਗੀ ਨਾਲ 5 ਵਿਚੋਂ 4 ਲੋਕ ਤਣਾਅ ਮਤਲੱਬ ਡਿਪ੍ਰੈਸ਼ਨ ਦਾ ਸ਼ਿਕਾਰ ਹਨ। ਅਖਰੋਟ ਦੀ ਵਰਤੋਂ ਕਰਨ ਨਾਲ ਡਿਪ੍ਰੈਸ਼ਨ ਤੋਂ ਕਾਫੀ ਹਦ ਤਕ ਰਾਹਤ ਮਿਲਦੀ ਹੈ। ਹਾਲ ਹੀ 'ਚ ਹੋਏ ਇਕ ਸਰਵੇਅ 'ਤੋਂ ਇਹ ਪਤਾ ਚਲਿਆ ਹੈ ਕਿ ਅਖਰੋਟ ਦੀ ਵਰਤੋਂ ਨਾਲ ਤਣਾਅ ਦਾ ਪੱਧਰ ਕਾਫੀ ਘੱਟ ਜਾਂਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਰਹਿੰਦੀ ਹੈ।
6. ਮਜ਼ਬੂਤ ਪਾਚਨ ਤੰਤਰ
ਇਸ 'ਚ ਮੌਜੂਦ ਪੋਸ਼ਕ ਤੱਤ ਪੇਟ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਕਬਜ਼, ਅਪਚ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ।
7. ਸਿਹਤਮੰਦ ਜੀਵਨ
ਸਿਹਤਮੰਦ ਅਤੇ ਲੰਬੇ ਜੀਵਨ ਲਈ ਅਖਰੋਟ ਖਾਣਾ ਚੰਗਾ ਰਹਿੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਉਮਰ ਵਧਦੀ ਹੈ ਇਸ ਨਾਲ ਜੀਵਨ ਊਰਜਾ ਨਾਲ ਭਰਪੂਰ ਰਹਿੰਦਾ ਹੈ।