ਸੁੰਦਰ ਅਤੇ ਮਜ਼ਬੂਤ ਨਹੁੰ ਚਾਹੀਦੇ ਹਨ ਤਾਂ ਅਪਨਾਓ ਇਹ ਨੁਸਖ਼ੇ

Wednesday, Dec 14, 2016 - 01:22 PM (IST)

 ਸੁੰਦਰ ਅਤੇ ਮਜ਼ਬੂਤ ਨਹੁੰ ਚਾਹੀਦੇ ਹਨ ਤਾਂ ਅਪਨਾਓ ਇਹ ਨੁਸਖ਼ੇ

ਜਲੰਧਰ — ਨਹੁੰ ਖੂਬਸੂਰਤੀ ਦੇ ਨਾਲ-ਨਾਲ ਚੰਗੀ ਸਿਹਤ ਦੀ ਵੀ ਨਿਸ਼ਾਨੀ ਹੁੰਦੇ ਹਨ। ਨਹੁੰਆਂ ਦੀ ਚਮਕ ਤੋਂ ਤੁਹਾਡੀ ਸਿਹਤ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  ਇਸ ਲਈ ਨਹੁੰਆਂ ਦੀ ਦੇਖਭਾਲ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇਕਰ ਇਨ੍ਹਾਂ ਦੀ ਪੂਰੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਨਹੁੰ ਟੁਟੱਣ ਲੱਗ ਜਾਂਦੇ ਹਨ ਅਤੇ ਇਨ੍ਹਾਂ ''ਚ ਉੱਲੀ ਵੀ ਲਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਨਹੁੰਆਂ ਦੀ ਦੇਖਭਾਲ ਕਰਨ ਦੇ ਅਸਾਨ ਨੁਸਖ਼ੇ ਦੱਸਣ ਜਾ ਰਹੇ ਹਾਂ। ਜਿਸ ਦੇ ਨਾਲ ਤੁਹਾਡੇ ਨਹੁੰਆਂ ਦਾ ਰੁੱਖਾਪਨ ਵੀ ਦੂਰ ਹੋ ਜਾਵੇਗਾ।
- ਹੱਥਾਂ ਦੇ ਨਾਲ-ਨਾਲ ਪੈਰਾਂ ਦੇ ਨਹੁੰਆਂ ਦਾ ਵੀ ਧਿਆਨ ਰੱਖੋ।
- ਨਹੁੰਆਂ ''ਤੇ ਹਰ ਸਮਾਂ ਨੇਲ ਪਾਲਿਸ਼ ਲਗਾ ਕੇ ਨਾ ਰੱਖੋ। ਇਸ ਨਾਲ ਨਹੁੰਆਂ ਦਾ ਰੰਗ ਪੀਲਾ ਹੋ ਜਾਂਦਾ ਹੈ।
- ਨੇਲ ਪਾਲਿਸ਼ ਨੂੰ ਸਾਫ ਕਰਨ ਤੋਂ ਬਾਅਦ ਇਕ ਹਫਤੇ ਤੱਕ ਨਹੁੰਆਂ ''ਤੇ ਕਿਸੇ ਤਰ੍ਹਾਂ ਦੀ ਨੇਲ ਪਾਲਿਸ਼ ਨਾ ਲਗਾਓ।
- ਨਹੁੰਆਂ ''ਤੇ ਹਮੇਸ਼ਾ ਚੰਗੀ ਕੰਪਨੀ ਦੀ ਹੀ ਨੇਲ ਪਾਲਿਸ਼ ਲਗਵਾਓ।
- ਆਪਣੇ ਭੋਜਨ ''ਚ ਗਾਜਰ ਨੂੰ ਜ਼ਰੂਰ ਸ਼ਾਮਿਲ ਕਰੋ। ਇਸ ''ਚ ਕੈਲਸ਼ੀਅਮ ਭਰਪੂਰ ਮਾਤਰਾ ''ਚ ਹੁੰਦਾ ਹੈ। ਜਿਸ ਨਾਲ ਨਹੁੰਆਂ ਨੂੰ ਪੋਸ਼ਨ ਮਿਲਦਾ ਹੈ। 
- ਪਿਆਜ਼ ਅਤੇ ਮੱਛੀ ਖਾਣਾ ਨਹੁੰਆਂ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। 
- ਰਾਤ ਨੂੰ ਸੌਣ ਤੋਂ ਪਹਿਲਾਂ ਗਸਿੱਲਰਿਨ ਜਾਂ ਜੈਤੂਨ ਦੇ ਤੇਲ ਨਾਲ ਨਹੁੰਆਂ ਦੀ ਮਾਲਿਸ਼ ਕਰੋ। ਇਸ ਨਾਲ ਨਹੁੰਆਂ ਦਾ ਰੁੱਖਾਪਨ ਦੂਰ ਹੁੰਦਾ ਹੈ। ਇਸ ਨੂੰ ਹਫਤੇ ''ਚ 2-3 ਵਾਰ ਇਸਤੇਮਾਲ ਕਰੋ।
- ਨਹੁੰਆਂ ''ਤੇ ਸੱਟ ਲੱਗ ਜਾਵੇ ਜਾਂ ਕਿਸੇ ਤਰ੍ਹਾਂ ਦਾ ਇੰਫੈਕਸ਼ਨ ਹੋ ਜਾਵੇ ਤਾਂ ਪਹਿਲਾਂ ਐਂਟੀਸੈਪਟਿੱਕ ਦੇ ਨਾਲ ਸਾਫ ਕਰੋ।
- ਨਹੁੰਆਂ ਦੀ ਸਫਾਈ ਲਈ ਥੋੜ੍ਹੀ ਫਿਟਕਰੀ ਨੂੰ ਪਾਣੀ ''ਚ ਘੋਲ ਕੇ ਇਸ ਪਾਣੀ ਨਾਲ ਨਹੁੰਆਂ ਦੀ ਮਾਲਿਸ਼ ਕਰਨ ਨਾਲ ਗੰਦਗੀ ਸਾਫ ਹੁੰਦੀ ਹੈ।
- ਰੁੱਖੇ ਬੇਜਾਨ ਅਤੇ ਪੀਲੇ ਰੰਗ ਦੇ ਨਹੁੰਆਂ ਨੂੰ ਕੋਸੇ ਦੁੱਧ ''ਚ ਕੁਝ ਦੇਰ ਡੁਬੋ ਕੇ ਰੱਖੋ। ਇਸ ਤੋਂ ਬਾਅਦ ਨਾਰੀਅਲ ਦੇ ਤੇਲ ਨਾਲ ਇਨ੍ਹਾਂ ਦੀ ਮਾਲਿਸ਼ ਕਰੋ।


Related News