ਡਿਪ੍ਰੈਸ਼ਨ ਨੂੰ ਨਾ ਕਰੋ ਨਜ਼ਰਅੰਦਾਜ਼

Tuesday, May 09, 2017 - 11:44 AM (IST)

 ਡਿਪ੍ਰੈਸ਼ਨ ਨੂੰ ਨਾ ਕਰੋ ਨਜ਼ਰਅੰਦਾਜ਼

ਨਵੀਂ ਦਿੱਲੀ— ਮਾਨਸਿਕ ਤਣਾਅ ਅੱਜਕਲ ਦੀ ਜ਼ਿੰਦਗੀ ''ਚ ਆਮ ਸੁਣਨ ਨੂੰ ਮਿਲਦਾ ਹੈ। ਜਿਵੇਂ-ਜਿਵੇਂ ਜਿੰਦਗੀ ''ਚ ਸੁੱਖ-ਸਹੂਲਤਾਂ ਵਧ ਰਹੀਆਂ ਹਨ, ਉਂਝ ਹੀ ਪ੍ਰੇਸ਼ਾਨੀਆਂ ਵੀ ਇਨਸਾਨ ਨੂੰ ਆਪਣੇ ਘੇਰੇ ''ਚ ਲੈਂਦੀਆਂ ਜਾ ਰਹੀਆਂ ਹਨ। ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਇਨਸਾਨ ਥੱਕ ਜਾਂਦਾ ਹੈ ਤਾਂ ਉਸਦੇ ਕਦਮ ਮਾਨਸਿਕ ਪ੍ਰੇਸ਼ਾਨੀ ਵੱਲ ਵਧਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਤਣਾਅ ਦੇ ਇਨ੍ਹਾਂ ਕਦਮਾਂ ਦੀ ਆਹਟ ਪਾਰਟਨਰ ਨੂੰ ਵੀ ਸੁਣਾਈ ਨਹੀਂ ਪੈਂਦੀ ਅਤੇ ਇਨਸਾਨ ਇਸਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੋ ਜਾਂਦਾ ਹੈ। ਮਾਨਸਿਕ ਰੋਗ ਨਾਲ ਜੂਝ ਰਹੇ ਵਿਅਕਤੀ ਦੀ ਇਸ ਹਾਲਤ ਤੋਂ ਕਈ ਵਾਰ ਪਰਿਵਾਰ ਵਾਲੇ ਵੀ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਜੋ ਬਦਲਾਅ ਉਹ ਆਪਣੇ ਪਾਰਟਨਰ ਦੀ ਜ਼ਿੰਦਗੀ ''ਚ ਦੇਖ ਰਹੇ ਹਨ, ਉਹ ਜਾਣ ਬੁੱਝ ਕੇ ਨਹੀਂ ਕਰ ਰਿਹਾ। ਇਸਦੇ ਪਿੱਛੇ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਹੈ, ਜੋ ਆਉਣ ਵਾਲੇ ਸਮੇਂ ''ਚ ਵਧ ਸਕਦੀ ਹੈ ਅਤੇ ਜੇ ਇਸ ''ਤੇ ਧਿਆਨ ਨਾ ਦਿੱਤਾ ਜਾਵੇ ਤਾਂ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
1. ਇਕੱਲੇ ਰਹਿਣਾ 
ਜੋ ਜੀਵਨਸਾਥੀ ਪਹਿਲਾਂ ਪਾਰਟੀ, ਫੰਕਸ਼ਨ ਅਤੇ ਪਰਿਵਾਰ ਨਾਲ ਹਰ ਪਲ ਨੂੰ ਹੱਸ-ਖੇਡ ਕੇ ਬਿਤਾਉਂਦਾ ਸੀ, ਜੇ ਉਹ ਅਚਾਨਕ ਬਦਲ ਜਾਵੇ, ਕਿਸੇ ਨਾਲ ਗੱਲ ਕਰਨ ਤੋਂ ਕਤਰਾਵੇ, ਦੋਸਤਾਂ ਤੋਂ ਦੂਰੀ ਬਣਾ ਲਵੇ, ਪਰਿਵਾਰ ਤੋਂ ਕੱਟਿਆ-ਕੱਟਿਆ ਰਹੇ ਤਾਂ ਤੁਸੀਂ ਉਸਦੇ ਇਸ ਨਿਰਾਸ਼ਾਵਾਦੀ ਵਰਤਾਓ ਨੂੰ ਗੰਭੀਰਤਾ ਨਾਲ ਲਓ। ਇਸ ਸਮੇਂ ਪਾਰਟਨਰ ਨੂੰ ਤੁਹਾਡੀ ਬਹੁਤ ਲੋੜ ਹੈ। ਉਸਦੇ ਨਾਲ ਸਮਾਂ ਬਿਤਾਓ। ਜੇ ਫਿਰ ਵੀ ਵਰਤਾਓ ''ਚ ਬਦਲਾਅ ਨਾ ਆਵੇ ਤਾਂ ਮਾਨਸਿਕ ਰੋਗ ਮਾਹਰ ਦੀ ਮਦਦ ਲਓ।
2. ਧਿਆਨ ਕੇਂਦਰਿਤ ਨਾ ਕਰ ਸਕਣਾ
ਤਣਾਅ ਦੇ ਸ਼ਿਕਾਰ ਵਿਅਕਤੀ ਨੂੰ ਚੀਜ਼ਾਂ ਯਾਦ ਰੱਖਣ ''ਚ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਦਿਮਾਗ ''ਤੇ ਜ਼ੋਰ ਪਾਉਣ ਨਾਲ ਵੀ ਉਨ੍ਹਾਂ ਨੂੰ ਕੁਝ ਯਾਦ ਨਹੀਂ ਆਉਂਦਾ। ਗੱਲ ਕਰਦੇ-ਕਰਦੇ ਉਹ ਵਿਸ਼ੇ ਤੋਂ ਭਟਕ ਜਾਂਦਾ ਹੈ ਅਤੇ ਆਪਣੇ-ਆਪ ''ਚ ਗੁਆਚ ਜਾਂਦਾ ਹੈ। ਇਸ ਤਰ੍ਹਾਂ ਦੇ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ।
3. ਨਾਂਹਪੱਖੀ ਸੋਚ
ਜ਼ਿੰਦਗੀ ''ਚ ਆ ਰਹੀਆਂ ਪ੍ਰੇਸ਼ਾਨੀਆਂ ਦਾ ਕਾਰਨ ਜੀਵਨਸਾਥੀ ਖੁਦ ਨੂੰ ਮੰਨ ਰਿਹਾ ਹੈ। ਗੱਲ-ਗੱਲ ''ਤੇ ਉਹ ਇਹ ਕਹਿ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਦਾ ਕਾਰਨ ਮੈਂ ਹਾਂ ਤਾਂ ਇਨ੍ਹਾਂ ਗੱਲਾਂ ਨੂੰ ਮਾਮੂਲੀ ਨਾ ਸਮਝੋ। ਕਈ ਵਾਰ ਆਸ ਤੋਂ ਘੱਟ ਮਿਲਣ ''ਤੇ ਇਨਸਾਨ ਦੇ ਮਨ ''ਚ ਇਹ ਗੱਲਾਂ ਆ ਜਾਂਦੀਆਂ ਹਨ ਪਰ ਜੇ ਉਹ ਇਨ੍ਹਾਂ ਨੂੰ ਜ਼ਿਆਦਾ ਹੀ ਗੰਭੀਰਤਾ ਨਾਲ ਲੈਣ ਲੱਗੇ ਤਾਂ ਇਹ ਨਾਂਹ ਪੱਖੀ ਸੋਚ ਜ਼ਿੰਦਗੀ ਦੀ ਇੱਛਾ ''ਤੇ ਵੀ ਭਾਰੀ ਪੈਂਦੀ ਹੈ।
4. ਨਸ਼ੇ ਦੀ ਆਦਤ
ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਕੁਝ ਲੋਕ ਅਚਾਨਕ ਹੀ ਨਸ਼ੇ ਦੀ ਦਲਦਲ ਵੱਲ ਵੱਧਦੇ ਜਾਂਦੇ ਹਨ। ਉਹ ਆਪਣੇ ਜਾਂ ਪਰਿਵਾਰ ਦਾ ਚੰਗਾ-ਬੁਰਾ ਸੋਚਣਾ ਬੰਦ ਕਰ ਦਿੰਦੇ ਹਨ। ਪਾਰਟਨਰ ''ਚ ਆਇਆ ਇਹ ਬਦਲਾਅ ਨਜ਼ਰਅੰਦਾਜ਼ ਨਾ ਕਰੋ। ਉਸ ਨਾਲ ਖੁੱਲ੍ਹ ਕੇ ਗੱਲ ਕਰੋ। ਉਨ੍ਹਾਂ ਨੂੰ ਸਮਝਾਓ ਕਿ ਇਹ ਸਿਹਤ ਲਈ ਕਿੰਨਾ ਨੁਕਸਾਨਦੇਹ ਹੈ।
5. ਖਾਣੇ ਦੀ ਇੱਛਾ ਨਾ ਹੋਣਾ
ਭਾਰ ਘੱਟ ਹੋਣਾ ਵੀ ਤਣਾਅ ਦਾ ਇਕ ਕਾਰਨ ਹੋ ਸਕਦਾ ਹੈ। ਆਪਣੇ ਪਸੰਦੀਦਾ ਖਾਣੇ ''ਚ ਵੀ ਰੁਚੀ ਨਾ ਦਿਖਾਉਣਾ, ਭੁੱਖ ਦਾ ਅਹਿਸਾਸ ਨਾ ਹੋਣਾ, ਹਮੇਸ਼ਾ ਥਕਾਵਟ ਮਹਿਸੂਸ ਕਰਨਾ ਆਦਿ ਤਣਾਅ ਦੇ ਕਾਰਨ ਹਨ।
6. ਉਨੀਂਦਰਾ
ਰਾਤ ਨੂੰ ਬਿਨਾਂ ਕਿਸੇ ਕਾਰਨ ਜਾਗਦੇ ਰਹਿਣਾ, ਖੁਦ ਨਾਲ ਗੱਲਾਂ ਕਰਨਾ, ਰਾਤ-ਰਾਤ ਭਰ ਇਕੱਲੇ ਬੈਠ ਕੇ ਸੋਚਦੇ ਰਹਿਣਾ। ਪਾਰਟਨਰ ''ਚ ਅਚਾਨਕ ਆਏ ਇਨ੍ਹਾਂ ਬਦਲਾਅ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੇਰੀ ਨਾ ਕਰਦੇ ਹੋਏ ਚੰਗੇ ਮਾਨਸਿਕ ਰੋਗ ਮਾਹਰ ਤੋਂ ਸਲਾਹ ਲਓ।


Related News