Health: ਸਾਵਧਾਨ! ਪਿੱਠ ਦਰਦ ਸਣੇ ਸਰੀਰ ’ਚ ਵਿਖਾਈ ਦੇਣ ਵਾਲੇ ਇਹ ਲੱਛਣ, ਤਾਂ ਤੁਸੀਂ ਹੋ ਸਕਦੇ ਹੋ ਕੈਂਸਰ ਦੇ ਸ਼ਿਕਾਰ

11/05/2021 1:29:28 PM

ਜਲੰਧਰ (ਬਿਊਰੋ) - ਅੱਜ ਕਲ ਭੱਜ ਦੋੜ ਭਰੀ ਜ਼ਿੰਦਗੀ ਅਤੇ ਗਲਤ ਖਾਣ ਪੀਣ ਕਾਰਨ ਲੋਕ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬੀਮਾਰੀਆਂ ਵਿੱਚੋਂ ਇੱਕ ਹੈ ਕੈਂਸਰ । ਕੈਂਸਰ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਕੈਂਸਰ ਕਰਕੇ ਹੋ ਰਹੀਆਂ ਹਨ। ਜਦੋਂ ਕਿਸੇ ਘਰ ਵਿੱਚ ਕੈਂਸਰ ਦਾ ਨਾਂ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ, ਕਿਉਂਕਿ ਇਸ ਬੀਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ। ਜੇਕਰ ਇਸ ਬੀਮਾਰੀ ਦਾ ਸ਼ੁਰੂ ਵਿੱਚ ਪਤਾ ਚੱਲ ਜਾਵੇ ਤਾਂ ਇਨਸਾਨ ਠੀਕ ਹੋ ਸਕਦਾ ਹੈ। ਕੈਂਸਰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। 30 ਸਾਲ ਤੋਂ ਬਾਅਦ ਇਸ ਦੇ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। 

ਜਾਣੋ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਅਤੇ ਸ਼ੁਰੂਆਤੀ ਲੱਛਣਾਂ ਬਾਰੇ

ਮੂੰਹ ਦਾ ਕੈਂਸਰ
ਮੂੰਹ ਦਾ ਕੈਂਸਰ ਹੋਣ ’ਤੇ ਰੋਗੀ ਦੇ ਮੂੰਹ ਵਿੱਚੋਂ ਬਦਬੂ, ਖਾਣ ਵਿਚ ਤਕਲੀਫ਼, ਮੂੰਹ ਵਿੱਚ ਛਾਲੇ ਰਹਿਣੇ ਸ਼ੁਰੂ ਹੋ ਜਾਂਗੇ ਹਨ। ਅਜਿਹੇ ਲੱਛਣ ਵਿਖਾਈ ਦੇਣ ’ਤੇ ਮੂੰਹ ਦਾ ਕੈਂਸਰ ਹੋ ਸਕਦਾ ਹੈ। 

ਬ੍ਰੈਸਟ ਕੈਂਸਰ
ਅੱਜ ਕੱਲ੍ਹ ਦੀਆਂ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਵਧਦਾ ਜਾ ਰਿਹਾ ਹੈ। ਬ੍ਰੈਸਟ ਕੈਂਸਰ ਦੇ ਰੋਗੀ ਨੂੰ ਸ਼ੁਰੂ ਵਿੱਚ ਬ੍ਰੈਸਟ ਵਿੱਚ ਦਰਦ ਜਾਂ ਫਿਰ ਗੰਢ ਮਹਿਸੂਸ ਹੁੰਦੀ ਹੈ। ਬ੍ਰੈਸਟ ਵਿੱਚੋਂ ਖ਼ੂਨ ਆਉਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ ’ਤੇ ਸੋਜ ਆਦਿ ਸਭ ਲੱਛਣ ਬ੍ਰੈਸਟ ਕੈਂਸਰ ਹੋਣ ਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ

ਗੁਰਦੇ ਦਾ ਕੈਂਸਰ
ਇਸ ਕੈਂਸਰ ਵਿਚ ਰੋਗੀ ਨੂੰ ਪਿਸ਼ਾਬ ਦੇ ਰਾਸਤੇ ’ਚੋਂ ਖ਼ੂਨ ਆਉਂਦਾ ਹੈ। ਮਰੀਜ਼ ਦੀ ਪਿੱਠ ਵਿੱਚ ਲਗਾਤਾਰ ਦਰਦ ਅਤੇ ਢਿੱਡ ਵਿੱਚ ਗੰਢ ਹੋਣਾ ਇਸ ਕੈਂਸਰ ਦੇ ਮੁੱਖ ਲੱਛਣ ਹਨ।

ਢਿੱਡ ਦਾ ਕੈਂਸਰ
ਭੁੱਖ ਨਾ ਲੱਗਣਾ, ਉਲਟੀਆਂ ਆਉਣਾ, ਉਲਟੀ ਅਤੇ ਦਸਤ ਵਿੱਚ ਖ਼ੂਨ ਆਉਣਾ, ਭਾਰ ਦਾ ਲਗਾਤਾਰ ਘੱਟ ਹੋਣਾ ਢਿੱਡ ਦਾ ਕੈਂਸਰ ਹੋਣ ਦੇ ਲੱਛਣ ਹਨ। ਇਸੇ ਲਈ ਸਾਵਧਾਨ ਰਹੋ।

ਪੜ੍ਹੋ ਇਹ ਵੀ ਖ਼ਬਰ - Health Tips: ਸਾਧਾਰਨ ਦੀ ਥਾਂ ਲੂਣ ਵਾਲੇ ਪਾਣੀ ਨਾਲ ਨਹਾਉਣ ਲੋਕ, ‘ਜੋੜਾਂ ਦੇ ਦਰਦ’ ਸਣੇ ਦੂਰ ਹੋਣਗੇ ਇਹ ਰੋਗ

ਬਲੱਡ ਕੈਂਸਰ
ਚਮੜੀ ’ਤੇ ਲਾਲ ਰੰਗ ਦੇ ਦਾਣੇ ਹੋਣਾ, ਵਾਰ-ਵਾਰ ਬੁਖ਼ਾਰ, ਸਰੀਰ ਵਿੱਚ ਖ਼ੂਨ ਦੀ ਘਾਟ, ਗਰਦਨ ਅਤੇ ਪੱਟਾਂ ਵਿੱਚ ਗੰਢ ਬਣ ਜਾਣਾ ਬਲੱਡ ਕੈਂਸਰ ਹੋਣ ਦੇ ਲੱਛਣ ਹੁੰਦੇ ਹਨ। 

ਲੀਵਰ ਕੈਂਸਰ
ਲੀਵਰ ਕੈਂਸਰ ਹੋਣ ’ਤੇ ਮਰੀਜ਼ ਨੂੰ ਵਾਰ-ਵਾਰ ਪੀਲੀਆ, ਲੀਵਰ ਦਾ ਵਧਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣ ਲੱਗਦਾ ਹੈ। ਇਹ ਸਾਰੇ ਲੱਛਣ ਲੀਵਰ ਕੈਂਸਰ ਦੇ ਮੁੱਖ ਲੱਛਣ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਧੂੜ-ਮਿੱਟੀ ਤੋਂ ਹੋਣ ਵਾਲੀ ਅਲਰਜੀ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

ਚਮੜੀ ਦਾ ਕੈਂਸਰ
ਚਮੜੀ ’ਤੇ ਜ਼ਖਮ ਹੋਣਾ, ਜ਼ਖਮ ਦਾ ਛੇਤੀ ਨਾ ਭਰਨਾ, ਜ਼ਖਮ ਵਿੱਚ ਦਰਦ ਹੁੰਦੇ ਰਹਿਣਾ, ਇਹ ਸਭ ਚਮੜੀ ਦੇ ਕੈਂਸਰ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ।

ਦਿਮਾਗ ਦਾ ਕੈਂਸਰ
ਅੱਜ ਦੇ ਸਮੇਂ ਤਣਾਅ ਭਰੇ ਵਾਤਾਵਰਨ ਵਿੱਚ ਦਿਮਾਗ ਦੇ ਕੈਂਸਰ ਦੇ ਰੋਗੀਆਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੇ ਵਿੱਚ ਰੋਗੀ ਦੇ ਸਿਰ ਵਿੱਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਸਰੀਰ ਦੇ ਕਿਸੇ ਭਾਗ ਵਿੱਚ ਲਕਵਾ ਹੋਣਾ, ਵਾਰ ਵਾਰ ਬੇਹੋਸ਼ ਹੋ ਜਾਣਾ, ਇਸ ਕੈਂਸਰ ਦੇ ਲੱਛਣ ਹੁੰਦੇ ਹਨ ।

ਫੇਫੜਿਆਂ ਦਾ ਕੈਂਸਰ
ਛਾਤੀ ਵਿੱਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ ਵਿੱਚ ਦਰਦ, ਖੰਘ ਦੇ ਨਾਲ ਖੂਨ ਨਿਕਲਣਾ, ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਡੇ ਵੀ ਅੱਧੇ ਸਿਰ ’ਚ ਹਮੇਸ਼ਾ ਰਹਿੰਦਾ ਹੈ ‘ਦਰਦ’ ਤਾਂ ਪੜ੍ਹੋ ਕਿਵੇਂ ਮਿਲੇਗੀ ਰਾਹਤ


rajwinder kaur

Content Editor

Related News