ਰੋਜ਼ 1 ਕਟੋਰੀ ਸਬਜ਼ੀਆਂ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਰਹਿੰਦੈ ਦੂਰ, ਜਾਣੋ ਫ਼ਾਇਦੇ
Monday, Apr 24, 2023 - 12:33 PM (IST)

ਜਲੰਧਰ (ਬਿਊਰੋ)– ਜ਼ਿਆਦਾਤਰ ਲੋਕ ਆਪਣੇ ਖਾਣੇ ’ਚ ਸਬਜ਼ੀਆਂ ਬਾਰੇ ਜ਼ਿਆਦਾ ਨਹੀਂ ਸੋਚਦੇ। ਉਹ ਆਪਣੀ ਥਾਲੀ ’ਚ ਰੋਟੀ, ਚੌਲ ਰੱਖਣਗੇ ਤੇ ਸਬਜ਼ੀ ਦੋਵਾਂ ਦੇ ਅਨੁਪਾਤ ’ਚ ਘੱਟ ਰੱਖਣਗੇ ਪਰ ਇਹ ਤਰੀਕਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਦਰਅਸਲ ਘੱਟ ਸਬਜ਼ੀਆਂ ਖਾਣ ਨਾਲ ਤੁਹਾਡੇ ਸਰੀਰ ਦੇ ਮੈਟਾਬੋਲਿਕ ਰੇਟ ਤੇ ਬੌਵਲੇ ਮੂਵਮੈਂਟ ’ਤੇ ਅਸਰ ਪੈ ਸਕਦਾ ਹੈ। ਅਜਿਹੇ ’ਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਤੁਹਾਨੂੰ ਸਬਜ਼ੀਆਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਰੋਜ਼ਾਨਾ 1 ਕਟੋਰੀ ਸਬਜ਼ੀ ਖਾਣ ਦੇ ਫ਼ਾਇਦੇ–
ਜਾਣੋ ਰੋਜ਼ਾਨਾ 1 ਕਟੋਰੀ ਸਬਜ਼ੀ ਖਾਣ ਦੇ ਫ਼ਾਇਦੇ
1. ਸਬਜ਼ੀਆਂ ਮਲਟੀ ਪੋਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ
ਸਬਜ਼ੀਆਂ ਮਲਟੀ ਪੋਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ ਤੇ ਇਨ੍ਹਾਂ ਦਾ ਸੇਵਨ ਸਿਹਤ ਲਈ ਕਈ ਤਰੀਕਿਆਂ ਨਾਲ ਕੰਮ ਕਰ ਸਕਦਾ ਹੈ। ਦਰਅਸਲ ਜਦੋਂ ਤੁਸੀਂ ਸਬਜ਼ੀਆਂ ਖਾਂਦੇ ਹੋ ਤਾਂ ਇਸ ਦੇ ਵਿਟਾਮਿਨ ਤੇ ਖਣਿਜ ਤੁਹਾਡੇ ਸਰੀਰ ਲਈ ਕਈ ਤਰ੍ਹਾਂ ਨਾਲ ਕੰਮ ਕਰਦੇ ਹਨ। ਇਹ ਗਠੀਆ ਵਰਗੀਆਂ ਹੱਡੀਆਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ।
2. ਸਰੀਰ ਨੂੰ ਫਾਈਬਰ ਮਿਲਦਾ ਹੈ
ਜਦੋਂ ਤੁਸੀਂ ਬਹੁਤ ਸਾਰੀਆਂ ਸਬਜ਼ੀਆਂ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਫਾਈਬਰ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਬਚਾਉਣ ’ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਤੇਜ਼ ਕਰਦਾ ਹੈ ਤੇ ਪੇਟ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਫਾਈਬਰ ਨਾਲ ਭਰਪੂਰ ਸਬਜ਼ੀਆਂ ਦਾ ਸੇਵਨ ਸ਼ੂਗਰ ਤੇ ਹਾਈ ਬੀ. ਪੀ. ਦੇ ਰੋਗੀਆਂ ਲਈ ਵੀ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ।
3. ਭਾਰ ਘਟਾਉਣ ’ਚ ਮਦਦਗਾਰ
ਕੀ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਜ਼ਿਆਦਾ ਸਬਜ਼ੀਆਂ ਖਾਣਾ ਤੁਹਾਡੇ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੈ। ਦਰਅਸਲ ਸਬਜ਼ੀਆਂ ਦੀ ਕੈਲਰੀ ਤੇ ਫਾਈਬਰ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ, ਜਿਸ ਨਾਲ ਭੁੱਖ ਕੰਟਰੋਲ ’ਚ ਰਹਿੰਦੀ ਹੈ ਤੇ ਭਾਰ ਘਟਾਉਣ ’ਚ ਮਦਦ ਮਿਲਦੀ ਹੈ।
4. ਚਮੜੀ ਤੇ ਵਾਲਾਂ ਲਈ ਫ਼ਾਇਦੇਮੰਦ
ਚਮੜੀ ਤੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਰੋਜ਼ਾਨਾ 1 ਕਟੋਰੀ ਸਬਜ਼ੀ ਖਾਣਾ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਇਹ ਪ੍ਰੋਟੀਨ, ਜ਼ਿੰਕ, ਵਿਟਾਮਿਨ ਸੀ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ, ਜੋ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਕਈ ਤਰੀਕਿਆਂ ਨਾਲ ਕੰਮ ਕਰਦੇ ਹਨ, ਜਿਸ ਨਾਲ ਤੁਸੀਂ ਵਾਲਾਂ ਦੇ ਝੜਨ ਤੇ ਝੁਰੜੀਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ।
ਨੋਟ– ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।