ਜਾਣੋ ਕੇਲੇ ਦੇ ਪੱਤਿਆਂ ਦੇ ਹੈਰਾਨੀਜਨਕ ਫਾਇਦੇ, ਸਿਕਰੀ ਤੋਂ ਲੈ ਕੇ ਬੁਖਾਰ ਦੀ ਹੋਵੇਗੀ ਛੁੱਟੀ

08/30/2019 1:01:09 PM

ਇਕ ਕੇਲਾ ਖਾਣ ਨਾਲ ਸਾਡੇ ਸਰੀਰ ਨੂੰ ਰੋਜ਼ਾਨਾ ਜਿੰਨਾ ਲਾਭ ਮਿਲਦਾ ਹੈ ਓਨਾ ਹੀ ਲਾਭ ਕੇਲੇ ਦੇ ਪੱਤੇ ਤੋਂ ਵੀ ਮਿਲਦਾ ਹੈ | ਇਹ ਫਾਇਦੇ ਕੇਲੇ ਦੇ ਪੱਤੇ ਖਾਣ ਨਾਲ ਹੀ ਨਹੀਂ ਸਗੋਂ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰਨ 'ਤੇ ਮਿਲਦੇ ਹਾਂ | ਇਹ ਪੱਤੇ ਨਾ ਸਿਰਫ ਬੀਮਾਰੀਆਂ ਦੂਰ ਕਰਨ 'ਚ ਮਦਦ ਕਰਦੇ ਹਨ ਸਗੋਂ ਇਸ ਨਾਲ ਤੁਹਾਡੀ ਸਕਿਨ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ | ਚੱਲੋ ਦੱਸਦੇ ਹਾਂ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਨਾਲ ਇਨ੍ਹਾਂ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ |

PunjabKesari
ਸਿਕਰੀ
ਕੇਲੇ ਦੇ ਪੱਤੇ ਸਿਕਰੀ ਨੂੰ ਦੂਰ ਕਰਨ 'ਚ ਕਾਫੀ ਮਦਦ ਕਰਦੇ ਹਨ | ਇਸ ਲਈ ਸਭ ਤੋਂ ਪਹਿਲਾਂ ਕੇਲੇ ਦੇ ਪੱਤਿਆਂ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ, ਉਸ ਦੇ ਬਾਅਦ ਪੀਸ ਕੇ ਪਾਣੀ 'ਚ ਮਿਕਸ ਕਰਕੇ ਪੇਸਟ ਬਣਾ ਲਓ | ਇਸ ਪੇਸਟ ਨੂੰ 15 ਮਿੰਟ ਤੱਕ ਵਾਲਾਂ 'ਚ ਲਗਾ ਕੇ ਧੋ ਲਓ | ਇਸ ਦੇ ਬਾਅਦ ਵਾਲਾਂ 'ਚ ਮਾਈਲਡ ਹੇਅਰ ਆਇਲ ਲਗਾ ਲਓ, ਇਸ ਨਾਲ ਸਿਕਰ ਕਾਫੀ ਘਟ ਹੋ ਜਾਵੇਗੀ | ਇਸ ਦੀ ਹਫਤੇ 'ਚ 2 ਵਾਰ ਵਰਤੋਂ ਕਰੋ | 

PunjabKesari
ਸਕਿਨ 
ਆਯੁਰਵੈਦ 'ਚ ਦੱਸਿਆ ਗਿਆ ਹੈ ਕਿ ਕੇਲੇ ਦੇ ਪੱਤੇ ਚਿਹਰੇ ਦੇ ਲਈ ਕਾਫੀ ਵਧੀਆ ਹੁੰਦੇ ਹਨ | ਇਹ ਡਾਰਕ ਸਪਾਟਸ, ਝੁਰੜੀਆਂ, ਕਿੱਲ, ਸਕਿਨ 'ਚ ਜਲਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫੀ ਮਦਦ ਕਰਦੇ ਹਨ | ਇਸ ਦੇ ਕੇਲੇ ਦੀਆਂ ਤਾਜ਼ੀਆਂ ਪੱਤੀਆਂ ਨੂੰ ਪਾਣੀ ਦੇ ਨਾਲ ਮਿਕਸ ਕਰਕੇ ਪੇਸਟ ਬਣਾ ਲਓ | ਇਸ ਨੂੰ ਮੂੰਹ ਜਾਂ ਚਮੜੀ ਰੋਗ ਵਾਲੀ ਥਾਂ 'ਤੇ 10 ਤੋਂ 15 ਮਿੰਟ ਲਗਾ ਲਓ | ਇਸ 'ਚ ਐਾਟੀਆਕਸੀਡੈਂਟਸ ਅਤੇ ਮਾਈਸਚੁਰਾਈਜ਼ਰ ਤੱਤ ਪਾਏ ਜਾਂਦੇ ਹਨ ਜੋ ਕਿ ਸਕਿਨ ਨੂੰ ਸਿਹਤਮੰਦ ਰੱਖਦੇ ਹਨ | ਇਸ ਨਾਲ ਏਜਿੰਗ ਦੀ ਸਮੱਸਿਆ ਵੀ ਘਟ ਹੁੰਦੀ ਹੈ | 

PunjabKesari
ਸੱਟ
ਸੱਟ ਲੱਗਣ ਜਾਂ ਸਕਿਨ ਕੱਟਣ 'ਤੇ ਵੀ ਤੁਸੀਂ ਕੇਲੇ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ | ਇਸ ਨਾਲ ਜ਼ਖਮ ਬਹੁਤ ਹੀ ਛੇਤੀ ਠੀਕ ਹੋ ਜਾਂਦੇ ਹਨ | ਕੇਲੇ ਦੇ ਪੱਤਿਆਂ ਨੂੰ ਧੋ ਕੇ ਪੀਸ ਕੇ ਜ਼ਖਮ 'ਤੇ ਲਗਾ ਲਓ | ਇਸ ਨਾਲ ਦਰਦ ਤਾਂ ਘਟ ਹੁੰਦਾ ਹੀ ਹੈ ਨਾਲ ਹੀ ਜ਼ਖਮ ਵੀ ਛੇਤੀ ਭਰ ਜਾਵੇਗਾ |

PunjabKesari
ਬੁਖਾਰ
ਜਦੋਂ ਬੁਖਾਰ ਹੋਵੇ ਉਸ ਸਮੇਂ ਇਨ੍ਹਾਂ ਪੱਤਿਆਂ ਨੂੰ ਕੱਟ ਕੇ ਨਾਰੀਅਲ ਤੇਲ 'ਚ ਪਾ ਕੇ ਥੋੜ੍ਹੀ ਦੇਰ ਗਰਮ ਕਰ ਲਓ | ਇਸ ਦੇ ਬਾਅਦ ਇਸ ਤੇਲ ਨਾਲ ਮੱਥੇ 'ਤੇ ਮਾਲਿਸ਼ ਕਰ ਲਓ | ਇਸ ਨਾਲ ਤੁਹਾਨੂੰ ਬੁਖਾਰ 'ਚ ਬਹੁਤ ਹੀ ਛੇਤੀ ਰਾਹਤ ਮਿਲੇਗੀ |


Aarti dhillon

Content Editor

Related News