ਇਮਿਊਨਿਟੀ ਨੂੰ ਵਧਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਕਾਲੀ ਮਿਰਚ ਸਣੇ ਇਹ ਮਸਾਲੇ , ਹੋਣਗੇ ਬੇਮਿਸਾਲ ਫ਼ਾਇਦੇ

Wednesday, Jul 28, 2021 - 12:26 PM (IST)

ਇਮਿਊਨਿਟੀ ਨੂੰ ਵਧਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਕਾਲੀ ਮਿਰਚ ਸਣੇ ਇਹ ਮਸਾਲੇ , ਹੋਣਗੇ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ- ਕੋਰੋਨਾ ਕਾਲ 'ਚ ਲੋਕ ਆਪਣੀ ਸਿਹਤ ਬਾਰੇ ਕਾਫ਼ੀ ਸੁਚੇਤ ਹੋਏ ਹਨ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਣ-ਪੀਣ ਵੱਲ ਬੇਹੱਦ ਧਿਆਨ ਦੇਣਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਬੱਚੇ, ਜਵਾਨ, ਬਜ਼ੁਰਗ ਜੰਕ ਫੂਡ ਵੱਧ ਖਾਣ ਲੱਗੇ ਹਨ, ਜਿਸ ਕਰਕੇ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਮੌਸਮੀ ਤਬਦੀਲੀ ਜਾਂ ਠੰਢ ਦੇ ਮੌਸਮ ’ਚ ਸਰੀਰ ਦੇ ਜ਼ੁਕਾਮ, ਬੁਖ਼ਾਰ, ਫਲੂ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਬੇਸ਼ੱਕ ਖ਼ੁਰਾਕ ਤੋਂ ਇਲਾਵਾ ਹੋਰ ਬਹੁਤ ਸਾਰੇ ਤੱਤ ਜਿਵੇਂ ਉਮਰ, ਕਸਰਤ, ਨੀਂਦ, ਮੂਡ, ਤਣਾਅ, ਕੋਈ ਬਿਮਾਰੀ ਆਦਿ ਵਿਅਕਤੀ ਦੀ ਇਮਊਨਿਟੀ ਨੂੰ ਪ੍ਰਭਾਵਿਤ ਕਰਦੇ ਹਨ। ਭਾਰਤੀ ਰਸੋਈ ’ਚ ਵਰਤੇ ਜਾਂਦੇ ਬਹੁਤ ਸਾਰੇ ਮਸਾਲੇ ਵੀ ਦਵਾਈਆਂ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇਮਿਊਨਿਟੀ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਬੈਕਟੀਰੀਅਲ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਵੀ ਕਰਦੇ ਹਨ।
ਯੂ-ਟਿਊਬ ’ਤੇ ਅਜਿਹੀਆਂ ਵੀਡੀਓਜ਼ ਆਮ ਦੇਖਣ ਨੂੰ ਮਿਲਦੀਆਂ ਹਨ, ਜਿਸ ’ਚ ਦਾਅਵਾ ਕੀਤਾ ਹੁੰਦਾ ਹੈ ਕਿ ਇਹ ਚੀਜ਼ ਤਿੰਨ ਦਿਨ ਖਾ ਲਵੋ ਅਤੇ ਫਿਰ ਸੌ ਸਾਲ ਤਕ ਜਾਂ ਸਾਰੀ ਜ਼ਿੰਦਗੀ ਕੋਈ ਬਿਮਾਰੀ ਨਹੀਂ ਲੱਗੇਗੀ। ਲੋਕ ਆਪਣੀ ਪਬਲੀਸਿਟੀ ਜਾਂ ਵਾਇਰਲ ਹੋਣ ਲਈ ਅਜਿਹੀਆਂ ਵੀਡੀਓਜ਼ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਸਲ ’ਚ ਆਦਤ ਬਣਾ ਕੇ ਆਪਣੀ ਪਸੰਦ ਅਤੇ ਸਿਹਤ ਲਈ ਇਨ੍ਹਾਂ ਦੇ ਫ਼ਾਇਦਿਆਂ ਅਨੁਸਾਰ ਰੋਜ਼ਾਨਾ ਵਰਤੋਂ ਹੀ ਚੰਗੀ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਖੋਜਾਂ ਦਰਸਾਉਂਦੀਆਂ ਹਨ ਕਿ ਬਹੁਤ ਸਾਰੇ ਮਸਾਲਿਆਂ ’ਚ ਐਂਟੀ-ਵਾਇਰਲ, ਐਂਟੀ-ਮਾਈਕ੍ਰੋਬੀਅਲ, ਐਂਟੀ-ਇੰਫਲਾਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣ ਹੁੰਦੇ ਹਨ। ਮਸਾਲੇ ਐਂਟੀ-ਆਕਸੀਡੈਂਟ, ਖਣਿਜ ਪਦਾਰਥਾਂ ਅਤੇ ਮਾਈਕਰੋ ਨਿਊਟ੍ਰੀਐਂਟਜ਼ ਦਾ ਭੰਡਾਰ ਹਨ, ਜੋ ਇਨਫੈਕਸ਼ਨ ਨਾਲ ਲੜਨ ਲਈ ਸਰੀਰ ਦੀ ਮਦਦ ਕਰਦੇ ਹਨ। ਇਨ੍ਹਾਂ ’ਚੋਂ ਕੁਝ ਖ਼ਾਸ ਮਸਾਲੇ ਜਿਨ੍ਹਾਂ ਦੀ ਤੰਦਰੁਸਤ ਜੀਵਨ ਜਿਊਣ ਲਈ ਵਰਤੋਂ ਕੀਤੀ ਜਾ ਸਕਦੀ ਹੈ।

Did you know black pepper can improve your metabolism - Times of India
ਕਾਲੀ ਮਿਰਚ
ਇਹ ਐਂਟੀ-ਇੰਫਲਾਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਮਾਈਕ੍ਰੋਬੀਅਲ ਗੁਣਾਂ ਦੇ ਨਾਲ-ਨਾਲ ਵਧੀਆ ਐਂਟੀ-ਆਕਸੀਡੈਂਟ ਹੈ, ਜੋ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਵਧਾਉਂਦੀ ਹੈ ਅਤੇ ਇਮਿਊਨਿਟੀ ਬੂਸਟਰ ਹੈ ਜੋ ਖੰਘ, ਜ਼ੁਕਾਮ ਲਈ ਫ਼ਾਇਦੇਮੰਦ ਹੈ। ਇਹ ਛਾਤੀ ਅਤੇ ਸਾਹ ਪ੍ਰਣਾਲੀ ਦੀ ਇਨਫੈਕਸ਼ਨ ਤੋਂ ਬਚਾਉਂਦੀ ਹੈ। ਇਸ ਵਿਚ ਪਿਪਰਾਈਨ ਨਾਂ ਦਾ ਐਂਟੀ-ਡੀਪ੍ਰੈਸੈਂਟ ਤੱਤ ਹੁੰਦਾ ਹੈ, ਜੋ ਡਿਪਰੈਸ਼ਨ, ਸਟਰੈੱਸ ਨੂੰ ਘਟਾਉਣ ’ਚ ਮਦਦਗਾਰ ਹੁੰਦਾ ਹੈ। ਦੱਖਣੀ ਭਾਰਤ ’ਚ ਕਾਲੀ ਮਿਰਚ ਪਾਊਡਰ ਦੀ ਵਰਤੋਂ ਬਲੈਕ ਕੌਫੀ ਵਿਚ ਪਾ ਕੇ ਕੀਤੀ ਜਾਂਦੀ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕਾਲੀ ਮਿਰਚ ਹਾਜ਼ਮਾ ਵੀ ਸੁਧਾਰਦੀ ਹੈ।

Know your haldi and how to get its benefits | Lifestyle News,The Indian  Express
ਹਲਦੀ
ਹਲਦੀ ਹੀਲਿੰਗ ਪਾਊਡਰ ਕਰਕੇ ਜਾਣੀ ਜਾਂਦੀ ਹੈ। ਇਸ ’ਚ ਲਿਪੋਪੋਲੀਸੈਕਰਾਈਡ, ਕਰਕਿਊਮਨ ਹੁੰਦਾ ਹੈ ਜੋ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਇੰਫਲਾਮੇਟਰੀ, ਐਂਟੀ-ਵਾਇਰਲ ਅਤੇ ਐਂਟੀ-ਮਾਈਕ੍ਰੋਬੀਅਲ ਗੁਣਾਂ ਕਰਕੇ ਮਨੁੱਖੀ ਇਮਿਊਨ ਸਿਸਟਮ ਨੂੰ ਉਤੇਜਿਤ ਕਰਦਾ ਹੈ। ਇਹ ਮਾਸਪੇਸ਼ੀਆਂ ਦੀ ਟੁੱਟ-ਭੱਜ ਨੂੰ ਘਟਾਉਂਦਾ ਹੈ। ਹਲਦੀ ਅਰਥਰਾਈਟਸ ਨੂੰ ਠੀਕ ਕਰਨ ਲਈ ਸਾਲਾਂ ਤੋਂ ਵਰਤੀ ਜਾ ਰਹੀ ਹੈ। ਇਹ ਜ਼ੁਕਾਮ ਅਤੇ ਮੌਸਮੀ ਫਲੂ ਤੋਂ ਬਚਾਅ ਲਈ ਕਮਾਲ ਦਾ ਕੰਮ ਕਰਦੀ ਹੈ। ਦਾਲਾਂ, ਸਬਜ਼ੀਆਂ ਵਿਚ ਇਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਹਲਦੀ ਵਾਲੇ ਦੁੱਧ ਦੀ ਰੋਜ਼ਾਨਾ ਵਰਤੋਂ ਇਮਿਊਨਿਟੀ ਬੂਸਟ ਕਰਨ ਲਈ ਕੀਤੀ ਜਾ ਸਕਦੀ ਹੈ।

ceylon cinnamon benefits: खाने में न करें नकली दालचीनी का प्रयोग, सेहत  बनानी है तो खाएं 'सीलोन की दालचीनी' - Navbharat Times
ਦਾਲਚੀਨੀ
ਏਸ਼ੀਆ ਵਿਚ ਉਗਾਏ ਜਾਂਦੇ ਦਰੱਖ਼ਤ ਦੀ ਸੁੱਕੀ ਛਿਲਕ ਦਾ ਪਾਊਡਰ ਹੀ ਦਾਲਚੀਨੀ ਹੁੰਦਾ ਹੈ। ਦਾਲਚੀਨੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਅਤੇ ਕੁਦਰਤੀ ਬਲੱਡ ਥਿਨਰ ਹੈ। ਦਾਲਚੀਨੀ ਵਿਚ ਪੋਲੀਫਿਨੋਲਜ਼ ਵਰਗੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਨਾਲ-ਨਾਲ ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੈ, ਜੋ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ, ਮੌਸਮੀ ਇਨਫੈਕਸ਼ਨ ਨੂੰ ਘਟਾਉਣ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ’ਚ ਮਦਦਗਾਰ ਹੈ। ਖਾਣਾ ਖਾਣ ਤੋਂ ਬਾਅਦ ਇਕਦਮ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦੀ ਹੈ।

ਸਾਵਧਾਨ! ਇਹ ਲੋਕ ਨਾ ਕਰਨ ਅਜਵੈਣ ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਅਜਵੈਣ
ਇਹ ਐਂਟੀ-ਇੰਫਲਾਮੇਟਰੀ, ਪਾਚਨ ਤੰਤਰ ਅਤੇ ਕਬਜ਼ ਤੋਂ ਰਾਹਤ ਦਿਵਾਉਣ ਵਾਲਾ ਬਹੁਤ ਵਧੀਆ ਇਮਿਊਨਿਟੀ ਬੂਸਟਰ ਹੈ। ਅਜਵੈਣ ਵਿਚਲੇ ਐਨਜ਼ਾਈਮ ਮਿਹਦੇ ਦਾ ਰਸ ਪੈਦਾ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਪਾਚਣ ਪ੍ਰਣਾਲੀ ਦੇ ਕੰਮਾਂ ਵਿਚ ਸੁਧਾਰ ਹੁੰਦਾ ਹੈ। ਰਾਕ ਸਾਲਟ (ਪਹਾੜੀ ਲੂਣ) ਅਤੇ ਅਜਵੈਣ ਦੀ ਇਕ ਚੁਟਕੀ ਵੀ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ’ਚ ਸਹਾਇਕ ਹੁੰਦੀ ਹੈ।

ਲੌਂਗ ਮਰਦਾਂ ਵਾਸਤੇ ਹੈ ਬੇਹੱਦ ਹੀ ਲਾਭਕਾਰੀ, ਪੜ੍ਹੋ ਪੂਰੀ ਜਾਣਕਾਰੀ - Punjab Network
ਲੌਂਗ
ਲੌਂਗ ਖ਼ੁਸ਼ਬੂਦਾਰ ਮਸਾਲਾ ਹੈ। ਇਹ ਐਂਟੀ-ਆਕਸੀਡੈਂਟ ਭਰਪੂਰ ਹੈ ਅਤੇ ਇਮਿਊਨ ਸਿਸਟਮ ਨੂੰ ਬੂਸਟ ਕਰਨ ’ਚ ਸਹਾਇਕ ਹੈ। ਇਸ ਵਿਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਸੈਪਟਿਕ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜਿਸ ਕਰਕੇ ਇਹ ਖੰਘ, ਜ਼ੁਕਾਮ ਲਈ ਅਸਰਦਾਰ ਉਪਾਅ ਹੈ। ਇਹ ਗਲੇ ਦੀ ਸੋਜ਼ ਘਟਾਉਣ, ਰੇਸ਼ਾ/ਬਲਗਮ ਕੱਢਣ ’ਚ ਮਦਦ ਕਰਦੇ ਹਨ। ਜ਼ਿਆਦਾ ਖੰਘ ਆਉਣ ਸਮੇਂ ਲੌਂਗ ਨੂੰ ਮੂੰਹ ’ਚ ਰੱਖਿਆ ਜਾ ਸਕਦਾ ਹੈ। ਇਸ ਦੇ ਤੇਲ ’ਚ ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਆਇਰਨ, ਵਿਟਾਮਿਨ-ਏ ਤੇ ਸੀ ਹੁੰਦਾ ਹੈ। ਆਮ ਤੌਰ ’ਤੇ ਸਰਦੀਆਂ ਦਾ ਮਸਾਲਾ ਕਿਹਾ ਜਾਂਦਾ ਹੈ। ਆਯੁਰਵੈਦ ’ਚ ਖੰਘ, ਜ਼ੁਕਾਮ ਦੀਆਂ ਦਵਾਈਆਂ ’ਚ ਵਰਤੋਂ ਹੁੰਦੀ ਹੈ। ਸਰੀਰ ਦੀ ਇਨਫੈਕਸ਼ਨ ਵਿਰੁੱਧ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਜਾਣੋ ਇਲਾਇਚੀ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ - PTC  Punjabi
ਇਲਾਇਚੀ
ਇਸ ਦੀ ਵਰਤੋਂ ਦਵਾਈਆਂ ’ਚ ਆਮ ਕੀਤੀ ਜਾਂਦੀ ਹੈ। ਇਹ ਐਂਟੀ-ਆਕਸੀਡੈਂਟ ਹੈ, ਜੋ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ’ਚ ਵੀ ਮਦਦਗਾਰ ਹੈ। ਲਸਣ ਵਿਚ ਮੌਜੂਦ ਤੱਤ ਕੈਂਸਰ ਨਾਲ ਲੜਨ ਵਿਚ ਮਦਦਗਾਰ ਐਨਜ਼ਾਈਮ ਦੀ ਕਿਰਿਆ ਵਧਾਉਂਦਾ ਹੈ। ਇਹ ਮੂੰਹ ਦੀ ਬਦਬੂ, ਨੀਂਦ ਨਾ ਆਉਣਾ ਆਦਿ ਸਮੱਸਿਆਵਾਂ ਨਾਲ ਨਜਿੱਠਣ ਲਈ ਦਵਾਈ ਵਾਂਗ ਕੰਮ ਕਰਦੀ ਹੈ।
ਹਰੀ ਮਿਰਚ
ਹਰੀ ਮਿਰਚ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਵਿਚ ਸਹਾਇਕ ਹੈ। ਖੋਜਾਂ ਦਰਸਾਉਂਦੀਆਂ ਹਨ ਕਿ ਹਰੀ ਮਿਰਚ ਖਾਣਾ ਖਾਣ ਤੋਂ ਬਾਅਦ ਤਿੰਨ ਘੰਟੇ ਤਕ 50 ਫ਼ੀਸਦੀ ਤਕ ਮੈਟਾਬੋਲਿਜ਼ਮ ਤੇਜ਼ ਕਰ ਦਿੰਦੀ ਹੈ, ਜਿਸ ਨਾਲ ਭਾਰ ਵਧਣ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਸ ਦੀ ਵਰਤੋਂ ਜ਼ੁਕਾਮ ਅਤੇ ਸਾਈਨਸ ਵਰਗੇ ਰੋਗਾਂ ਤੋਂ ਵੀ ਬਚਾਉਂਦੀ ਹੈ।

How Spices And Astrology Are Related, Foods To Strengthen Planets | स्वाद  ही नहीं मसाले आपकी लाइफ को भी चमका देते हैं... जानें ज्योतिष में मसालों के  फायदे - Photo | नवभारत ...
ਕਿਵੇਂ ਕਰੀਏ ਵਰਤੋਂ
ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸਾਲੇ, ਜਿਵੇਂ ਕਾਲਾ ਜ਼ੀਰਾ, ਹਿੰਗ, ਵੱਡੀ ਇਲਾਇਚੀ, ਪੁਦੀਨਾ, ਧਨੀਆ ਤੁਲਸੀ, ਸੁਹਾਂਜਣਾ, ਨਿੰਮ, ਨਿੰਬੂ, ਔਲੇ, ਗਲੋਅ ਦੇ ਪੱਤੇ, ਤੇਜਪੱਤਾ, ਕੜ੍ਹੀ ਪੱਤਾ, ਕਲੌਂਜੀ, ਮੇਥੇ, ਮੇਥੀ, ਕੇਸਰ, ਅਨਾਰ ਦਾਣਾ, ਮੁਨੱਕਾ, ਮਘਾਂ, ਤਿਲ, ਖਸਖਸ, ਅਮਚੂਰ ਆਦਿ ਦੀ ਵਰਤੋਂ ਵੀ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਮਸਾਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਮਸਾਲਿਆਂ ਦੀ ਵਰਤੋਂ ਪੀਸ ਕੇ ਪਾਊਡਰ ਦੇ ਰੂਪ ’ਚ ਜਾਂ ਪਾਣੀ ਵਿਚ ਉਬਾਲ ਕੇ ਕਾੜ੍ਹੇ ਦੇ ਰੂਪ ਵਿਚ ਜਾਂ ਚਾਹ, ਦੁੱਧ, ਕੌਫੀ ਵਿਚ ਪਾ ਕੇ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਘਰੇਲੂ ਇਲਾਜ ਰਾਹੀਂ ਬਿਮਾਰੀਆਂ ਤੋਂ ਬਚਾਅ/ਇਲਾਜ ਕੀਤਾ ਜਾ ਸਕਦਾ ਹੈ ਤੇ ਸਰੀਰ ਦੀ ਇਮਊਨਿਟੀ ਵਧਾਈ ਜਾ ਸਕਦੀ ਹੈ।


author

Aarti dhillon

Content Editor

Related News