ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਫਾਈਬਰ ਨਾਲ ਭਰਪੂਰ ‘ਛੱਲੀ’, ਭਾਰ ਘਟਾਉਣ ’ਚ ਕਰਦੀ ਹੈ ਮਦਦ

08/07/2021 5:33:46 PM

ਨਵੀਂ ਦਿੱਲੀ- ਸਨੈਕਸ ਖਾਣ ਦੀ ਗੱਲ ਕੀਤੀ ਜਾਵੇ ਤਾਂ ਮੱਕੀ ਸਭ ਤੋਂ ਵਧੀਆ ਹੈ। ਖਾਣ 'ਚ ਸਵਾਦ ਹੋਣ ਦੇ ਨਾਲ ਇਸ ਦੀ ਵਰਤੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਿਟਕ ਤੱਤਾਂ ਨਾਲ ਭਰਪੂਰ ਮੱਕੀ ਦੀ ਵਰਤੋਂ ਨਾ ਸਿਰਫ ਭਾਰ ਘਟਾਉਣ ਦੇ ਕੰਮ ਆਉਂਦੀ ਹੈ ਸਗੋਂ ਇਸ ਦੀ ਵਰਤੋਂ ਨਾਲ ਤੁਸੀਂ ਕਈ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹੋ।
ਜਾਣੋ ਇਸ ਦੇ ਫਾਇਦੇ 
ਮੱਕੀ ਦੇ ਗੁਣ

100 ਗ੍ਰਾਮ ਮੱਕੀ 'ਚ 86 ਕੈਲੋਰੀ, 1 ਫੀਸਦੀ ਫੈਟ, 0ਫੀਸਦੀ ਕੋਲੈਸਟਰੋਲ, 15 ਮਿਲੀਗ੍ਰਾਮ ਸੋਡੀਅਮ, 7 ਫੀਸਦੀ ਪੋਟਾਸ਼ੀਅਮ, 6 ਫੀਸਦੀ ਕਾਰਬੋਹਾਈਡਰੇਟ, 10 ਫੀਸਦੀ ਡਾਈਟਰੀ ਫਾਈਬਰ, 3.2 ਗ੍ਰਾਮ ਸ਼ੂਗਰ, 6 ਫੀਸਦੀ ਪ੍ਰੋਟੀਨ, 11 ਫੀਸਦੀ ਵਿਟਾਮਿਨ ਸੀ, 1 ਫੀਸਦੀ ਕੈਲਸ਼ੀਅਮ, 2 ਫੀਸਦੀ ਲੋਹਾ, 5 ਫੀਸਦੀ ਵਿਟਾਮਿਨ ਬੀ-6 ਅਤੇ 9 ਫੀਸਦੀ ਮੈਗਨੀਸ਼ੀਅਮ ਹੁੰਦੀ ਹੈ। ਇਸ ਤੋਂ ਇਲਾਵਾ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲਾਮੈਂਟਰੀ ਵਰਗੇ ਗੁਣ ਵੀ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।

ਭਾਰ ਘਟਾਉਣ 'ਚ ਬੇਹੱਦ ਮਦਦਗਾਰ ਹਨ ਛੱਲੀ ਦੇ ਦਾਣੇ, ਜਾਣੋ ਹੋਰ ਵੀ ਫਾਇਦੇ
ਮੱਕੀ ਖਾਣ ਦੇ ਲਾਭ
ਫਾਈਬਰ ਨਾਲ ਭਰਪੂਰ

ਕੋਰਨ 'ਚ ਭਰਪੂਰ ਡਾਈਟਰੀ ਫਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀਂ ਸ਼ਾਮ ਦੇ ਸਨੈਕ ਦੇ ਰੂਪ 'ਚ ਕਾਰਨ ਸਲਾਦ ਜਾਂ ਉਬਲਦੇ ਹੋਏ ਸਵੀਟ ਕੋਰਨ ਦਾ ਮਜ਼ਾ ਲੈ ਸਕਦੇ ਹੋ।
ਅਨੀਮੀਆ
ਇਸ 'ਚ ਵਿਟਾਮਿਨ ਬੀ 12, ਆਇਰਨ ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਲਾਲ ਖੂਨ ਕੋਸ਼ਿਕਾਵਾਂ ਦੇ ਉਤਪਾਦਨ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਖ਼ੂਨ ਦੀ ਘਾਟ ਪੂਰੀ ਹੁੰਦੀ ਹੈ। ਇਸ ਸਮੇਂ 'ਚ ਜੇਕਰ ਤੁਹਾਨੂੰ ਵੀ ਅਨੀਮੀਆ ਦੀ ਸ਼ਿਕਾਇਤ ਹੈ ਤਾਂ ਤੁਸੀਂ ਵੀ ਆਪਣੀ ਡਾਇਟ 'ਚ ਛੱਲੀ ਨੂੰ ਜ਼ਰੂਰ ਸ਼ਾਮਲ ਕਰੋ।

ਛੱਲੀ' ਖਾਣ ਦੇ ਸਿਹਤ ਨੂੰ ਵੱਡੇ ਫ਼ਾਇਦੇ
ਐਨਰਜੀ ਬੂਸਟਰ
ਮੱਕੀ (ਛੱਲੀ) ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦੀ ਹੈ। ਇਸ ਦੇ ਲਈ ਤੁਸੀਂ ਛੱਲੀ (ਮੱਕੀ) ਨੂੰ ਸਲਾਦ ਦੇ ਤੌਰ 'ਤੇ ਆਪਣੇ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ।
ਹੈਲਦੀ ਸਕਿੱਨ
ਛੱਲੀ 'ਚ ਵਿਟਾਮਿਨ ਸੀ ਅਤੇ ਲਾਈਕੋਪੀਨ ਹੁੰਦਾ ਹੈ, ਜੋ ਤੁਹਾਡੀ ਚਮੜੀ ਨੂੰ ਯੂਵੀ ਕਿਰਨਾਂ ਦੇ ਸੰਪਰਕ 'ਚ ਆਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦਾ ਹੈ। ਤੁਸੀਂ ਆਪਣੇ ਚਿਹਰੇ 'ਤੇ ਮੱਕੀ ਸਟਾਰਚ ਜਾਂ ਮੱਕੀ ਦਾ ਤੇਲ ਵੀ ਲਗਾ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਇਸ ਨੂੰ ਆਪਣੀ ਡਾਇਟ 'ਚ ਵੀ ਸ਼ਾਮਲ ਕਰ ਸਕਦੇ ਹੋ। ਵਿਟਾਮਿਨ ਈ ਨਾਲ ਭਰਪੂਰ ਹੋਣ ਦੇ ਕਾਰਨ ਇਹ ਚਿਹਰੇ ਦੇ ਨਿਸ਼ਾਨ ਨੂੰ ਘੱਟ ਕਰਨ 'ਚ ਵੀ ਮਦਦ ਕਰਦੀ ਹੈ।
ਭਾਰ ਘਟਾਉਣ ਅਤੇ ਵਧਾਉਣ 'ਚ ਮਦਦਗਾਰ
ਜੇਕਰ ਤੁਸੀਂ ਭਾਰ ਵਧਾਉਣਾ ਜਾਂ ਘਟਾਉਣਾ ਚਾਹੁੰਦੇ ਹੋ ਤਾਂ ਮੱਕੀ ਇਸ 'ਚ ਤੁਹਾਡੀ ਮਦਦ ਕਰ ਸਕਦੀ ਹੈ। ਇਸ 'ਚ ਕਾਫੀ ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਦਿਨ ਭਰ 'ਚ ਤਿੰਨ ਵਾਰੀ ਇਸ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ ਨਾਸ਼ਤੇ 'ਚ ਹੀ ਇਸ ਦੀ ਵਰਤੋ ਕਰੋ। ਇਸ ਨਾਲ ਢਿੱਡ ਭਰਿਆ-ਭਰਿਆ ਰਹਿੰਦਾ ਹੈ। 

ਮਾਨਸੂਨ 'ਚ ਜ਼ਰੂਰ ਖਾਓ ਛੱਲੀ, ਦਿਲ ਤੋਂ ਲੈ ਕੇ ਦਿਮਾਗ ਤੱਕ ਹੈ ਫਾਇਦੇਮੰਦ - umeed  punjab tv
ਕੋਲੈਸਟਰੋਲ ਨੂੰ ਕਰੋ ਕੰਟਰੋਲ
ਛੱਲੀ 'ਚ ਵਿਟਾਮਿਨ ਸੀ, ਕੈਰੋਟੇਨਾਈਡ ਅਤੇ ਫਾਈਬਰ ਹੁੰਦਾ ਹੈ, ਜੋ ਸਰੀਰ 'ਚ ਕੋਲੈਸਟਰੋਲ ਨੂੰ ਘੱਟ ਕਰਕੇ ਖੂਨ ਦੀਆਂ ਕੋਸ਼ਿਕਾਵਾਂ ਨੂੰ ਸਾਫ ਕਰਦਾ ਹੈ ਅਤੇ ਹਿਰਦੇ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
ਅੱਖਾਂ ਲਈ ਫਾਇਦੇਮੰਦ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਮੱਕੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਕਾਫੀ ਮਾਤਰਾ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਦੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ।


Aarti dhillon

Content Editor

Related News