‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ

Thursday, Apr 08, 2021 - 06:16 PM (IST)

‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਸਭ ਤੋਂ ਵੱਧ ਵਰਤੋਂ ਮੋਬਾਇਲ ਫੋਨ ਦੀ ਹੋ ਰਹੀ ਹੈ। ਮੋਬਾਇਲ ਫੋਨ ਹਰੇਕ ਇਨਸਾਨ ਦੀ ਲੋੜ ਹੀ ਨਹੀਂ ਸਗੋਂ ਆਦਤ ਬਣ ਚੁੱਕੀ ਹੈ। ਸਵੇਰ ਦੇ ਸਮੇਂ ਬੈੱਡ ਤੋਂ ਉੱਠਣ ਤੋਂ ਲੈ ਕੇ ਡਿਨਰ ਟੇਬਲ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਬਾਥਰੂਮ ’ਚ ਜਾ ਕੇ ਟਾਇਲਟ ਸੀਟ ’ਤੇ ਬੈਠ ਕੇ ਵੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਦਾ ਮੋਬਾਈਨ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੈ। ਬਾਥਰੂਮ ’ਚ ਫੋਨ ਦੀ ਵਰਤੋਂ ਕਰਨ ਨਾਲ ਲੋਕ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਪਰ ਉਹ ਆਪਣੀ ਇਸ ਆਦਤ ਨੂੰ ਛੱਡ ਨਹੀਂ ਸਕਦੇ।  

ਵੱਡੀ ਗਿਣਤੀ ’ਚ ਲੋਕ ਬਾਥਰੂਮ ’ਚ ਲੈ ਜਾਂਦੇ ਹਨ ਫੋਨ
ਸਾਲ 2015 'ਚ ਵੇਰਿਜਨ ਵਾਇਰਲੈੱਸ ਦੇ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ 10 ’ਚੋਂ 9 ਲੋਕ ਬਾਥਰੂਮ ’ਚ ਮੋਬਾਇਲ ਵੀ ਨਾਲ ਲੈ ਕੇ ਜਾਂਦੇ ਹਨ। ਅਪਡੇਟ ਰਹਿਣਾ ਇੱਕ ਵੱਖਰੀ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਤੁਹਾਨੂੰ ਕਿੰਨੀ ਗੰਭੀਰ ਬੀਮਾਰੀ ਦੇ ਸਕਦੀ। ਕੀ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇੱਕ ਹੋ, ਜੋ ਟਾਇਲਟ ਸੀਟ ’ਤੇ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋ ? ਜੇਕਰ ਅਜਿਹਾ ਹੈ ਤਾਂ ਤੁਸੀਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰ - Shahnaz Husain: ਘਰੋਂ ਬਾਹਰ ਘੁੰਮਦੇ ਸਮੇਂ ਇੰਝ ਰੱਖੋ ‘ਚਿਹਰੇ’ ਦਾ ਖ਼ਿਆਲ, ਪਰਸ ’ਚ ਰੱਖਣਾ ਕਦੇ ਨਾ ਭੁੱਲੋ ਇਹ ਚੀਜ਼ਾਂ

PunjabKesari

ਆਪਣੀ ਸਿਹਤ ਨਾਲ ਕਰ ਰਹੇ ਹੋ ਤੁਸੀਂ ਖਿਲਵਾੜ 
ਸਮਾਰਟਫੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਸਾਨੂੰ ਸਮਾਰਟਫੋਨ ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਟਾਇਲਟ ਕਰਨ ਦੌਰਾਨ ਵੀ ਅਸੀਂ ਆਪਣਾ ਸਮਾਰਟਫੋਨ ਨਾਲ ਲਿਜਾਣਾ ਨਹੀਂ ਭੁੱਲਦੇ। ਭਾਵੇਂ ਟਾਇਲਟ ਦੀ ਵਰਤੋਂ ਕਰਦੇ ਸਮੇਂ ਮੋਬਾਈਲ ਵਰਤਣ ’ਚ ਤੁਹਾਨੂੰ ਸਹੂਲਤ ਨਜ਼ਰ ਆਉਂਦੀ ਹੋਵੇ ਪਰ ਅਸਲੀਅਤ ਇਹ ਹੈ ਕਿ ਅਜਿਹਾ ਕਰ ਕੇ ਤੁਸੀਂ ਆਪਣੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹੋ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਟਾਇਲਟ ਵਿਚ ਬੈਠਣ ਤੋਂ ਲੈ ਕੇ ਹੈਂਡਵਾਸ਼ ਕਰਨ ਤੱਕ ਫੋਨ ਯੂਜ਼ ਕਰਨਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਆਦਤ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। 

ਟਾਇਲੈਟ ’ਚ ਹੁੰਦੀ ਕਟਾਣੂਆਂ ਦੀ ਭਰਮਾਰ
ਅਸਲ 'ਚ ਟਾਇਲਟ ਦੇ ਅੰਦਰ ਈ-ਕੁਲੀਨ, ਸ਼ਿਗੇਲਾ, ਹੈਪੇਟਾਈਟਿਸ-ਏ.ਆਰ.ਐੱਸ.ਏ., ਮੋਰੋਵਾਇਰਸ ਅਤੇ ਗੈਸਟ੍ਰੋਇੰਟੈਸਟਾਈਨਲ ਵਾਇਰਸ ਜਿਹੇ ਕਈ ਤਰ੍ਹਾਂ ਦੇ ਹਾਨੀਕਾਰਨ ਕੀਟਾਣੂ ਹੁੰਦੇ ਹਨ, ਜੋ ਸਾਨੂੰ ਡਾਇਰੀਆ, ਉਲਟੀ ਜਾਂ ਢਿੱਡ ’ਚ ਦਰਦ ਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੇ ਹਨ। ਨਾਲ ਹੀ ਸਾਲਮੋਨੈਲਾ, ਸਟ੍ਰੈਪਟੋਕੋਕ ਦੀ ਵਜ੍ਹਾ ਨਾਲ ਸਾਨੂੰ ਕਈ ਤਰ੍ਹਾਂ ਦੀ ਚਮੜੀ ਦੇ ਰੋਗ ਵੀ ਹੋ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਬਦਲਦੇ ਮੌਸਮ ’ਚ ਕਿਉਂ ਹੁੰਦੈ ‘ਵਾਇਰਲ ਬੁਖ਼ਾਰ’, ਜਾਣੋ ਕੀ ਖਾਈਏ ਅਤੇ ਕਿੰਨਾ ਗੱਲਾਂ ਦਾ ਰੱਖੀਏ ਧਿਆਨ

PunjabKesari

ਵੇਸਟ ਮਟੀਰੀਅਲ ਦੇ ਕਣ ਹਵਾ ’ਚ
ਟਾਇਲਟ ਫਲੱਸ਼ ਕਰਦੇ ਹੋਏ ਪਾਣੀ ਦੇ ਨਾਲ-ਨਾਲ ਵੇਸਟ ਮਟੀਰੀਅਲ ਦੇ ਛੋਟੇ-ਛੋਟੇ ਕਣ ਵੀ ਚਾਰੇ ਦਿਸ਼ਾਵਾਂ ’ਚ 6 ਫੁੱਟ ਤੱਕ ਉਪਰ ਉਠਦੇ ਹਨ ਅਤੇ ਟਾਇਲਟ ਦੇ ਹਰ ਹਿੱਸੇ ’ਚ ਫੈਲ ਜਾਂਦੇ ਹਨ। ਕਈ ਵਾਰ ਸਾਫ ਕਰਨ ਤੋਂ ਬਾਅਦ ਟਾਇਲਟ ਤੋਂ ਕੀਟਾਣੂ ਪੂਰੀ ਤਰ੍ਹਾਂ ਨਹੀਂ ਹਟਦੇ। ਇਸ ਵਜ੍ਹਾਂ ਨਾਲ ਸਾਡੇ ਸਾਫ ਦਿਸਦੇ ਟਾਇਲਟ ’ਚ ਬਹੁਤ ਕੀਟਾਣੂ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਲੀਵਰ ਤੇ ਕਿਡਨੀ ਦੀ ਸਾਰੀ ਗੰਦਗੀ ਇੱਕ ਵਾਰ ’ਚ ਬਾਹਰ ਕੱਢ ਦਿੰਦੈ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ

ਮੋਬਾਈਲ ਫੋਨ ’ਤੇ ਜੰਮ੍ਹ ਸਕਦੇ ਹਨ ਇਹ ਕੀਟਾਣੂ
ਫਲੈਸ਼ ਅਤੇ ਦੀਵਾਰਾਂ ਆਦਿ ’ਤੇ ਹੱਥ ਲੱਗਣ ਦੌਰਾਨ ਇਹ ਕੀਟਾਣੂ ਸਾਡੇ ਹੱਥਾਂ ’ਚ ਵੀ ਆ ਜਾਂਦੇ ਹਨ। ਜਦੋਂ ਅਸੀਂ ਟਾਇਲਟ ’ਚ ਮੋਬਾਈਨ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਇਹੀਂ ਕੀਟਾਣੀ ਸਾਡੇ ਸਮਾਰਟਫੋਨ ਦੀ ਸਕੀਨ ਅਤੇ ਕਵਰ ’ਤੇ ਚਲੇ ਜਾਂਦੇ ਹਨ। 

PunjabKesari

ਮੋਬਾਈਨ ਫੋਨ ਸਾਡੇ ਮੂੰਹ, ਕੰਨ, ਅੱਖ ਅਤੇ ਨੱਕ ਜਿਹੇ ਸੰਵੇਦਨਸ਼ੀਲ ਥਾਵਾਂ ਦੇ ਸਪੰਰਕ ’ਚ ਆਉਂਦਾ ਹੈ। ਇਸ ਨਾਲ ਖਤਰਨਾਕ ਕੀਟਾਣੂਆਂ ਦੇ ਸਾਡੇ ਸਰੀਰ ’ਚ ਪ੍ਰਵੇਸ਼ ਦੀ ਸ਼ੰਕਾ ਵੱਧ ਜਾਂਦੀ ਹੈ। ਖਾਣਾ ਖਾਂਦੇ ਸਮੇਂ ਜਦੋਂ ਅਸੀਂ ਅਜਿਹੇ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਾਂ ਤਾਂ ਫੋਨ ’ਤੇ ਚਿਪਕੇ ਕੀਟਾਣੂਆਂ ਨੂੰ ਸਾਡੇ ਸਰੀਰ ’ਤੇ ਜਾਂ ਫਿਰ ਸਾਡੇ ਮੂੰਹ ਦੇ ਅੰਦਰ ਜਾਣ ਦਾ ਰਸਤਾ ਮਿਲ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਟੀ ਤੋਂ ਪਹਿਲਾਂ ਭੁੱਲ ਕੇ ਵੀ ਕਦੇ ਨਾ ਖਾਓ ‘ਸਲਾਦ’, ਸਿਹਤ ਹੋ ਸਕਦੀ ਹੈ ਖ਼ਰਾਬ

ਬੇਹੱਦ ਖ਼ਤਰਨਾਕ ਹਨ ਇਹ ਕੀਟਾਣੂ
ਇਹ ਕੀਟਾਣੂ ਇੰਨੇ ਖਤਰਨਾਕ ਹੁੰਦੇ ਹਨ ਕਿ ਇਨ੍ਹਾਂ ਤੋਂ ਸਾਨੂੰ ਕਈ ਖ਼ਤਰਨਾਕ ਚਮੜੀ ਦੇ ਰੋਗ ਅਤੇ ਸਰੀਰਕ ਬੀਮਾਰੀਆਂ ਹੋ ਸਕਦੀਆਂ ਹਨ। ਟਾਇਲਟ ਸੀਟ ’ਤੇ ਬੈਠ ਕੇ ਮੋਬਾਇਲ ਸਕ੍ਰਾਲ ਕਰਨ ਵਾਲਿਆਂ ਨੂੰ ਪਾਈਲਸ ਦੀ ਸਮੱਸਿਆ ਦੇਖੀ ਗਈ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਤੁਹਾਨੂੰ ਟਾਇਲਟ ਦੇ ਅੰਦਰ ਆਪਣਾ ਫੋਨ ਲੈ ਕੇ ਜਾਣਾ ਜਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਜ਼ਰੂਰੀ ਕੰਮ ਵੀ ਵਜ੍ਹਾ ਨਾਲ ਤੁਹਾਨੂੰ ਮੋਬਾਇਲ ਦੀ ਵਰਤੋਂ ਕਰਨੀ ਪੈ ਜਾਵੇ ਤਾਂ ਟਾਇਲਟ ਤੋਂ ਬਾਹਰ ਆ ਕੇ ਕਿਸੇ ਚੰਗੇ ਸੈਨੀਟਾਈਜ਼ਰ ਦੀ ਮਦਦ ਨਾਲ ਸਾਫ ਕਰ ਲੈਣਾ ਚਾਹੀਦਾ ਹੈ।

PunjabKesari


author

rajwinder kaur

Content Editor

Related News