ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

Wednesday, Jun 03, 2020 - 06:09 PM (IST)

ਜਲੰਧਰ - ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਬੇਸਣ ਦੀ ਕੜੀ ਨਹੀਂ ਖਾਂਦਾ ਹੋਵੇਗਾ। ਇਹ ਨਾ ਸਿਰਫ ਖਾਣ ਵਿਚ ਸਵਾਦ ਹੁੰਦੀ ਹੈ ਬਲਕਿ ਇਸ ‘ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਬੇਸਣ ਦੀ ਕੜੀ ‘ਚ ਪ੍ਰੋਟੀਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਲਈ ਬੇਸਨ ਦੀ ਕੜੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਹੋ ਸਕਦੇ ਹਨ, ਜਿਨ੍ਹਾਂ ਤੋਂ ਤੁਸੀਂ ਸ਼ਾਇਦ ਅਣਜਾਣ ਹੋਵੋਗੇ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ :

1. ਬਲੱਡ ਪ੍ਰੈਸ਼ਰ ਲਈ
ਬੇਸਣ ਦੀ ਕੜੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਬੇਸਨ ਦੀ ਕੜੀ ‘ਚ ਮੈਗਨੀਸ਼ੀਅਮ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਫਾਸਫੋਰਸ ਲਿਪਿਡ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।

PunjabKesari

2. ਮੋਟਾਪਾ ਘਟਾਉਣ ‘ਚ ਮਦਦਗਾਰ
ਬੇਸਣ ਦੀ ਕੜੀ ਖਾਣ ਨਾਲ ਮੋਟਾਪਾ ਕੰਟਰੋਲ ‘ਚ ਰਹਿੰਦਾ ਹੈ। ਬੇਸਣ ਦੇ ਆਟੇ ‘ਚ ਚਰਬੀ ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਤੋਂ ਇਲਾਵਾ ਬੇਸਣ ਕੰਪਲੈਕਸ ਕਾਰਬੋਹਾਈਡਰੇਟ, ਫੋਲੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਦਾ ਇੱਕ ਚੰਗਾ ਸਰੋਤ ਹੈ। ਜੋ ਮੋਟਾਪੇ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

3. ਅਨੀਮੀਆ ਤੋਂ ਰਾਹਤ
ਬੇਸਣ ਦੀ ਕੜੀ ‘ਚ ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਲਈ ਕੜੀ ‘ਚ ਮੌਜੂਦ ਆਇਰਨ ਤੇ ਪ੍ਰੋਟੀਨ ਸਰੀਰ ਵਿਚ ਹੀਮੋਗਲੋਬਿਨ ਨੂੰ ਵਧਾਉਂਦੇ ਹਨ। ਇਸ ਲਈ ਅਨੀਮੀਆ ਦੇ ਮਰੀਜ਼ਾਂ ਲਈ ਬੇਸਣ ਦੀ ਕੜੀ ਬਹੁਤ ਫਾਇਦੇਮੰਦ ਹੈ।

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ

PunjabKesari

4. ਖੂਬਸੂਰਤ ਚਿਹਰਾ ਤੇ ਚਮਕਦਾਰ ਵਾਲਾਂ ਲਈ
ਬੇਸਣ ਦੀ ਕੜੀ ਦਾ ਭੋਜਨ ‘ਚ ਇਸਤੇਮਾਲ ਕਰਨ ਨਾਲ ਤੁਸੀਂ ਖੂਬਸੂਰਤ ਸਕਿਨ ਤੇ ਲੰਬੇ ਵਾਲ ਪਾ ਸਕਦੇ ਹੋ। ਬੇਸਨ ‘ਚ ਮੌਜੂਦ ਐਂਟੀ ਇੰਫਲੇਮੇਟਰੀ ਗੁਣ ਹੁੰਦਾ ਹੈ। ਬੇਸਣ ਦੇ ਆਟੇ ਦੀ ਕੜੀ ਖਾਣ ਨਾਲ ਚਿਹਰੇ ਦੇ ਮੁਹਾਸੇ, ਕਾਲੇ ਧੱਬੇ ਅਤੇ ਚਮੜੀ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਵਾਲ ਚਮਕਦਾਰ ਵੀ ਹੁੰਦੇ ਹਨ।

5. ਪਾਚਨ ਠੀਕ ਰਹਿੰਦਾ ਹੈ
ਇਸ ਤੋਂ ਇਲਾਵਾ ਬੇਸਣ ਦੀ ਕੜੀ ਖਾਣ ਨਾਲ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ। ਬੇਸਣ ਦੀ ਕੜੀ ‘ਚ ਮੌਜੂਦ ਮਿੱਤਰ ਬੈਕਟੀਰੀਆ ਪੇਟ ਲਈ  ਬਹੁਤ ਚੰਗੇ ਹੁੰਦੇ ਹਨ। ਇਸ ਲਈ ਬੇਸਣ ਦੀ ਕੜੀ ਖਾਣ ਨਾਲ ਪਾਚਨ ਠੀਕ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

PunjabKesari

6. ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭ ਅਵਸਥਾ ‘ਚ ਔਰਤਾਂ ਲਈ ਬੇਸਣ ਦੀ ਕੜੀ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ। ਬੇਸਣ ਦੀ ਕੜੀ ‘ਚ ਮੌਜੂਦ ਫੋਲੇਟ, ਵਿਟਾਮਿ- ਬੀ6 ਅਤੇ ਆਇਰਨ ਗਰਭ ਅਵਸਥਾ ‘ਚ ਬੱਚੇ ਦੇ ਵਿਕਾਸ ‘ਚ ਸਹਾਇਤਾ ਕਰਦੇ ਹਨ। ਇਸ ਦੇ ਨਾਲ ਹੀ ਬੇਸਣ ਦੀ ਕੜੀ ਖਾਣ ਨਾਲ ਗਰਭਪਾਤ ਹੋਣ ਦੀ ਸੰਭਾਵਨਾ ਨੂੰ ਵੀ ਘੱਟ ਜਾਂਦੀ ਹੈ।

PunjabKesari


rajwinder kaur

Content Editor

Related News