ਤੰਦਰੁਸਤ ਰਹਿਣ ਲਈ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਦਾਲਾਂ, ਸ਼ੂਗਰ ਤੋਂ ਇਲਾਵਾ ਇਹ ਸਮੱਸਿਆਵਾਂ ਹੋਣਗੀਆਂ ਦੂਰ

Tuesday, Feb 16, 2021 - 10:34 AM (IST)

ਨਵੀਂ ਦਿੱਲੀ: ਸਾਡੀਆਂ ਖਾਣ ਵਾਲੀਆਂ ਚੀਜ਼ਾਂ ’ਚੋਂ ਦਾਲਾਂ ਨੂੰ ਹਮੇਸ਼ਾਂ ਤੋਂ ਹੈਲਦੀ ਫੂਡ ਮੰਨਿਆ ਗਿਆ ਹੈ। ਦਾਲਾਂ ਖਾਣੀਆਂ ਤਾਂ ਹਰ ਇਕ ਲਈ ਜ਼ਰੂਰੀ ਹਨ ਜੇਕਰ ਤੁਸੀਂ ਹੈਲਦੀ ਰਹਿਣ ਲਈ ਦਾਲ ਖਾ ਰਹੇ ਹੋ ਜਾਂ ਫਿਰ ਜਿਮ ਜਾ ਰਹੇ ਹੋ ਤਾਂ ਤੁਹਾਡੇ ਕੋਚ ਨੇ ਵੀ ਤੁਹਾਨੂੰ ਦਾਲਾਂ ਦੀ ਵਰਤੋਂ ਤਾਂ ਜ਼ਰੂਰ ਕਰਨ ਨੂੰ ਕਿਹਾ ਹੋਵੇਗਾ। ਇਸ ਦਾ ਇਕ ਹੀ ਕਾਰਨ ਹੈ ਕਿ ਦਾਲ ਸਾਡੇ ਸਰੀਰ ਲਈ ਕਾਫ਼ੀ ਚੰਗੀ ਮੰਨੀ ਜਾਂਦੀ ਹੈ ਇਸ ਦੀ ਵਰਤੋਂ ਨਾਲ ਸਰੀਰ ’ਚ ਪ੍ਰੋਟੀਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਸੀਂ ਦਾਲ ਨਹੀਂ ਖਾਂਦੇ ਹੋ ਤਾਂ ਅੱਜ ਤੋਂ ਹੀ ਇਸ ਦੀ ਵਰਤੋਂ ਸ਼ੁਰੂ ਕਰ ਦਿਓ ਕਿਉਂਕਿ ਇਸ ਨੂੰ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਹੁੰਦੇ ਹਨ। 
1. ਮਸੂਰ ਦੀ ਦਾਲ
ਮਸੂਰ ਦੀ ਦਾਲ ’ਚ ਬਹੁਤ ਸਾਰੇ ਪ੍ਰੋਟੀਨ, ਕੈਲਸ਼ੀਅਮ, ਸਲਫਰ, ਕਾਰਬੋਹਾਈਡ੍ਰੇਟ, ਐਲੂਮੀਨੀਅਮ, ਜਿੰਕ, ਕਾਪਰ, ਆਇਓਡੀਨ, ਮੈਗਨੀਸ਼ੀਅਮ, ਸੋਡੀਅਮ, ਫਾਸਫੋਰਸ, ਕਲੋਰੀਨ ਅਤੇ ਵਿਟਾਮਿਨ ਡੀ ਵਰਗੇ ਤੱਤ ਪਾਏ ਜਾਂਦੇ ਹਨ ਅਤੇ ਜੋ ਸਾਡੇ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। 
ਮਸੂਰ ਦੀ ਦਾਲ ਦੇ ਫ਼ਾਇਦੇ 
-ਸਰੀਰ ਨੂੰ ਰੱਖੇ ਹੈਲਦੀ
-ਹੱਡੀਆਂ ਬਣਾਏ ਮਜ਼ਬੂਤ
-ਜੇਕਰ ਤੁਹਾਡੇ ਦੰਦ ਕਮਜ਼ੋਰ ਹਨ ਤਾਂ ਤੁਹਾਨੂੰ ਮਸੂਰ ਦਾਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ
-ਜੇਕਰ ਤੁਸੀਂ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਇਸ ਦਾਲ ਦੀ ਵਰਤੋਂ ਜ਼ਰੂਰ ਕਰੋ। 
-ਇਸ ’ਚ ਫਾਈਬਰ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ। 
-ਤੁਹਾਡੇ ਢਿੱਡ ਲਈ ਇਹ ਕਾਫ਼ੀ ਲਾਭਕਾਰੀ ਹੈ। 
-ਪ੍ਰੋਟੀਨ ਤੋਂ ਇਲਾਵਾ ਇਸ ’ਚ ਫੋਲੇਟ, ਵਿਟਾਮਿਨ ਬੀ1, ਮਿਨਰਲਸ, ਪੋਟਾਸ਼ੀਅਮ, ਆਇਰਨ ਅਤੇ ਲੋਅ ਕੋਲੈਸਟਰਾਲ ਹੁੰਦਾ ਹੈ। 
-ਪਾਚਨ ਸਬੰਧਿਤ ਸਮੱਸਿਆਵਾਂ ਨੂੰ ਕਰੇ ਦੂਰ
-ਅੰਤੜਿਆਂ ਅਤੇ ਗਲੇ ਨਾਲ ਸਬੰਧਿਤ ਰੋਗਾਂ ਤੋਂ ਮਿਲੇ ਆਰਾਮ
-ਅਮੀਨੀਆ ਦੇ ਰੋਗੀ ਜ਼ਰੂਰ ਕਰਨ ਵਰਤੋਂ
-ਕਮਜ਼ੋਰੀ ਦੀ ਸਮੱਸਿਆ ਵੀ ਹੋਵੇਗੀ ਦੂਰ

PunjabKesari
ਮੂੰਗੀ ਦੀ ਦਾਲ ਦੇ ਫ਼ਾਇਦੇ
ਬੀ.ਪੀ. ਕਰੇ ਕੰਟਰੋਲ
-ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਨਹੀਂ ਹੈ ਉਹ ਜ਼ਰੂਰ ਇਸ ਦਾਲ ਦੀ ਵਰਤੋਂ ਕਰਨ 
-ਨਾ ਦੇ ਬਰਾਬਰ ਹੁੰਦੀ ਹੈ ਫੈਟ
-ਆਸਾਨੀ ਨਾਲ ਪਚ ਜਾਂਦੀ ਹੈ ਇਹ ਦਾਲ
-ਗਰਭਵਤੀ ਔਰਤਾਂ ਲਈ ਵੀ ਵਧੀਆ ਹੈ ਮੂੰਗੀ ਦੀ ਦਾਲ

PunjabKesari
ਛੋਲਿਆਂ ਦੀ ਦਾਲ
ਛੋਲਿਆਂ ਦੀ ਦਾਲ ਵੀ ਹਰ ਘਰ ’ਚ ਬਣਦੀ ਹੈ। ਜੇਕਰ ਤੁਹਾਨੂੰ ਇਸ ਦੀ ਦਾਲ ਨਹੀਂ ਪਸੰਦ ਤਾਂ ਤੁਸੀਂ ਇਸ ਨਾਲ ਬਣੇ ਪੁਲਾਓ ਖਾ ਸਕਦੇ ਹੋ। ਇਸ ਦੀ ਬਣੀ ਰੋਟੀ ਜਾਂ ਫਿਰ ਤੁਸੀਂ ਹਲਵਾ ਵੀ ਖਾ ਸਕਦੇ ਹੋ। ਛੋਲਿਆਂ ਦੀ ਦਾਲ ’ਚ ਵੀ ਪ੍ਰੋਟੀਨ ਅਤੇ ਫਾਈਬਰ ਦੀ ਸਭ ਤੋਂ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਤੁਹਾਡੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। 
ਛੋਲਿਆਂ ਦੀ ਦਾਲ ਦੇ ਫ਼ਾਇਦੇ
ਕੋਲੈਸਟਰਾਲ ਘੱਟ ਕਰਨ ’ਚ ਮਦਦਗਾਰ
-ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ
-ਅਮੀਨੀਆ, ਕਬਜ਼, ਪੀਲੀਆ, ਉਲਟੀ ਅਤੇ ਵਾਲ਼ ਡਿੱਗਣ ਦੀ ਸਮੱਸਿਆ ਨੂੰ ਕਰੇ ਦੂਰ

PunjabKesari
ਰਾਜਮਾ
ਰਾਜਮਾ ਚੌਲ ਜਿਸ ਦਾ ਨਾਂ ਸੁਣਦੇ ਹੀ ਮੂੰਹ ’ਚੋਂ ਪਾਣੀ ਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹੋ। 
ਰਾਜਮਾ ਦੇ ਫ਼ਾਇਦੇ
-ਭਾਰ ਘਟਾਉਣ ’ਚ ਮਦਦਗਾਰ
-ਕੋਲੈਸਟਰਾਲ ਨੂੰ ਕਰੇ ਕੰਟਰੋਲ
-ਦਿਲ ਦੇ ਰੋਗਾਂ ਦਾ ਖ਼ਤਰਾ ਕਰੇ ਘੱਟ
-ਸ਼ੂਗਰ ਨੂੰ ਰੱਖੇ ਕੰਟਰੋਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Aarti dhillon

Content Editor

Related News